Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਤਿੰਨ ਵਿਆਹਾਂ ਦਾ ਓਹਲਾ ਰੱਖ ਕੇ ਚੌਥੀ ਵਾਰ ਕਰਵਾਈ ਲਵ ਮੈਰਿਜ, ਪਤਾ ਲਗਣ 'ਤੇ ਪਤੀ ਨੂੰ ਦਿੱਤੀਆਂ ਝੂਠੇ ਕੇਸ 'ਚ ਫਸਾਉਣ ਦੀਆਂ ਧਮਕੀਆਂ

December 06, 2022 04:18 PM

ਲੁਧਿਆਣਾ : ਇਕ ਔਰਤ ਨੇ ਨੌਜਵਾਨ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਆਪਣੇ ਤਿੰਨ ਵਿਆਹਾਂ ਬਾਰੇ ਦੱਸੇ ਬਿਨਾਂ ਉਸ ਨਾਲ ਲਵ ਮੈਰਿਜ ਕਰਵਾ ਲਈ। ਕੁਝ ਸਮੇਂ ਬਾਅਦ ਨੌਜਵਾਨ ਨੂੰ ਜੱਦ ਔਰਤ ਦੇ ਤਿੰਨ ਵਿਆਹਾਂ ਦਾ ਪਤਾ ਲੱਗਾ ਤਾਂ ਔਰਤ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬੁਰੀ ਤਰ੍ਹਾਂ ਪਰੇਸ਼ਾਨ ਹੋਏ ਨੌਜਵਾਨ ਨੇ ਸਾਰਾ ਮਾਮਲਾ ਥਾਣਾ ਲਾਡੋਵਾਲ ਦੇ ਪੁਲਿਸ ਦੇ ਧਿਆਨ ਵਿਚ ਲਿਆਂਦਾ। ਇਸ ਕੇਸ ਵਿੱਚ ਤਫਤੀਸ਼ ਤੋਂ ਬਾਅਦ ਪੁਲਿਸ ਪਿੰਡ ਰੱਜੇਵਾਲ ਦੇ ਰਹਿਣ ਵਾਲੇ ਗਗਨਦੀਪ ਸਿੰਘ ਚੌਪੜਾ ਬਿਆਨ ਉੱਪਰ ਗੁਰੂ ਗੋਬਿੰਦ ਸਿੰਘ ਨਗਰ ਦੀ ਰਹਿਣ ਵਾਲੀ ਜੋਤੀ ਦੇ ਖਿਲਾਫ ਧੋਖਾਧੜੀ ਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਚੌਪੜਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਜੋਤੀ ਨਾਲ ਮੁਲਾਕਾਤ ਹੋਈ ਤੇ ਫਿਰ ਉਹ ਅਕਸਰ ਮਿਲਣ ਲੱਗ ਪਏ। ਨਜ਼ਦੀਕੀਆਂ ਵਧਣ ਉੱਤੇ ਉਨ੍ਹਾਂ ਨੇ ਲਵ ਮੈਰਿਜ ਕਰਵਾਉਣ ਦਾ ਫੈਸਲਾ ਕੀਤਾ। 2019 ਉਨ੍ਹਾਂ ਨੇ ਵਿਆਹ ਕਰਵਾ ਲਿਆ। ਕੁਝ ਸਮਾਂ ਬੀਤਣ ਤੋਂ ਬਾਅਦ ਗਗਨਦੀਪ ਨੂੰ ਜੋ ਪਤਾ ਲੱਗਾ ਉਹ ਪਰੇਸ਼ਾਨ ਕਰ ਦੇਣ ਵਾਲਾ ਸੀ। ਗਗਨਦੀਪ ਨੂੰ ਜਾਣਕਾਰੀ ਮਿਲੀ ਸੀ ਕਿ ਉਸਦੀ ਪਤਨੀ ਨੇ ਪਹਿਲੇ ਤਿੰਨ ਵਿਆਹ ਕਰਵਾਏ ਹੋਏ ਹਨ। ਇਸ ਸਬੰਧੀ ਪੁੱਛਣ ਉੱਤੇ ਜੋਤੀ ਗਗਨਦੀਪ ਨੂੰ ਧਮਕਾਉਂਦੀ ਝੂਠੇ ਕੇਸ ਵਿੱਚ ਫਸਾਉਣ ਦੀ ਗੱਲ ਕਹਿਣ ਲੱਗ ਪਈ ਗਗਨਦੀਪ ਨੇ ਦੱਸਿਆ ਕਿ ਉਸ ਤੋਂ ਬਾਅਦ ਘਰ ਵਿਚ ਲਗਾਤਾਰ ਝਗੜੇ ਹੋਣ ਲੱਗ ਪਏ। ਜੋਤੀ ਘਰ ਚੋਂ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਲੈ ਕੇ ਚਲੀ ਗਈ। ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਦੇ ਪੁਲਿਸ ਨੇ ਗਗਨਦੀਪ ਦੇ ਬਿਆਨ ਤੇ ਜੋਤੀ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਏਐੱਸਆਈ ਮੁਹਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫਤਾਰੀ ਅਜੇ ਬਾਕੀ ਹੈ।

Have something to say? Post your comment

More From Punjab

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ