,ਰੂਪਨਗਰ: ਮੌਸਮ ਦੇ ਬਦਲਣ ਨਾਲ ਪੰਜਾਬ ਵਿੱਚ ਬਿਜਲੀ ਦੀ ਮੰਗ ਘਟ ਗਈ ਹੈ। ਪੰਜਾਬ ਵਿੱਚ ਮੀਂਹ ਪੈਣ ਮਗਰੋਂ ਮੌਸਮ ਵਿੱਚ ਤਬਦੀਲੀ ਅਤੇ ਝੋਨੇ ਦੀ ਸਿੰਚਾਈ ਲਈ ਬਿਜਲੀ ਦੀ ਮੰਗ ਘਟਣ ਕਾਰਨ ਥਰਮਲ ਪਲਾਂਟ ਰੂਪਨਗਰ ਦੇ ਚਾਰ ਵਿੱਚੋਂ ਤਿੰਨ ਯੂਨਿਟ ਬੰਦ ਹੋ ਗਏ ਹਨ।ਥਰਮਲ ਪਲਾਂਟ ਦਾ ਸਿਰਫ਼ ਇੱਕ ਯੂਨਿਟ ਹੀ ਬਿਜਲੀ ਪੈਦਾ ਕਰ ਰਿਹਾ ਹੈ। ਥਰਮਲ ਪਲਾਂਟ ਦਾ ਯੂਨਿਟ ਨੰਬਰ ਤਿੰਨ ਰੋਜ਼ਾਨਾ 159 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਜਦੋਂ ਕਿ ਹਰੇਕ ਯੂਨਿਟ ਦੀ 24 ਘੰਟਿਆਂ ਵਿੱਚ 210 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਥਰਮਲ ਪਲਾਂਟ ਦੇ ਚਾਰ ਯੂਨਿਟ 840 ਮੈਗਾਵਾਟ ਬਿਜਲੀ ਪੈਦਾ ਕਰਦੇ ਹਨ।