ਲਹਿਰਾਗਾਗਾ : ਪਹਿਲਾਂ ਵਾਲੇ ਮੀਟਰ ਜਦੋਂ ਮਰਜ਼ੀ ਲਾ ਦੇਵੋ ਪਰ ਸਮਾਰਟ ਮੀਟਰ ਨਹੀਂ ਲੱਗਣ ਦੇਵਾਂਗੇ। ਇਹ ਵਿਚਾਰ ਹਨ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੇ। ਉਨ੍ਹਾਂ ਦੱਸਿਆ ਕਿ ਨੇੜਲੇ ਪਿੰਡ ਫਲੇੜਾ ਵਿਖੇ ਧੱਕੇ ਅਤੇ ਚੋਰੀ ਘਰਾਂ ਵਿੱਚ 15 ਤੋਂ ਵੱਧ ਸਮਾਰਟ ਮੀਟਰ ਬਿਜਲੀ ਦਫਤਰ ਲਹਿਰਾ ਵੱਲੋਂ ਲਾਏ ਗਏ ਸਨ। ਜੋ ਅੱਜ ਇਹ 15 ਮੀਟਰ ਪੁੱਟ ਕੇ ਅਸੀਂ ਬਿਜਲੀ ਦਫ਼ਤਰ ਜਮ੍ਹਾਂ ਕਰਵਾਉਣ ਆਏ ਹਾਂ। ਉਨਾਂ ਕਿਹਾ, ਕਿ ਜਦੋਂ ਜਥੇਬੰਦੀ ਵੱਲੋਂ ਇਹ ਮੀਟਰ ਨਾ ਲਾਉਣ ਸਬੰਧੀ ਪੂਰੇ ਪੰਜਾਬ ਵਿੱਚ ਦੱਸਿਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਵੀ ਇਹ ਮੀਟਰ ਲਾਏ ਜਾ ਰਹੇ ਹਨ, ਜੋ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।
ਯੂਨੀਅਨ ਦੇ ਆਗੂ ਜਗਜੀਤ ਸਿੰਘ ਨੇ ਵੀ ਕਿਹਾ ਕਿ ਸਮਾਰਟ ਮੀਟਰ ਕਿਤੇ ਵੀ ਨਹੀਂ ਲੱਗਣ ਦੇਵਾਂਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਮੀਟਰ ਪੁੱਟਣ ਉਪਰੰਤ ਹੁਣ ਘਰ ਦੀ ਬਿਜਲੀ ਕਿਵੇਂ ਚਲਾਉਂਗੇ ਤਾਂ ਉਨ੍ਹਾਂ ਜਵਾਬ ਅਤੇ ਸਿੱਧੀ ਚਿਤਾਵਨੀ ਬਿਜਲੀ ਬੋਰਡ ਨੂੰ ਦਿੰਦਿਆਂ ਕਿਹਾ ਕਿ ਕੁੰਡੀ ਚਲਦੀ ਹੈ। ਜੇਕਰ ਕੋਈ ਫੜੇਗਾ ਤਾਂ ਘਿਰਾਓ ਕਰ ਕੇ ਅੰਦਰ ਬੰਦ ਕਰਾਂਗੇ। ਮੀਟਰ ਜਮਾਂ ਕਰਾਉਣ ਸਮੇਂ ਸਿੱਧੂਪੁਰ ਯੂਨੀਅਨ ਦੇ ਹੋਰ ਵੀ ਆਗੂ ਮੌਜੂਦ ਸਨ।