ਪਿੰਡ ਵਾਸੀ ਮੁਹੰਮਦ ਨੇ ਦੱਸਿਆ ਕਿ ਉਹ ਆਪਣੇ ਕੰਮ 'ਤੇ ਗਿਆ ਹੋਇਆ ਸੀ ਤਾਂ ਸਕੂਲ ਵਿਚ ਵਾਰਦਾਤ ਹੋਣ ਬਾਰੇ ਪਤਾ ਲੱਗਿਆ। ਜਦੋਂ ਸਕੂਲ ਪੁੱਜਿਆ ਤਾਂ ਦੇਖਿਆ ਨਸ਼ੇ ਦੀ ਹਾਲਤ ਵਿਚ ਅਕਸਰ ਹੀ ਇਹ ਵਿਅਕਤੀ ਹੰਗਾਮਾ ਕਰਦਾ ਹੈ ਤੇ ਅੱਜ ਸਕੂਲ ਵਿਚ ਬੱਚਿਆਂ 'ਤੇ ਹਮਲਾ ਕਰ ਦਿੱਤਾ। ਪਿੰਡ ਵਾਸੀਆਂ ਵਲੋਂ ਵੀ ਇਸ ਵਿਅਕਤੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ, ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਪੋਤਰੀਆਂ ਸਕੂਲ ਵਿਚ ਪੜ੍ਹਦੀਆਂ ਹਨ, ਜਿਨ੍ਹਾਂ ਦੇ ਨਿਸ਼ੂ ਨਾਮ ਦੇ ਵਿਅਕਤੀ ਨੇ ਥੱਪੜ ਮਾਰੇ ਹਨ। ਪਾਲ ਸਿੰਘ ਅਨੁਸਾਰ ਇਹ ਵਿਅਕਤੀ ਨੇ ਇਕ ਚੇਅਰਮੈਨ ਦਾ ਭਤੀਜਾ ਹੈ, ਹਰ ਸਮੇਂ ਨਸ਼ੇ ਵਿਚ ਰਹਿੰਦਾ ਹੈ ਤੇ ਕੋਈ ਨਾ ਕੋਈ ਕਾਰਾ ਕਰਦਾ ਰਹਿੰਦਾ ਹੈ।