Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਡੀ ਸੀ ਦਫ਼ਤਰਾਂ ਤੇ ਲੱਗੇ ਲੰਬੇ ਸਮੇਂ ਦੇ ਮੋਰਚੇ 5ਵੇਂ ਦਿਨ ਵਿਚ ਜਾਰੀ,ਕੱਲ੍ਹ ਮੋਰਚੇ ਵਿਚ ਪਹੁੰਚਣਗੇ ਔਰਤਾਂ ਦੇ ਵੱਡੇ ਕਾਫਲੇ,ਸਰਕਾਰ ਵੱਲੋਂ ਸਸਤੇ ਰਾਸ਼ਨ ਵਿਚ 11 ਪ੍ਰਤੀਸ਼ਤ ਕਟੌਤੀ ਦੀ ਨਿਖੇਧੀ ।

December 01, 2022 12:12 AM
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਡੀ ਸੀ ਦਫ਼ਤਰਾਂ ਤੇ ਲੱਗੇ ਲੰਬੇ ਸਮੇਂ ਦੇ ਮੋਰਚੇ 5ਵੇਂ ਦਿਨ ਵਿਚ ਜਾਰੀ,ਕੱਲ੍ਹ ਮੋਰਚੇ ਵਿਚ ਪਹੁੰਚਣਗੇ ਔਰਤਾਂ ਦੇ ਵੱਡੇ ਕਾਫਲੇ,ਸਰਕਾਰ ਵੱਲੋਂ ਸਸਤੇ ਰਾਸ਼ਨ ਵਿਚ 11 ਪ੍ਰਤੀਸ਼ਤ ਕਟੌਤੀ ਦੀ ਨਿਖੇਧੀ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ, ਡੀ ਸੀ ਦਫਤਰਾਂ ਤੇ ਚੱਲ ਰਹੇ ਪੰਜਾਬ ਪੱਧਰੀ ਲੰਬੇ ਸਮੇਂ ਦੇ ਮੋਰਚੇ 5ਵੇਂ ਦਿਨ ਵੀ ਜਾਰੀ ਰਹੇ | ਜਿਲ੍ਹਾ ਅੰਮ੍ਰਿਤਸਰ ਦੇ ਮੋਰਚੇ ਤੋਂ ਆਗੂਆਂ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਮੋਰਚੇ ਵਿਚ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਵੱਧ ਰਹੀ ਹੈ ਅਤੇ ਮੋਰਚਾ ਇਖਲਾਕੀ ਰੂਪ ਵਿਚ ਜਿੱਤ ਵੱਲ ਨੂੰ ਅਗਰਸਰ ਹੋ ਚੁੱਕਾ ਹੈ ਅਤੇ ਖੇਤੀਬਾੜੀ ਮੰਤਰੀ ਦਾ ਰੈੱਡ ਇੰਟਰੀਆ ਵਾਪਿਸ ਲੈਣ ਦੀ ਗੱਲ ਕਰਨਾ, ਹਾਈਕੋਰਟ ਵੱਲੋਂ ਜੁਮਲਾ ਮੁਸਤਰਕਾ ਜਮੀਨ ਨੂੰ ਪੰਚਾਇਤੀ ਜਮੀਨ ਐਲਾਨਣ ਵਾਲੀ ਸੋਧ ਤੇ ਰੋਕ ਲਾਉਣਾ ਵੀ ਸਰਕਾਰ ਦੇ ਸੁਪ੍ਰੀਮ ਕੋਰਟ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਬਿਆਨ ਦਾ ਪਰਦਾਫਾਸ਼ ਹੋਇਆ ਹੈ | ਓਹਨਾ ਕਿਹਾ ਕਿ ਹਾਲਾਂਕਿ ਕੋਰਟ ਤੇ ਰੋਕ ਲਾਈ ਹੈ ਪਰ ਸਰਕਾਰ ਨੂੰ ਇਹ ਸੋਧ ਐਸੰਬਲੀ ਚ ਵਾਪਿਸ ਲੈਣੀ ਹੋਵੇਗੀ | ਓਹਨਾ ਕਿਹਾ ਕਿ ਪੰਜਾਬ ਸਰਕਾਰ ਦਾ ਹੀ ਬਿਆਨ ਸੀ ਕਿ ਜਥੇਬੰਦੀਆਂ ਸੜਕਾਂ ਰੋਕਣ ਦੀ ਜਗ੍ਹਾ ਆਪਣੀਆਂ ਮੰਗਾਂ ਲਈ ਡੀ ਸੀ ਦਫਤਰਾਂ ਅਤੇ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਉਣ, ਅੱਜ ਮੋਰਚਾ ਪੰਜਵੇਂ ਦਿਨ ਵਿਚ ਹੈ ਪਰ ਸਰਕਾਰ ਧਰਨਾਕਾਰੀਆਂ ਨਾਲ ਗੱਲ ਕਰਨ ਤੋਂ ਭੱਜੀ ਹੋਈ ਹੈ ਸੋ ਇਹ ਵੀ ਸਾਬਿਤ ਹੁੰਦਾ ਹੈ ਕਿ ਸਰਕਾਰ ਦਾ ਧਰਨਿਆਂ ਪ੍ਰਤੀ ਅਸਲ ਰਵਈਆ ਕੀ ਹੈ ਅਤੇ ਪਹਿਲੇ ਬਿਆਨ ਸਿਰਫ ਲੋਕਾਂ ਦੀ ਮੁਸ਼ਕਿਲ ਦੇ ਨਾਮ ਤੇ ਸਿਆਸਤ ਕਰਨਾ ਸੀ | ਓਹਨਾ ਦੱਸਿਆ ਕਿ 1 ਦਸੰਬਰ ਨੂੰ ਪੰਜਾਬ ਭਰ ਤੇ ਚਲਦੇ ਮੋਰਚੇ ਵਿਚ ਔਰਤਾਂ ਦੇ ਵੱਡੇ ਇੱਕਠ ਕੀਤੇ ਜਾਣਗੇ, ਜਿਸ  ਪਿੰਡ ਪੱਧਰੀ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਓਹਨਾ ਕਿਹਾ ਕਿ ਦੇਸ਼ ਦੀਆਂ ਔਰਤਾਂ ਦਾ ਸਮਾਜ ਵਿਚ ਮਹੱਤਵਪੂਰਨ ਰੋਲ ਹੈ ਅਤੇ ਬੀਬੀਆਂ ਦਿੱਲੀ ਮੋਰਚਿਆਂ ਵਾਂਙ ਇਹਨਾਂ ਮੋਰਚਿਆਂ ਵਿਚ ਵੀ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਕੱਲ ਦਾ ਇੱਕਠ ਲਾ ਮਿਸਾਲ ਹੋਵੇਗਾ | ਓਹਨਾ ਨੇ ਸ਼ਹਿਰੀ ਵਰਗ ਦੀਆਂ ਔਰਤਾਂ ਨੂੰ ਵੀ ਇਸ ਸਾਂਝੇ ਹਿੱਤਾਂ ਦੀ ਲੜਾਈ ਦੇ ਮੋਰਚੇ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ | ਕਿਸਾਨ ਮਜਦੂਰ ਆਗੂਆਂ ਨੇ ਕਿਹਾ ਸਰਕਾਰ ਵੱਲੋ ਸਸਤੇ ਰਾਸ਼ਨ ਤਹਿਤ ਦਿੱਤੇ ਜਾ ਰਹੇ ਰਾਸ਼ਨ ਵਿਚ ਕੀਤੀ ਕਟੌਤੀ ਨੂੰ ਗਰੀਬ ਲੋਕਾਂ ਦੇ ਅਧਿਕਾਰ ਤੇ ਹਮਲਾ ਹੈ, ਓਹਨਾ ਕਿਹਾ ਕਿ 2 ਵਖ਼ਤ ਦੀ ਰੋਟੀ ਹਰ ਇਨਸਾਨ ਦਾ ਅਧਿਕਾਰ ਹੈ ਪਰ ਜਿਥੇ ਦੇਸ਼ ਵਿਚ ਭੁਖਮਰੀ ਪਹਿਲਾਂ ਹੀ ਸਿਖਰਾਂ ਤੇ ਹੈ ਓਥੇ ਸਰਕਾਰ ਵੱਲੋਂ ਇਹੋ ਜਿਹੇ ਕਦਮ ਗੈਰਮਾਨਵੀ ਤੇ ਗੈਰਸੰਵੇਦਨਸ਼ੀਲ ਹੈ | ਆਗੂਆਂ ਨੇ ਕਿਹਾ ਕਿ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀਆਂ ਬਦਲਵੀਂਆਂ ਫਸਲਾਂ ਐੱਮ ਐੱਸ ਪੀ ਤੇ ਖਰੀਦੀਆਂ ਜਾਣ, ਖੇਤਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਬਾਰਿਸ਼ ਦੇ ਪਾਣੀ ਦੇ ਧਰਤੀ ਹੇਠ ਰਿਸਾਵ ਕਰਕੇ ਧਰਤੀ ਹੇਠਲੇ ਪਾਣੀ ਦੀ ਮੁੜ ਭਰਾਈ ਲਈ ਠੋਸ ਨੀਤੀ ਪੋਲਿਸੀ ਤਿਆਰ ਕਰਕੇ ਲਾਗੂ ਕੀਤੀ ਜਾਵੇ | ਵਿਸ਼ਵ ਬੈਂਕ ਦੀ ਨੀਤੀ ਤਹਿਤ ਨਹਿਰੀ ਪਾਣੀ ਨੂੰ ਸਾਫ ਕਰਕੇ ਪੀਣਯੋਗ ਬਣਾ ਕੇ ਵਰਤਣ ਲਈ, ਨਹਿਰਾਂ ਤੇ ਲਗਾਏ ਜਾ ਰਹੇ ਪ੍ਰੋਜੈਕਟ ਰੱਦ ਕੀਤੇ ਜਾਣ, ਵੱਧ ਤੋਂ ਵੱਧ ਰਕਬਾ ਨਹਿਰੀ ਸਿੰਚਾਈ ਹੇਠ ਲਿਆਂਦਾ ਜਾਵੇ | ਐੱਸ ਵਾਈ ਐੱਲ ਦੇ ਮੁੱਦੇ ਦਾ ਹੱਲ ਅੰਤਰਾਸ਼ਟਰੀ ਰਾਇਪੇਰੀਅਨ ਕਨੂੰਨ ਮੁਤਾਬਿਕ ਕੱਢਿਆ ਜਾਵੇ | ਅੱਜ ਮੋਰਚੇ ਨੂੰ ਗੁਰਤੇਜ ਸਿੰਘ ਜਠੌਲ, ਗੁਰਦਾਸ ਸਿੰਘ ਵਿਸ਼ੋਆ ਜਸਮੀਤ ਸਿੰਘ ਰਣੀਆਂ, ਕੁਲਵੰਤ ਸਿੰਘ ਕੱਕੜ, ਕੁਲਜੀਤ ਸਿੰਘ ਕਾਲੇ ਘਣੂਪੁਰ, ਗੁਰਦੇਵ ਸਿੰਘ ਗੱਗੋਮਾਹਲ, ਕੁਲਬੀਰ ਸਿੰਘ ਲੋਪੋਕੇ, ਬਾਜ਼ ਸਿੰਘ ਸਾਰੰਗੜਾ, ਕੰਵਰਦਲੀਪ ਸੈਦੋਲੇਹਲ ,ਅੰਗਰੇਜ਼ ਸਿੰਘ ਸਹਿੰਸਰਾ, ਸੁਖਜਿੰਦਰ ਸਿੰਘ ਹਰੜ, ਕੁਲਵੰਤ ਸਿੰਘ ਰਾਜਾਤਾਲ ਸਮੇਤ ਹੋਰ ਆਗੂਆ ਨੇ ਸੰਬੋਧਨ ਕੀਤਾ‌‌ ਅਤੇ ਸਟੇਜ ਸੰਚਾਲਨ‌ ਲਖਵਿੰਦਰ ਸਿੰਘ ਡਾਲਾ ਨੇ ਕੀਤਾ।

Have something to say? Post your comment

More From Punjab

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ