Friday, May 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

May 02, 2024 01:54 PM

ਸਮਾਣਾ : ਵੀਰਵਾਰ ਸਵੇਰੇ ਸਮਾਣਾ ਨਵਾਗਾਉ ਸੜਕ ਤੇ ਇੱਕ ਸਰਕਾਰੀ ਬੱਸ ਅਤੇ ਟਿੱਪਰ ਦੀ ਜ਼ਬਰਦਸਤ ਟੱਕਰ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ। ਜਿਨ੍ਹਾਂ ਵਿੱਚ ਬੱਸ ਚਾਲਕ ਸਮੇਤ ਤਿੰਨ ਜਣਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੰਗਰੂਰ ਡਿਪੂ ਦੀ ਬੱਸ ਜੋ ਕਿ ਸੰਗਰੂਰ ਤੋਂ ਵਾਇਆ ਸਮਾਣਾ ਹੋ ਕੇ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਚੀਕਾ ਕੈਥਲ ਵੱਲ ਜਾ ਰਹੀ ਸੀ ਜਿਸ ਵਿੱਚ ਡੇਢ ਦਰਜਨ ਤੋਂ ਵੱਧ ਸਵਾਰੀਆਂ ਸਵਾਰ ਸਨ ਪਰ ਜਦੋਂ ਬੱਸ ਪਿੰਡ ਬਦਨਪੁਰ ਨਜ਼ਦੀਕ ਪੁੱਜੀ ਤਾ ਉਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ । ਕਈ ਸਵਾਰੀਆਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਜ਼ਖ਼ਮੀਆਂ ਵਿੱਚ ਬੱਸ ਦਾ ਚਾਲਕ ਬਲਜੀਤ ਸਿੰਘ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ, ਰਾਕੇਸ਼ ਕੁਮਾਰ ਅਤੇ ਉਸਦੀ ਪਤਨੀ ਪਰਮਜੀਤ ਕੌਰ, ਬਲਵੰਤ ਸਿੰਘ,ਉਸ ਦੇ ਪਿਤਾ ਸਰੂਪ ਸਿੰਘ ਸ਼ਾਮਿਲ ਹਨ ਹਸਪਤਾਲ ਪੁਹੰਚਣ ਤੇ ਜ਼ਖ਼ਮੀਆਂ ਚੋਂ ਬਲਜੀਤ ਸਿੰਘ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੇ ਜਾਣ ਤੋਂ ਬਾਅਦ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਦੀ ਹੈ ਹਾਦਸਾ ਹੋਣ ਉਪਰੰਤ ਸੜਕ ਤੇ ਜਾਮ ਲੱਗ ਗਿਆ ਦੋਹਾ ਵਾਹਨਾਂ ਨੂੰ ਜੇ ਸੀ ਬੀ ਦੀ ਮਦਦ ਨਾਲ ਸੜਕ ਤੋਂ ਹਟਾਇਆਂ ਗਿਆ।

Have something to say? Post your comment

More From Punjab

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਦੋ ਮੁਲਜ਼ਮ ਕਾਬੂ

ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਦੋ ਮੁਲਜ਼ਮ ਕਾਬੂ

ਰਵੀਕਰਨ ਕਾਹਲੋਂ ਭਾਜਪਾ 'ਚ ਸ਼ਾਮਲ, ਕੱਲ੍ਹ ਅਕਾਲੀ ਦਲ ਨੇ ਕੀਤਾ ਸੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ

ਰਵੀਕਰਨ ਕਾਹਲੋਂ ਭਾਜਪਾ 'ਚ ਸ਼ਾਮਲ, ਕੱਲ੍ਹ ਅਕਾਲੀ ਦਲ ਨੇ ਕੀਤਾ ਸੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ

ਬਰਨਾਲਾ 'ਚ ਵਪਾਰੀਆਂ ਤੇ ਕਿਸਾਨ ਯੂਨੀਅਨ ਵਿਚਾਲੇ ਹੋਈ ਝੜਪ ਕਾਰਨ ਭਦੌੜ ਮੁਕੰਮਲ ਬੰਦ

ਬਰਨਾਲਾ 'ਚ ਵਪਾਰੀਆਂ ਤੇ ਕਿਸਾਨ ਯੂਨੀਅਨ ਵਿਚਾਲੇ ਹੋਈ ਝੜਪ ਕਾਰਨ ਭਦੌੜ ਮੁਕੰਮਲ ਬੰਦ

ਸਰਕਾਰੀ ਵਿਭਾਗ ਪਾਵਰਕਾਮ ਦੇ ਡਿਫਾਲਟਰ, 2764 ਕਰੋੜ ਰੁਪਏ ਬਕਾਇਆ, ਇੰਜੀਨੀਅਰ ਐਸੋਸੀਏਸ਼ਨ ਨੇ ਰੈਗੁਲੇਟਰੀ ਕਮਿਸ਼ਨ ਨੂੰ ਗੰਭੀਰ ਨੋਟਿਸ ਲੈਣ ਦੀ ਕੀਤੀ ਅਪੀਲ

ਸਰਕਾਰੀ ਵਿਭਾਗ ਪਾਵਰਕਾਮ ਦੇ ਡਿਫਾਲਟਰ, 2764 ਕਰੋੜ ਰੁਪਏ ਬਕਾਇਆ, ਇੰਜੀਨੀਅਰ ਐਸੋਸੀਏਸ਼ਨ ਨੇ ਰੈਗੁਲੇਟਰੀ ਕਮਿਸ਼ਨ ਨੂੰ ਗੰਭੀਰ ਨੋਟਿਸ ਲੈਣ ਦੀ ਕੀਤੀ ਅਪੀਲ