Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਸੈਨ ਐਟੋਨੀੳ ਵਿੱਚ ਇਕ ਟਰੈਕਟਰ ਟਰਾਲੇ ਵਿੱਚੋਂ 46 ਪ੍ਰਵਾਸੀਆ ਦੀਆਂ ਮਿਲੀਆਂ ਲਾਸ਼ਾਂ

June 29, 2022 12:54 AM

ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਸੈਨ ਐਟੋਨੀੳ ਵਿੱਚ ਇਕ ਟਰੈਕਟਰ ਟਰਾਲੇ ਵਿੱਚੋਂ 46 ਪ੍ਰਵਾਸੀਆ ਦੀਆਂ ਮਿਲੀਆਂ ਲਾਸ਼ਾਂ


ਟੈਕਸਾਸ 28 ਜੂਨ (ਰਾਜ ਗੋਗਨਾ )—ਅੱਜ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਸੈਨ ਐਟੋਨੀੳ ਚ’ ਇਕ ਖੜੇ ਟਰੈਕਟਰ ਟਰਾਲੇ ਚ’ ਗੈਰਕਾਨੂੰਨੀ ਢੰਗ ਨਾਲ ਮੈਕਸੀਕੋ ਤੋ ਅਮਰੀਕਾ ਚ’ ਦਾਖਿਲ ਹੁੰਦੇ ਹੋਏ 46 ਦੇ ਕਰੀਬ ਪਰਵਾਸੀਆਂ ਦੀਆਂ ਲਾਸ਼ਾਂ ਮਿਲਿਆ ਹਨ। ਜਿੰਨਾ ਨੂੰ ਮੈਕਸੀਕੋ ਤੋ ਟਰੱਕ ਭਰ ਕੇ ਟੈਕਸਾਸ (ਅਮਰੀਕਾ) ਭੇਜਿਆ ਜਾ ਰਿਹਾ ਸੀ। ਅਤੇ ਇਸ ਮਾਮਲੇ ਨੂੰ ਮਨੁੱਖੀ  ਤਸ਼ਕਰੀ ਦੇ ਮੂਲ ਰੂਪ ਵਿੱਚ ਲਿਆ ਗਿਆ ਹੈ। ਇਹ ਟਰੈਕਟਰ ਟ੍ਰੇਲਰ ਪੁਲਿਸ ਨੂੰ ਟੈਕਸਾਸ ਸੂਬੇ ਦੇ ਸ਼ਹਿਰ ਸੈਨ ਐਟੋਨੀੳ ਦੇ ਇਕ ਰੇਲ ਰੋਡ ਟ੍ਰੈਕ ਕੋਲ ਖੜਾ ਹੋਇਆ ਮਿਲਿਆ ਸੀ। ਟਰੱਕ ਚ’ ਦਮ ਘੁੱਟਣ ਕਾਰਨ ਮਾਰੇ ਗਏ ਲੋਕਾਂ ਕਿਸ ਕਿਸ ਦੇਸ਼ ਦੇ ਹਨ ਇਸ ਬਾਰੇ ਪੂਰਾ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਇੰਨਾਂ ਦੀ ਪਹਿਚਾਣ ਹੋ ਸਕੀ ਹੈ। ਟੈਕਸਾਸ ਅਮਰੀਕਾ ਚ’ ਇਹ ਦਰਦਨਾਇਕ ਅਤੇ ਦਿਲ ਕੰਬਾਊ ਘਟਨਾ ਹੈ। ਮਾਰੇ ਗਏ ਲੋਕਾ ਦੀ ਮੋਤ ਭਾਰੀ ਗਰਮੀ ਦੇ ਕਾਰਨ ਟਰੱਕ ਦੇ ਅੰਦਰ ਦਮ ਘੁੱਟਣ ਦੇ ਕਾਰਨ ਹੋਈ ਹੈ। ਜੋ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਦੋ ਨੰਬਰ ਚ’ ਅਮਰੀਕਾ ਜਾ ਰਹੇ ਸਨ। 46 ਦੇ ਕਰੀਬ ਪ੍ਰਵਾਸੀਆਂ ਦੀ ਟਰੱਕ ਅੰਦਰ ਮੋਤ ਉਹਨਾ ਦੇ ਦਮ ਘੁਟਣ ਕਾਰਨ  ਹੋ ਗਈ। ਗ਼ੈਰਕਾਨੂੰਨੀ ਢੰਗ ਦੇ ਨਾਲ ਇਸ ਟ੍ਰੇਲਰ ਵਿਚ ਤੁੰਨ  ਕੇ ਮੈਕਸੀਕੋ ਤੋਂ ਅਮਰੀਕਾ ਵਿੱਚ ਲਿਜਾਇਆ ਜਾ ਰਿਹਾ ਸੀ ਪਰ ਅੱਤ ਦੀ ਗਰਮੀ ਦੇ ਬਾਵਜੂਦ ਇਨ੍ਹਾਂ ਕੋਲ ਨਾ ਹੀ ਪੀਣ ਲਈ ਪਾਣੀ ਸੀ ਅਤੇ ਨਾ ਹੀ ਹਵਾ ਦੀ ਨਿਕਾਸੀ ਵਾਸਤੇ ਕੋਈ ਖਾਸ ਪ੍ਰਬੰਧ ਕੀਤਾ ਗਿਆ ਸੀ। ਟੈਕਸਸ ਸੂਬੇ ਦੇ ਸੈਨ ਐਂਟੋਨੀਓ ਸ਼ਹਿਰ ਨੇੜੇ ਇਹ ਮੰਦਭਾਗਾ ਟਰੱਕ ਮਿਲਿਆ ਸੀ ਜਿਸ ਵਿੱਚ ਸਵਾਰ ਪ੍ਰਵਾਸੀਆਂ ਵਿਚੋਂ 16 ਲੋਕਾਂ ਨੂੰ  ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਵਿੱਚ 4 ਬੱਚੇ ਵੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਨਾਗਰਿਕਤਾ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬੀ ਨੌਜਵਾਨ ਮੈਕਸੀਕੋ ਦੇ ਰਸਤੇ  ਦੋ ਨੰਬਰ ਵਿੱਚ ਅਮਰੀਕਾ ਪਹੁੰਚਣ ਵਾਲਿਆਂ ਵਿਚ ਸ਼ਾਮਲ ਹੁੰਦੇ ਹਨ। ਫ਼ਾਇਰ ਸਰਵਿਸ ਮੁਤਾਬਕ ਜਦੋਂ ਉਨ੍ਹਾਂ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਕੰਟੇਨਰ ਦੇ ਦਰਵਾਜ਼ੇ ਅੱਧੇ ਖੁੱਲ੍ਹੇ ਸਨ। ਸੈਨ ਐਂਟੋਨੀਓ ਸ਼ਹਿਰ ਮੈਕਸੀਕੋ ਦੇ ਬਾਰਡਰ ਤੋਂ 250 ਕਿਲੋਮੀਟਰ ਦੂਰ ਹੈ ਅਤੇ ਤਕਰੀਬਨ 40 ਡਿਗਰੀ ਸੈਲਸੀਅਸ ਤਾਪਮਾਨ ਹੋਣ ਦੇ ਬਾਵਜੂਦ ਟਰੱਕ ਡਰਾਈਵਰ ਨੇ ਆਪਣਾ ਲਗਾਤਾਰ ਸਫ਼ਰ ਜਾਰੀ ਰੱਖਿਆ।

Have something to say? Post your comment