Friday, May 03, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਹੁਣ ਵਿਦੇਸ਼ ਬੈਠ ਕੇ ਪਾਕਿਸਤਾਨੋਂ ਸਮਗਲਿੰਗ ਕਰਵਾਉਣ ਦਾ ਮਾਮਲਾ ਆਇਆ ਸਾਹਮਣੇ, 7 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਤਸਕਰ ਗ੍ਰਿਫ਼ਤਾਰ

April 15, 2024 11:22 AM

ਫਿਰੋਜ਼ਪੁਰ: ਵਿਦੇਸ਼ ਬੈਠੇ ਗੈਂਗਸਟਰਾਂ ਵੱਲੋਂ ਰੰਗਦਾਰੀ ਅਤੇ ਫਿਰੋਤੀਆਂ ਵਸੂਲਨ ਦੇ ਮਾਮਲੇ ਤਾਂ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਵਿਦੇਸ਼ ਬੈਠੇ ਇੱਕ ਪੰਜਾਬੀ ਵੱਲੋਂ ਪਾਕਿਸਤਾਨੀਂ ਸੰਬੰਧਾਂ ਤੋਂ ਹੈਰੋਇਨ ਅਤੇ ਅਸਲਾ ਮੰਗਵਾ ਕੇ ਪੰਜਾਬ ਵਿੱਚ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੇ ਹੀ ਇਕ ਮਾਮਲੇ ਵਿਚ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ 7 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ ਅਤੇ ਅਸਲੇ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕਰਕੇ ਤਿੰਨ ਜਣਿਆਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਫਿਰੋਜ਼ਪੁਰ ਪੁਲਿਸ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਫਿਰੋਜ਼ਪੁਰ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਮਨਜੀਤ ਸਿੰਘ ਉਰਫ ਮਨੀ ਪੁੱਤਰ ਬਲਵੰਤ ਸਿੰਘ ਵਾਸੀ ਕਮਾਲੇ ਵਾਲਾ, ਰੋਹਿਤ ਸੇਠੀ ਪੁੱਤਰ ਰਮਨ ਸੇਠੀ ਵਾਸੀ ਹਾਊਸ ਨੰਬਰ 406 ਮੁਹੱਲਾ ਧਰਮਪੁਰਾ ਸਿਟੀ ਫਿਰੋਜ਼ਪੁਰ ਅਤੇ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਪੁੱਤਰ ਹੀਰਾ ਲਾਲ ਵਾਸੀ ਕੂਚਾ ਕਾਦਰ ਬਖਸ਼ ਗਲੀ ਦਿੱਲੀ ਗੇਟ ਸਿਟੀ ਫਿਰੋਜ਼ਪੁਰ ਹਾਲ ਕੈਨੇਡਾ ਆਪਸ ਵਿਚ ਰਲ ਕੇ ਪਾਕਿਸਤਾਨ ਸਮੱਗਲਰਾਂ ਪਾਸੋਂ ਹੈਰੋਇਨ ਮੰਗਵਾ ਕੇ ਵੱਡੇ ਪੱਧਰ 'ਤੇ ਹੈਰੋਇਨ ਦੀ ਸਪਲਾਈ ਕਰਦੇ ਹਨ । ਇਨ੍ਹਾਂ ਦਾ ਸਾਥੀ ਭੁਵਨੇਸ਼ ਚੋਪੜਾ ਵਿਦੇਸ਼ ਬੈਠਾ ਪਾਕਿਸਤਾਨ ਸਮੱਗਲਰਾਂ ਨਾਲ ਤਾਲਮੇਲ ਕਰਕੇ ਸਪਲਾਈ ਕਰਵਾਉਂਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਅਨ ’ਤੇ ਛਾਪੇਮਾਰੀ ਕਰਕੇ ਦੋਸ਼ੀ ਮਨਜੀਤ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 7 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 5 ਰੋਂਦ ਜ਼ਿੰਦਾ, 1 ਰਾਈਫਲ 315 ਬੋਰ ਸਮੇਤ ਮੈਗਜ਼ੀਨ ਤੇ 5 ਰੋਂਦ ਜ਼ਿੰਦਾ, 2 ਪਿਸਟਲ 30 ਬੋਰ ਸਮੇਤ ਮੈਗਜ਼ੀਨ ਤੇ 5-5 ਰੋਂਦ ਜ਼ਿੰਦਾ, 1 ਆਈ ਫੋਨ 15 ਪਰੋ, 1 ਕਾਰ ਇਲੈਕਟਰਾ ਤੇ ਜਾਮਾ ਤਲਾਸ਼ੀ 5500 ਰੁਪਏ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਫੜੇ ਗਏ ਤਸਕਰ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Have something to say? Post your comment

More From Punjab

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

 ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ 'ਚ ਬੱਸ ਚਾਲਕ ਅੱਧੀ ਦਰਜਨ ਸਵਾਰੀਆਂ ਜ਼ਖ਼ਮੀ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਇੱਟ ਮਾਰ ਕੇ ਕਰ'ਤਾ ਕਤਲ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਇੱਟ ਮਾਰ ਕੇ ਕਰ'ਤਾ ਕਤਲ

ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਮਿਲ਼ੀ ਬਜ਼ੁਰਗ ਦੀ ਲਾਸ਼

ਫਿਲੌਰ ਰੇਲਵੇ ਸਟੇਸ਼ਨ ਨਜ਼ਦੀਕੀ ਮਿਲ਼ੀ ਬਜ਼ੁਰਗ ਦੀ ਲਾਸ਼

ਸਕਾਰਪੀਉ ਤੇ ਆਟੋ ਦੀ ਟੱਕਰ ’ਚ ਵਿਦਿਆਰਥਣ ਸਣੇ ਦੋ ਦੀ ਮੌਤ; ਸਕਾਰਪੀਉ ਚਾਲਕ ਫੌਜ ਦਾ ਜਵਾਨ ਗ੍ਰਿਫ਼ਤਾਰ

ਸਕਾਰਪੀਉ ਤੇ ਆਟੋ ਦੀ ਟੱਕਰ ’ਚ ਵਿਦਿਆਰਥਣ ਸਣੇ ਦੋ ਦੀ ਮੌਤ; ਸਕਾਰਪੀਉ ਚਾਲਕ ਫੌਜ ਦਾ ਜਵਾਨ ਗ੍ਰਿਫ਼ਤਾਰ

ਬਨੂੜ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਕੰਟੇਨਰ ਦਰਮਿਆਨ ਹੋਈ ਟੱਕਰ 'ਚ 7 ਮਹੀਨੇ ਦੀ ਬੱਚੀ ਦੀ ਮੌਤ

ਬਨੂੜ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਕੰਟੇਨਰ ਦਰਮਿਆਨ ਹੋਈ ਟੱਕਰ 'ਚ 7 ਮਹੀਨੇ ਦੀ ਬੱਚੀ ਦੀ ਮੌਤ

ਗੋਲਡੀ ਬਰਾੜ ਦੇ ਕਤਲ ਦੀਆਂ ਅਫ਼ਵਾਹਾਂ 'ਤੇ ਰੋਕ, ਅਮਰੀਕਾ 'ਚ ਗੋਲ਼ੀਬਾਰੀ 'ਚ ਮਾਰਿਆ ਗਿਆ ਵਿਅਕਤੀ ਆਖਰ ਹੈ ਕੌਣ !

ਗੋਲਡੀ ਬਰਾੜ ਦੇ ਕਤਲ ਦੀਆਂ ਅਫ਼ਵਾਹਾਂ 'ਤੇ ਰੋਕ, ਅਮਰੀਕਾ 'ਚ ਗੋਲ਼ੀਬਾਰੀ 'ਚ ਮਾਰਿਆ ਗਿਆ ਵਿਅਕਤੀ ਆਖਰ ਹੈ ਕੌਣ !