Tuesday, May 07, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

April 26, 2024 05:00 PM

ਪੱਟੀ : ਦੇਰ ਰਾਤ ਇਕ ਵਜੇ ਦੇ ਕਰੀਬ ਪੱਟੀ ਦੇ ਕਚਹਿਰੀ ਰੋਡ ਤਹਿਸੀਲੀ ਕੰਪਲੈਕਸ ਨੇੜੇ ਸਥਿਤ ਪ੍ਰਵਾਸੀ ਮਜ਼ਦੂਰਾਂ ਦੀਆਂ 50 ਦੇ ਕਰੀਬ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।ਪੀੜਤ ਰਾਮ ਵਿਲਾਸ,ਵਰਿੰਦਰ ਹਰੀਜਨ, ਸਿਕੰਦਰ ਹਰੀਜਨ, ਆਨੰਦ ਹਰੀਜਨ ਨੇ ਦੱਸਿਆ ਕਿ ਅਚਾਨਕ ਅੱਗ ਲੱਗਣ ਤੋਂ ਬਾਅਦ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਹਫੜਾ-ਦਫੜੀ ਮੱਚ ਗਈ। ਜ਼ਿਆਦਾਤਰ ਲੋਕ ਸੁੱਤੇ ਪਏ ਸਨ, ਕੁਝ ਹੀ ਸਮੇਂ ਵਿਚ ਅੱਗ ਚਾਰੇ ਪਾਸੇ ਫੈਲ ਗਈ। ਰੇਗਰ ਕਾਲੋਨੀ ਦੇ ਲੋਕਾਂ ਵੱਲੋਂ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਕਰੀਬ ਤਿੰਨ ਘੰਟੇ ਤਕ ਬਚਾਅ ਕਾਰਜ ਚਲਾ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਝੁੱਗੀਆਂ 'ਚ ਪਿਆ ਹਜ਼ਾਰਾਂ ਰੁਪਏ ਦਾ ਸਾਮਾਨ ਪੂਰੀ ਤਰ੍ਹਾਂ ਸੜ ਗਿਆ।ਅੱਗ ਲੱਗਣ ਦਾ ਕਾਰਨ ਵੀ ਸਾਹਮਣੇ ਨਹੀਂ ਆਇਆ ਹੈ। ਝੁੱਗੀਆਂ ’ਚ 250 ਦੇ ਦਰਮਿਆਨ ਪਰਿਵਾਰ ਰਹਿੰਦੇ ਸਨ। ਸੁਰਿੰਦਰ ਸਿੰਘ ਇੰਚਾਰਜ ਫਾਇਰ ਸਰਵਿਸ ਪੱਟੀ ਨੇ ਦੱਸਿਆ ਕਿ ਰਾਤ 2 ਵਜੇ ਦੇ ਦਰਮਿਆਨ ਪਤਾ ਲੱਗਿਆ ਤੇ ਤੁਰੰਤ ਟੀਮ ਘਟਨਾ ਸਥਾਨ ‘ਤੇ ਪਹੁੰਚੀ। ਅੱਗ ਇੰਨੀ ਜਿਆਦਾ ਸੀ ਕਿ ਅੱਗ ‘ਤੇ ਕਾਬੂ ਪਾਉਣ ਲਈ ਤਰਨਤਾਰਨ ਅਤੇ ਅੰਮ੍ਰਿਤਸਰ ਤੋ ਫਾਇਰ ਗੱਡੀਆਂ ਮੰਗਵਾਉਣੀਆਂ ਪਈਆਂ। 5 ਗੱਡੀਆ ਨੇ 3 ਘੰਟਿਆਂ 'ਚ ਕਾਬੂ ਪਾਇਆ।ਲਾਲਜੀਤ ਸਿੰਘ ਭੁੱਲਰ ਨੇ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤੀ ਅਤੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਦੁਖਦਾਈ ਹੈ। ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰਾਂ ਦਾ ਉਚਿਤ ਇਲਾਜ ਵੀ ਕਰਵਾਇਆ ਜਾਵੇਗਾ। ਜਾਂਚ ਤੋਂ ਬਾਅਦ ਅੱਗ ਲੱਗਣ ਦੇ ਕਾਰਨਾਂ ਨੂੰ ਦੇਖਦੇ ਹੋਏ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਭੁੱਲਰ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਪਰਿਵਾਰਾਂ ਨੂੰ ਪ੍ਰਸ਼ਾਸ਼ਨ ਦੀ ਮੱਦਦ ਨਾਲ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਉਨ੍ਹਾਂ ਨੂੰ ਝੁੱਗੀਆਂ ਬਣਾਉਣ ਲਈ ਤਰਪੈਲਾਂ ਵਾਂਸ ਦਾ ਪ੍ਰਬੰਧ ਕਰਕੇ ਦਿੱਤਾ। ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ।

Have something to say? Post your comment

More From Punjab

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਮੌਕੇ ਪੰਥਕ ਆਗੂਆਂ ਨੇ ਉਨਾਂ ਦੀ ਵਿਚਾਰਧਾਰਾ ਵੱਖਰਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਮੌਕੇ ਪੰਥਕ ਆਗੂਆਂ ਨੇ ਉਨਾਂ ਦੀ ਵਿਚਾਰਧਾਰਾ ਵੱਖਰਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ

ਇੰਗਲੈਂਡ ਵਿੱਚ ਪੰਜਾਬੀਆਂ ਦੇ ਕਾਰਨਾਮੇ, ਪਿਤਾ ਦੇ 60ਵੇਂ ਜਨਮ ਦਿਨ ਦੀ ਪਾਰਟੀ ਬੁੱਕ ਕਰਨ ਗਿਆ ਰਿਸ਼ਤੇਦਾਰਾਂ ਨੇ ਕਰ ਲਿਆ ਅਗਵਾ

ਇੰਗਲੈਂਡ ਵਿੱਚ ਪੰਜਾਬੀਆਂ ਦੇ ਕਾਰਨਾਮੇ, ਪਿਤਾ ਦੇ 60ਵੇਂ ਜਨਮ ਦਿਨ ਦੀ ਪਾਰਟੀ ਬੁੱਕ ਕਰਨ ਗਿਆ ਰਿਸ਼ਤੇਦਾਰਾਂ ਨੇ ਕਰ ਲਿਆ ਅਗਵਾ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ