ਖਨੌਰੀ
ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਤੇਜ਼ ਮੀਂਹ ਕਾਰਨ ਨੇੜਲੇ ਪਿੰਡ ਅਨਦਾਨਾ ਵਿਖੇ ਇਕ ਗਰੀਬ ਪਰਿਵਾਰ ਦਾ ਮਕਾਨ ਡਿੱਗਣ ਦੀ ਖ਼ਬਰ ਮਿਲੀ ਹੈ। ਪਿਛਲੇ ਦੋ ਦਿਨਾਂ ਤੋਂ ਪੈ ਰਿਹਾ ਮੀਂਹ ਇਕ ਗ਼ਰੀਬ ਪਰਿਵਾਰ 'ਤੇ ਭਾਰੀ ਪਿਆ। ਪਿੰਡ ਅਨਦਾਨਾ ਦੇ ਰਾਮਚੰਦ ਪੁੱਤਰ ਖਾਨ ਚੰਦ ਦਾ ਰਾਤ ਨੂੰ ਡੰਗਰਾਂ ਵਾਲਾ ਬਰਾਂਡਾ ਡਿੱਗ ਪਿਆ ਵਿਚ ਡੰਗਰ ਬੰਨ੍ਹੇ ਹੋਏ ਸੀ, ਕਰੀਬ ਦੋ ਵਜੇ ਮਕਾਨ ਦੀ ਛੱਤ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਪਰਿਵਾਰ ਵੱਲੋਂ ਰੌਲ਼ਾ ਪਾਏ ਜਾਣ ਕਰ ਕੇ ਗੁਆਂਢੀ ਆ ਗਏ ਜਿਨਾਂ੍ਹ ਦੀ ਮਦਦ ਨਾਲ ਪਸ਼ੂਆਂ ਨੂੰ ਬਚਾਇਆ ਗਿਆ। ਪਸ਼ੂਆਂ ਵਾਲੇ ਬਰਾਂਡੇ ਦੇ ਨਾਲ ਵਾਲੇ ਮਕਾਨ 'ਚ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਹੋਏ ਸੀ ਉਸ ਮਕਾਨ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ ਤੇ ਬਾਕੀ ਰਹਿੰਦਾ ਮਕਾਨ ਦਾ ਹਿੱਸਾ ਕਦੇ ਵੀ ਡਿੱਗ ਸਕਦਾ ਹੈ ਪੀੜਤ ਪਰਿਵਾਰ ਨੇ ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਸਨੂੰ ਮਾਲੀ ਸਹਾਇਤਾ ਦਿੱਤੀ ਜਾਵੇ। ਉਸਦਾ ਪਰਿਵਾਰ ਬਹੁਤ ਗ਼ਰੀਬ ਹੈ। ਉਹਨਾਂ ਕਿਹਾ ਕਿ ਉਸਦੇ ਘਰ ਦੇ ਹਾਲਾਤ ਦੇਖਣ ਲਈ ਸਬੰਧਤ ਅਧਿਕਾਰੀ ਦੀ ਡਿਊਟੀ ਲਾਈ ਜਾਵੇ ਜੀ