-110 ਪਿੰਡਾਂ ਦਾ ਕੀਤਾ ਸਰਵੇਖਣ

ਉੁਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 110 ਪਿੰਡਾਂ ਦਾ ਡਰੋਨ ਸਰਵੇਖਣ ਕੀਤਾ ਜਾ ਚੁੱਕਾ ਹੈ ਜਿਸ ਦੀ 'ਗਰਾਊਂਡ ਟਰੁਥਿੰਗ' ਬਾਅਦ ਇਤਰਾਜ਼ ਮੰਗ ਕੇ, ਅੰਤਮ ਰੂਪ ਦੇਣ ਲਈ ਸਰਵੇ ਆਫ਼ ਇੰਡੀਆ ਨੂੰ ਭੇਜਿਆ ਜਾਵੇਗਾ। ਡਰੋਨ ਸਰਵੇ ਲਈ ਜ਼ਿਲ੍ਹੇ 'ਚ 199 ਮੁਸਾਵੀਆਂ 'ਵੈਰੀਫ਼ਾਈ' ਕਰ ਲਈਆਂ ਗਈਆਂ ਹਨ ਅਤੇ ਰਹਿੰਦੀਆਂ 232 ਮੁਸਾਵੀਆਂ ਨੂੰ ਵੀ ਅੱਜ ਮਾਲ ਅਧਿਕਾਰੀਆਂ ਨੂੰ ਜਲਦ 'ਵੈਰੀਫ਼ਾਈ' ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਅਗਲੇ ਦਿਨਾਂ 'ਚ 'ਸਰਵੇ ਆਫ਼ ਇੰਡੀਆ' ਵੱਲੋਂ ਭੇਜੀ ਜਾਣ ਵਾਲੀ ਡਰੋਨ ਟੀਮ ਵੱਲੋਂ ਤੇਜ਼ੀ ਨਾਲ ਬਕਾਇਆ ਰਹਿੰਦੇ ਪਿੰਡਾਂ ਦਾ ਹਵਾਈ ਸਰਵੇਖਣ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜ਼ਿਲ੍ਹੇ ਦੇ 'ਨੋਟੀਫ਼ਾਈ' ਕੀਤੇ ਸਾਰੇ ਪਿੰਡਾਂ ਨੂੰ ਲਾਭ ਮਿਲ ਸਕੇ।