Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਰੌਣਕਾਂ ਲਾਉਣ ਪਹੁੰਚੇ ਗਾਇਕ ਹਰਮਿੰਦਰ ਨੂਰਪੁਰੀ

November 24, 2022 09:13 PM

ਸਾਡੇ ਕਲਾਕਾਰ-ਜੀ ਆਇਆਂ ਨੂੰ
ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਰੌਣਕਾਂ ਲਾਉਣ ਪਹੁੰਚੇ ਗਾਇਕ ਹਰਮਿੰਦਰ ਨੂਰਪੁਰੀ
-ਟਾਈਟਲ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਸ਼ਾਨ ਪੰਜਾਬੀਆਂ ਦੀ’ ਗਾਇਆ ਸੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਨਵੰਬਰ, 2022:- ਨਿਊਜ਼ੀਲੈਂਡ ਸਿੱਖ ਖੇਡਾਂ-2022 ਦਾ ਆਯੋਜਨ ਇਸੇ ਹਫਤੇ ਸ਼ਨੀਵਾਰ ਅਤੇ ਐਤਵਾਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਿਹਾ ਹੈ। ਖੇਡਾਂ ਤੋਂ ਇਲਾਵਾ ਵੱਡੀ ਸਭਿਆਚਾਰਕ ਸਟੇਜ ਲੱਗਣੀ ਹੈ ਜਿਸ ਦੇ ਵਿਚ 6 ਅੰਤਰਰਾਸ਼ਟਰੀ ਕਲਾਕਾਰ ਪਹੁੰਚ ਰਹੇ ਹਨ। ਅੱਜ ਸਵੇਰੇ 10 ਵਜੇ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਟਾਈਟਲ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ’ ਦੇ ਚਰਚਿਤ ਗਾਈਕ ਹਰਮਿੰਦਰ ਨੂਰਪੁਰੀ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ। ਉਨ੍ਹੰਾਂ ਦਾ ਸਵਾਗਤ ਕਰਨ ਲਈ ਮੈਨੇਜਮੈਂਟ ਤੋਂ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ, ਸਕੱਤਕ ਸ. ਗੁਰਵਿੰਦਰ ਸਿੰਘ ਔਲਖ, ਖਜ਼ਾਨਚੀ ਸ. ਗੁਰਜਿੰਦਰ ਸਿੰਘ ਘੁੰਮਣ ਅਤੇ ਚੇਅਰਮੈਨ ਸ. ਤਾਰਾ ਸਿੰਘ ਬੈਂਸ ਪਹੁੰਚੇ ਹੋਏ ਸਨ। ਹਰਮਿੰਦਰ ਨੂਰਪੁਰੀ ਸਿੱਖ ਖੇਡਾਂ ਦੌਰਾਨ ਸਭਿਆਚਾਰਕ ਅਖਾੜੇ ਦੇ ਵਿਚ ਆਪਣੇ ਚਰਚਿਤ ਸਭਿਆਚਾਰਕ ਗੀਤ ਪੇਸ਼ ਕਰਨਗੇ। ਦਰਸ਼ਕਾਂ ਨੂੰ ਖੇਡਾਂ ਦੇ ਨਾਲ-ਨਾਲ ਸਭਿਆਚਾਰਕ ਮੇਲੇ ਦਾ ਆਨੰਦ ਲੈਣ ਦੀ ਵੀ ਅਪੀਲ ਕੀਤੀ ਗਈ ਹੈ। ਨਿਊਜ਼ੀਲੈਂਡ ਵਸਦੇ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਜੀ ਆਇਆਂ!

 

Have something to say? Post your comment