Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

World

‘ਸਕੂਲ ਬੋਰਡ ਮੈਂਬਰਜ਼’ ਚੋਣ ’ਚ ਵਿਦਿਆਰਥੀ ਪ੍ਰਤੀਨਿਧ ਦੀ ਚੋਣ ਜਿੱਤ ਜੱਪਨ ਕੌਰ ਨੇ ਵਧਾਇਆ ਮਾਣ

September 30, 2022 11:29 PM

ਟਰੱਸਟ: ਵਿਸ਼ਵਾਸ਼ ਸਿੱਖ ਬੱਚੀ ਦੀ ਲਿਆਕਤ ’ਤੇ
‘ਸਕੂਲ ਬੋਰਡ ਮੈਂਬਰਜ਼’ ਚੋਣ ’ਚ ਵਿਦਿਆਰਥੀ ਪ੍ਰਤੀਨਿਧ ਦੀ ਚੋਣ ਜਿੱਤ ਜੱਪਨ ਕੌਰ ਨੇ ਵਧਾਇਆ ਮਾਣ
‘ਵੈਸਟਲੇਕ ਗਰਲਜ਼ ਹਾਈ ਸਕੂਲ’ ਦੀਆਂ ਚੋਣਾਂ ਵਿਚ 47.32% ਵੋਟਾਂ ਨਾਲ ਜਿਤਿਆ ਵਿਸ਼ਵਾਸ਼
-ਸਕੂਲ ਦੇ ਵਿਚ ਅੱਧੀ ਦਰਜਨ ਤੋਂ ਵੀ ਘੱਟ ਹਨ ਪੰਜਾਬੀ ਕੁੜੀਆਂ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 30 ਸਤੰਬਰ , 2022:-ਸਕੂਲਾਂ ਦੇ ਵਿਚ ਪੜ੍ਹਾਈ ਤਾਂ ਹੁੰਦੀ ਹੀ ਹੈ, ਪਰ ਸਕੂਲਾਂ ਨੂੰ ਚਲਾਉਣ ਵਾਲੇ ਟ੍ਰਸਟਾਂ ਅਤੇ ਬੋਰਡ ਮੈਂਬਰਾਂ ਦਾ ਵੀ ਆਪਣਾ ਇਕ ਜ਼ਿੰਮਾ ਹੁੰਦਾ ਹੈ, ਜਿਹੜਾ ਸਕੂਲ ਦੇ ਪ੍ਰਬੰਧਨ ਅਤੇ ਉਚ ਪੜ੍ਹਾਈ ਮਾਪਦੰਡਾਂ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਦੂਰ ਅੰਦੇਸ਼ੀ ਸੇਵਾਵਾਂ ਦਿੰਦਾ ਹੈ। ਇਹ ਕਾਰਜ ਤਿੰਨ ਤਰ੍ਹਾਂ ਦੇ ਬੋਰਡ ਮੈਂਬਰ ਕਰਦੇ ਹਨ ਜਿਵੇਂ ਮਾਪਿਆਂ ਦੇ ਚੁਣੇ ਮੈਂਬਰ, ਸਟਾਫ ਦੇ ਚੁਣੇ ਮੈਂਬਰ ਅਤੇ ਵਿਦਿਆਰਥੀਆਂ ਦੇ ਚੁਣੇ ਮੈਂਬਰ (9ਵੇਂ ਸਾਲ ਦੀ ਪੜ੍ਹਾਈ ਤੋਂ ਉਪਰ ਵਾਲੇ)।
ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ‘ਵੈਸਟਲੇਕ ਗਰਲਜ਼ ਹਾਈ ਸਕੂਲ’ ਨੌਰਥ ਸ਼ੋਰ ਜਿੱਥੇ ਬਹੁ ਗਿਣਤੀ ਇਥੇ ਦੇ ਸਥਾਨਿਕ ਬੱਚਿਆਂ ਦੀ ਹੀ ਹੈ ਅਤੇ ਸਿਰਫ 2-3 ਪੰਜਾਬੀ ਲੜਕੀਆਂ ਹੀ ਇਥੇ ਪੜ੍ਹਦੀਆਂ ਹੋਣਗੀਆਂ, ਵਿਖੇ ਹੋਈਆਂ ਬੋਰਡ ਮੈਂਬਰ ਚੋਣਾਂ ਦੇ ਵਿਚ ਇਕ ਨਿਊਜ਼ੀਲੈਂਡ ਜਨਮੀ ਦਸਤਾਰਧਾਰੀ ਸਿੱਖ ਬੱਚੀ ਜੱਪਨ ਕੌਰ ਨੇ ਵਿਦਿਆਰਧੀਆਂ ਦੇ ਵੱਡੇ ਵਰਗ ਦਾ ਵਿਸ਼ਵਾਸ਼ ਜਿੱਤਦਿਆਂ 47.32% ਵੋਟਾਂ ਦੇ ਨਾਲ ਜਿੱਤ ਹਾਸਿਲ ਕਰਕੇ ਇਕ ਤਰ੍ਹਾਂ ਨਾਲ ਇਤਿਹਾਸਕ ਪ੍ਰਾਪਤੀ ਕੀਤੀ ਹੈ। ਬੋਰਡ ਮੈਂਬਰ ਵਾਸਤੇ 4 ਵਿਦਿਆਰਥੀ ਮੈਦਾਨ ਵਿਚ ਸਨ ਅਤੇ ਜਪਨ ਕੌਰ ਨੇ ਇਹ ਜਿੱਤ ਹਾਸਿਲ ਕੀਤੀ ਹੈ। ਬੋਰਡ ਆਫ ਟ੍ਰਸਟੀਜ਼ ਦੇ ਵਿਚ ਇਹ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ, ਜੋ ਕਿ ਇਕ ਵੱਡੀ ਗੱਲ ਹੈ।

ਨਿਊਜ਼ੀਲੈਂਡ ਦੇ ਵਿਚ ਸ਼ਾਇਦ ਇਹ ਪਹਿਲੀ ਸਿੱਖੀ ਸਰੂਪ ਵਾਲੀ ਬੱਚੀ ਹੋਵੇਗੀ ਜੋ ਜਿੱਥੇ ਸਿੱਖੀ ਸਰੂਪ ’ਚ ਰਹਿੰਦਿਆ ਪੜ੍ਹਾਈ ਪੂਰੀ ਕਰ ਰਹੀ ਹੈ,  ਉਥੇ ਇਸ ਸਕੂਲ ਦੇ ਲਗਪਗ 2200 ਵਿਦਿਆਰਥੀਆਂ ਦੇ ਵਿਚੋਂ ਵੱਡਾ ਵਿਸ਼ਵਾਸ਼ ਜਿੱਤਣ ਦੇ ਵਿਚ ਕਾਮਯਾਬ ਹੋਈ ਹੈ। ਉਹ ਇਸ ਵੇਲੇ ਸਕੂਲ ਦੇ 11ਵੇਂ ਸਾਲ ਦੀ ਪੜ੍ਹਾਈ ਕਰ ਰਹੀ ਹੈ। ਇਸ ਸਕੂਲ ਦੇ ਵਿਚ ਪਹਿਲੀ ਵਾਰ ਕੋਈ ਭਾਰਤੀ ਕੁੜੀ ਇਹ ਵਿਸ਼ਵਾਸ਼ ਹਾਸਿਲ ਕਰ ਸਕੀ ਹੈ। ਉਸਦੇ ਸਕੂਲ ਕੋਟ ਉਤੇ ਲੱਗੇ ਵੱਖ-ਵੱਖ ਪ੍ਰਾਪਤ ਬੈਜ ਦੱਸਦੇ ਹਨ ਕਿ ਉਸਨੂੰ ਐਨੇ ਵਿਦਿਆਰਥੀਆਂ ਨੇ ਕਿਉਂ ਵੋਟਾਂ ਪਾਈਆਂ ਅਤੇ ਵਿਸ਼ਵਾਸ਼ ਕੀਤਾ। ਬੱਚੀ ਜਪਨ ਕੌਰ ਦੇ ਸਤਿਕਾਰਤ ਪਿਤਾ ਸ. ਕਰਮਜੀਤ ਸਿੰਘ ਤਲਵਾੜ ਜਿੱਥੇ ਗੁਰਦੁਆਰਾ ਸਾਹਿਬ ਨੌਰਥ ਸ਼ੋਰ ਦੇ ਮੁੱਖ ਸੇਵਾਦਾਰ ਹਨ ਉਥੇ ‘ਕੈਜਲੇ ਇੰਟਰਮੀਡੀਏਟ ਸਕੂਲ’ ਪਾਪਾਟੋਏਟੋਏ ਦੇ ਵਿਚ ਤਿੰਨ ਵਾਰ ਬੋਰਡ ਟਰੱਸਟੀ ਵੀ ਰਹਿ ਚੁੱਕੇ ਹਨ। ਸਮੁੱਚੇ ਭਾਈਚਾਰੇ ਵੱਲੋਂ ਬੱਚੀ ਜੱਪਨ ਕੌਰ ਅਤੇ ਉਸਦੇ ਸਮੁਚੇ ਪਰਿਵਾਰ ਨੂੰ ਲੱਖ-ਲੱਖ ਵਧਾਈ।

Have something to say? Post your comment