ਬਰਨਾਲਾ 26 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਬਰਨਾਲਾ ਦੀ ਦਾਣਾ ਮੰਡੀ ਪਹੁੰਚੇ | ਉਹ ਬਰਨਾਲਾ ਮੰਡੀ ਵਿੱਚ ਸਥਿਤ ਆੜਤੀਆ ਐਸੋਸੀਏਸ਼ਨ ਬਰਨਾਲਾ ਦੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੀ ਦੁਕਾਨ ਤੇ ਆਏ ਸਨ |ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਸਮੇਤ ਸਮੁੱਚੇ ਆੜਤੀਆਂ ਵੱਲੋਂ ਸੁਖਪਾਲ ਖਹਿਰਾ ਨੂੰ ਖਰੀਦ ਪ੍ਰਬੰਧਾਂ ਵਿੱਚ ਦਰਪੇਸ ਅÏਕੜਾਂ ਤੋ ਸ੍ਰ ਖਹਿਰਾ ਨੂੰ ਜਾਣੂ ਕਰਵਾਇਆ ਗਿਆ |ਉਹਨਾਂ ਖਹਿਰਾ ਨੂੰ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜਿਸਤੇ ਪ੍ਰਤੀਕਰਮ ਦਿੰਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੱਬ ਆਸਰੇ ਪਈ ਹੈ, ਜਦੋਂਕਿ ਮੀਂਹ ਕਾਰਨ ਅਤੇ ਇੱਕ ਜਾਂ ਦੋ ਦਿਨਾਂ ਲਈ ਤੂਫ਼ਾਨ ਦੀ ਸੰਭਾਵਨਾ ਹੈ,ਇਸ ਲਈ ਲਿਫਟਿੰਗ ਜਿੰਨਾ ਜਲਦੀ ਹੋਵੇ ਹੋਣੀ ਚਾਹੀਦੀ ਹੈ,ਪਰ ਸਰਕਾਰ ਦੀ ਨਲਾਇਕੀ ਕਾਰਨ ਪੁੱਤਾਂ ਵਾਂਗੂ ਪਾਲ਼ੀ ਜਿਣਸ ਮੰਡੀਆਂ ਵਿੱਚ ਰੁਲ ਰਹੀ ਹੈ,ਜਿਸ ਕਰਕੇ ਆੜਤੀਏ ਅਤੇ ਕਿਸਾਨ ਦੋਨੋ ਹੀ ਖੱਜਲ ਖੁਆਰ ਹੋ ਰਹੇ ਹਨ |ਉਹਨਾਂ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨਾਲ ਫੋਨ ਤੇ ਗੱਲ-ਬਾਤ ਵੀ ਕੀਤੀ ਅਤੇ ਸਮੱਸਿਆ ਦਾ ਜਲਦੀ ਹੱਲ ਕਰਨ ਲਈ ਕਿਹਾ | ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਹਲਕਾ ਇੰਚਾਰਜ ਮਨੀਸ਼ ਬਾਂਸਲ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਦੇਵ ਭੁੱਚਰ, ਸੂਰਤ ਸਿੰਘ ਬਾਜਵਾ ਤੋ ਇਲਾਵਾ ਆੜਤੀਆ ਐਸੋਸੀਏਸ਼ਨ ਬਰਨਾਲਾ ਦੇ ਕੈਸ਼ੀਅਰ ਵਿਵੇਕ ਸਿੰਗਲਾ, ਪਿਆਰਾ ਕਲੌਨੀ ਦੇ ਐਮ ਡੀ ਪਿਆਰਾ ਲਾਲ ਰਾਏਸਰੀਆ,ਸਤੀਸ਼ ਚੀਮਾ, ਪਵਨ ਅਰੋੜਾ, ਸੁਦਰਸ਼ਨ ਗਰਗ, ਗਗਨ ਚੀਮਾ, ਅਮਰਜੀਤ ਕਾਲੇਕੇ, ਸੁਭਾਸ਼ ਕਾਂਸਲ, ਯਸ਼ਪਾਲ, ਜਤਿੰਦਰ ਜੇ.ਕੇ., ਜੀਵਨ ਕਾਲੇਕੇ, ਨਵੀਨ ਸਿੰਗਲਾ ਕੇ.ਐਸ.ਬੀ., ਸੰਜੀਵ ਠੀਕਰੀਵਾਲਾ, ਜਿੰਮੀ, ਜਤਿਨ ਚੀਮਾ, ਸੰਜੀਵ ਠੀਕਰੀਵਾਲ, ਵਿਵੇਕ ਕੁਮਾਰ, ਟਿੰਕੂ ਢਿੱਲੋਂ, ਇਕਬਾਲ ਸਰਾਂ, ਸੁਦਰਸ਼ਨ ਕੁਮਾਰ, ਰਾਕੇਸ਼ ਰੰਗੀਆਂ, ਨਵੀਨ ਮਿੱਤਲ, ਧੰਨਾ ਸਿੰਘ, ਗਗਨ ਚੀਮਾ, ਜਿੰਮੀ ਠੀਕਰੀਵਾਲਾ, ਅਮਰਜੀਤ ਕਾਲੇਕੇ, ਤਨੂੰ ਗਰਗ, ਟਿੰਕੂ ਢਿੱਲੋਂ, ਰਘੂ, ਸੋਨੀ ਭੋਤਨਾ, ਰਾਜ ਕੁਮਾਰ, ਪ੍ਰਵੀਨ, ਆਸੂ, ਭੋਜ ਰਾਜ, ਸੁਰੇਸ਼ ਕੁਮਾਰ ਆਦਿ ਹਾਜਰ ਸਨ |