Thursday, May 09, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਵਿਜੀਲੈਂਸ ਨੇ ਕੱਸਿਆ ਸ਼ਿਕੰਜਾ ! ਵਾਹਨ ਫਿਟਨੈੱਸ ਸਰਟੀਫਿਕੇਟ ਘੁਟਾਲੇ 'ਚ ਸ਼ਾਮਲ ਇਕ ਹੋਰ ਭਗੌੜਾ ਏਜੰਟ ਗ੍ਰਿਫ਼ਤਾਰ, MVI ਸਮੇਤ 9 ਪਹਿਲਾਂ ਹੀ ਗ੍ਰਿਫ਼ਤ 'ਚ

November 30, 2022 05:40 PM

 ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਵਿੱਚ ਜਲੰਧਰ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (MVI) ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੇ ਇੱਕ ਹੋਰ ਭਗੌੜੇ ਮੁਲਜ਼ਮ ਏਜੰਟ ਵਰਿੰਦਰ ਸਿੰਘ ਦੀਪੂ, ਵਾਸੀ ਬਸਤੀ ਗੁਜਾਂ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਸ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ ਇਸ ਘਪਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਵੱਡੇ ਪੱਧਰ 'ਤੇ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਨੰਬਰ 14 ਮਿਤੀ 23-08-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਕੁੱਲ 9 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ਼ ਭੋਲੂ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ ਅਤੇ ਅਰਵਿੰਦ ਕੁਮਾਰ ਉਰਫ਼ ਬਿੰਦੂ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Have something to say? Post your comment

More From Punjab

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ

ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਸਾਥੀਆਂ ਸਮੇਤ ਬਰੀ, ਸਾਈਨ ਬੋਰਡਾਂ ’ਤੇ ਕਾਲਖ ਮਲਣ ਦਾ ਹੈ ਮਾਮਲਾ

ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਸਾਥੀਆਂ ਸਮੇਤ ਬਰੀ, ਸਾਈਨ ਬੋਰਡਾਂ ’ਤੇ ਕਾਲਖ ਮਲਣ ਦਾ ਹੈ ਮਾਮਲਾ

ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦੇ ਮੁਲਜ਼ਮ ਅਨੁਜ ਕੁਮਾਰ ਦੀ ਮੌਤ ਦੀ ਸੀਬੀਆਈ ਜਾਂਚ ਤੋਂ ਅਦਾਲਤ ਨੇ ਕੀਤਾ ਇਨਕਾਰ

ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦੇ ਮੁਲਜ਼ਮ ਅਨੁਜ ਕੁਮਾਰ ਦੀ ਮੌਤ ਦੀ ਸੀਬੀਆਈ ਜਾਂਚ ਤੋਂ ਅਦਾਲਤ ਨੇ ਕੀਤਾ ਇਨਕਾਰ

ਬੈਂਕ ਮੁਲਾਜ਼ਮਾਂ ਦੀ ਚੋਣ ਡਿਊਟੀ ਰੱਦ ਕਰਨ ਦੀ ਮੰਗ ਹਾਈ ਕੋਰਟ ਨੇ ਕੀਤੀ ਖਾਰਜ, ਕਿਹਾ- ਦੇਸ਼ ਹਿੱਤ ਸਭ ਤੋਂ ਉੱਪਰ

ਬੈਂਕ ਮੁਲਾਜ਼ਮਾਂ ਦੀ ਚੋਣ ਡਿਊਟੀ ਰੱਦ ਕਰਨ ਦੀ ਮੰਗ ਹਾਈ ਕੋਰਟ ਨੇ ਕੀਤੀ ਖਾਰਜ, ਕਿਹਾ- ਦੇਸ਼ ਹਿੱਤ ਸਭ ਤੋਂ ਉੱਪਰ

ਕਿਸਾਨਾਂ ਵਲੋਂ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਅੱਜ, ਰੋਕਣ ਲਈ ਪੁਲਿਸ ਹੋਈ ਮੁਸਤੈਦ

ਕਿਸਾਨਾਂ ਵਲੋਂ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਅੱਜ, ਰੋਕਣ ਲਈ ਪੁਲਿਸ ਹੋਈ ਮੁਸਤੈਦ

ਮੰਡੀਆਂ ਵਿੱਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮੰਡੀਆਂ ਦੀ ਲੇਬਰ ਪਰੇਸਾਨ

ਮੰਡੀਆਂ ਵਿੱਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮੰਡੀਆਂ ਦੀ ਲੇਬਰ ਪਰੇਸਾਨ

Mohali Road Accident : ਸਕੂਟੀ 'ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਸਿਰ 'ਤੇ ਚੜ੍ਹਿਆ ਪਹੀਆ; ਮੌਕੇ 'ਤੇ ਮੌਤ

Mohali Road Accident : ਸਕੂਟੀ 'ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਸਿਰ 'ਤੇ ਚੜ੍ਹਿਆ ਪਹੀਆ; ਮੌਕੇ 'ਤੇ ਮੌਤ

CM ਮਾਨ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਕਿਸਾਨੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਹੋਏ ਸਨ ਇਕੱਠੇ

CM ਮਾਨ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਕਿਸਾਨੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਹੋਏ ਸਨ ਇਕੱਠੇ