Thursday, May 02, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

6 ਸਾਲਾ ਬੱਚੇ ਦੀ ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਪੱਖੇ ਨਾਲ ਲਟਕੀ ਮਿਲੀ ਲਾਸ਼

April 15, 2024 11:28 AM

ਜਲੰਧਰ : ਥਾਣਾ 1ਅਧੀਨ ਆਉਂਦੇ ਕਬੀਰ ਨਗਰ ਵਿੱਚ ਰਹਿ ਰਹੀ ਛੇ ਸਾਲਾਂ ਦੇ ਬੱਚੇ ਦੀ ਮਾਂ ਨੇ ਭੇਤਭਰੇ ਹਾਲਾਤ 'ਚ ਆਤਮਹੱਤਿਆ ਕਰਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਔਰਤ ਦੇ ਪਤੀ ਕਰਨ ਕੁਮਾਰ ਨੇ ਦੱਸਿਆ ਕਿ ਉਹ ਡਿਲੀਵਰੀ ਦਾ ਕੰਮ ਕਰਦਾ ਹੈ ਤੇ ਬੀਤੀ ਦੁਪਹਿਰ ਜਦ ਉਹ ਘਰ ਆਇਆ ਤਾਂ ਉਸਦੀ ਪਤਨੀ ਰਜਨੀ ਨੇ ਉਸ ਨੂੰ ਆਪਣਾ ਬੀਪੀ ਘੱਟ ਹੋਣ ਬਾਰੇ ਜਾਣਕਾਰੀ ਦਿੱਤੀ। ਉਹ ਉਸ ਨੂੰ ਡਾਕਟਰ ਕੋਲੋਂ ਦਵਾਈ ਦੁਆ ਕੇ ਵਾਪਸ ਕੰਮ 'ਤੇ ਚਲਾ ਗਿਆ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਦੇਰ ਸ਼ਾਮ ਉਸ ਦੇ ਨਾਲ ਤੇ ਆਪਣੇ ਮਾਤਾ-ਪਿਤਾ ਨਾਲ ਵੀਡੀਓ ਕਾਲ 'ਤੇ ਆਪਣੇ ਹਾਲਚਾਲ ਬਾਰੇ ਗੱਲਬਾਤ ਕੀਤੀ। ਉਸਨੇ ਦੱਸਿਆ ਕਿ ਜਦ ਉਹ ਦੇਰ ਰਾਤ ਆਪਣੇ ਕੰਮ ਤੋਂ ਵਾਪਸ ਘਰ ਪਰਤਿਆ ਤਾਂ ਉਸ ਦੀ ਪਤਨੀ ਨੇ ਪੱਖੇ ਨਾਲ ਲਟਕ ਕੇ ਫਾਹਾ ਲਿਆ ਹੋਇਆ ਸੀ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੇ ਥਾਣਾ 1 ਦੇ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਜਨੀ( 28) ਪਤਨੀ ਕਰਨ ਕੁਮਾਰ ਵਾਸੀ ਗਲੀ ਨੰਬਰ 6, ਕਬੀਰ ਨਗਰ ਜਲੰਧਰ ਦੇ ਜੰਮੂ ਵਾਸੀ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Have something to say? Post your comment

More From Punjab

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

 ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਇੱਟ ਮਾਰ ਕੇ ਕਰ'ਤਾ ਕਤਲ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਇੱਟ ਮਾਰ ਕੇ ਕਰ'ਤਾ ਕਤਲ

ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਮਿਲ਼ੀ ਬਜ਼ੁਰਗ ਦੀ ਲਾਸ਼

ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਮਿਲ਼ੀ ਬਜ਼ੁਰਗ ਦੀ ਲਾਸ਼

ਸਕਾਰਪੀਉ ਤੇ ਆਟੋ ਦੀ ਟੱਕਰ ’ਚ ਵਿਦਿਆਰਥਣ ਸਣੇ ਦੋ ਦੀ ਮੌਤ; ਸਕਾਰਪੀਉ ਚਾਲਕ ਫੌਜ ਦਾ ਜਵਾਨ ਗ੍ਰਿਫ਼ਤਾਰ

ਸਕਾਰਪੀਉ ਤੇ ਆਟੋ ਦੀ ਟੱਕਰ ’ਚ ਵਿਦਿਆਰਥਣ ਸਣੇ ਦੋ ਦੀ ਮੌਤ; ਸਕਾਰਪੀਉ ਚਾਲਕ ਫੌਜ ਦਾ ਜਵਾਨ ਗ੍ਰਿਫ਼ਤਾਰ

ਬਨੂੜ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਕੰਟੇਨਰ ਦਰਮਿਆਨ ਹੋਈ ਟੱਕਰ 'ਚ 7 ਮਹੀਨੇ ਦੀ ਬੱਚੀ ਦੀ ਮੌਤ

ਬਨੂੜ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਕੰਟੇਨਰ ਦਰਮਿਆਨ ਹੋਈ ਟੱਕਰ 'ਚ 7 ਮਹੀਨੇ ਦੀ ਬੱਚੀ ਦੀ ਮੌਤ

ਗੋਲਡੀ ਬਰਾੜ ਦੇ ਕਤਲ ਦੀਆਂ ਅਫ਼ਵਾਹਾਂ 'ਤੇ ਰੋਕ, ਅਮਰੀਕਾ 'ਚ ਗੋਲ਼ੀਬਾਰੀ 'ਚ ਮਾਰਿਆ ਗਿਆ ਵਿਅਕਤੀ ਆਖਰ ਹੈ ਕੌਣ !

ਗੋਲਡੀ ਬਰਾੜ ਦੇ ਕਤਲ ਦੀਆਂ ਅਫ਼ਵਾਹਾਂ 'ਤੇ ਰੋਕ, ਅਮਰੀਕਾ 'ਚ ਗੋਲ਼ੀਬਾਰੀ 'ਚ ਮਾਰਿਆ ਗਿਆ ਵਿਅਕਤੀ ਆਖਰ ਹੈ ਕੌਣ !