Thursday, May 02, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸੇਵਾ ਟਰੱਸਟ ਯੂਕੇ (ਇੰਡੀਆ) ਵੱਲੋਂ ਪੱਖੋਵਾਲ ਬਲਾਕ ਦੇ 125 ਮੈਡੀਕਲ ਸਟਾਫ਼ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ

June 14, 2022 12:34 AM
ਸੇਵਾ ਟਰੱਸਟ ਯੂਕੇ (ਇੰਡੀਆ) ਵੱਲੋਂ ਪੱਖੋਵਾਲ ਬਲਾਕ ਦੇ 125 ਮੈਡੀਕਲ ਸਟਾਫ਼ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ
ਰਾਏਕੋਟ ਗੁਰਭਿੰਦਰ ਗੁਰੀ  
ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਮੌਕੇ 'ਤੇ ਤੰਦਰੁਸਤ ਭਾਰਤ, ਤੰਦਰੁਸਤ ਸਮਾਜ ਮੁਹਿੰਮ ਤਹਿਤ ਸੇਵਾ ਟਰੱਸਟ ਯੂ.ਕੇ (ਇੰਡੀਆ) ਵੱਲੋਂ ਸੀ.ਐਚ.ਸੀ ਪੱਖੋਵਾਲ ਵਿਖੇ ਮੈਡੀਕਲ ਅਫ਼ਸਰ, ਰੂਰਲ ਮੈਡੀਕਲ ਅਫ਼ਸਰ, ਆਯੁਰਵੈਦਿਕ ਮੈਡੀਕਲ ਅਫ਼ਸਰ, ਹੋਮਿਓਪੈਥਿਕ ਮੈਡੀਕਲ ਅਫਸਰ ਸੀ.ਐਚ.ਓ., ਫਾਰਮੇਸੀ ਅਫ਼ਸਰ, ਐਮ.ਐਲ.ਟੀ., ਰੇਡੀਓਗ੍ਰਾਫਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ  ਮਲਟੀਪਰਪਜ਼ ਹੈਲਥ ਵਰਕਰਾਂ ਸਮੇਤ 125 ਸਟਾਫ ਮੈਬਰਾ ਨੂੰ ਕਰੋਨਾ ਸਮੇਂ ਦੌਰਾਨ ਸ਼ਾਨਦਾਰ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। 
 
ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਸੰਸਥਾਪਕ ਚਰਨ ਕੰਵਲ ਸਿੰਘ ਸੇਖੋਂ ਅਤੇ ਸਿਨੀਅਰ ਮੈਡੀਕਲ ਅਫ਼ਸਰ ਡਾ ਸੰਦੀਪ ਕੌਰ ਨੇ ਕੀਤੀ। ਇਸ ਮੌਕੇ ਪਰਮਵੀਰ ਸਿੰਘ ਗੋਲਡੀ ਅਤੇ ਤੇਜਿੰਦਰ ਕੌਰ ਯੂ.ਐਸ.ਏ. , ਬਲਜਿੰਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਸੇਖੋਂ ਯੂ.ਕੇ., ਅਮਰਪ੍ਰੀਤ ਸਿੰਘ ਗੁੱਜਰਵਾਲ ਅਤੇ ਪਰਮਿੰਦਰ ਸਿੰਘ ਲਾਡੀ ਮੌਜੂਦ ਸਨI 
 
ਇਸ ਮੌਕੇ ਨੇ ਡਾਕਟਰਾਂ ਅਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਸੇਖੋਂ ਨੇ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਉਨ੍ਹਾਂ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਅਤੇ ਨਿਰਸਵਾਰਥ ਭਾਵਨਾ ਨਾਲ ਜਨਤਾ ਦੀ ਸੇਵਾ ਕੀਤੀ ਜੋ ਸ਼ਲਾਘਾਯੋਗ ਹੈ। 
 
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਦੀਪ ਕੌਰ ਅਤੇ ਡਾ: ਜਗਦੀਪ ਕੌਰ ਘੁੰਮਣ ਨੇ ਕਿਹਾ ਕਿ ਇਸ ਔਖੀ ਸਥਿਤੀ ਵਿੱਚ ਸਿਹਤ ਵਿਭਾਗ ਨੇ ਤਨਦੇਹੀ ਨਾਲ ਕੰਮ ਕੀਤਾ ਅਤੇ ਸਿਹਤ ਸਟਾਫ਼ ਨੇ ਦਿਨ ਰਾਤ ਕੋਵਿਡ ਮਰੀਜ਼ਾਂ ਦੀ ਸੇਵਾ ਕੀਤੀ।ਉਨ੍ਹਾਂ ਮੈਡੀਕਲ ਸਟਾਫ ਦਾ ਸਨਮਾਨ ਕਰਨ ਲਈ ਸੇਵਾ ਟਰੱਸਟ ਦਾ ਧੰਨਵਾਦ ਕੀਤਾ I  
 
ਸੰਸਥਾ ਨੇ ਆਪਣੇ ਸਹਿ-ਪ੍ਰਯੋਜਕ ਡਾਬਰ ਇੰਡੀਆ ਲਿਮਟਿਡ ਦੀ ਤਰਫ਼ੋਂ ਸਾਰੇ ਡਾਕਟਰਾਂ ਅਤੇ ਸਟਾਫ਼ ਨੂੰ ਡਾਬਰ ਇਮਿਊਨਿਟੀ ਬੂਸਟਰ ਸੈੱਟ ਅਤੇ ਹੋਰ ਸਮਗਰੀ ਤੋਹਫ਼ੇ ਦਿੱਤੇ | 
 
ਇਸ ਮੌਕੇ ਟਰੱਸਟ ਦੇ ਚੇਅਰਮੈਨ (ਇੰਡੀਆ) ਨਰੇਸ਼ ਮਿੱਤਲ, ਸੇਵਾ ਟਰੱਸਟ ਟੀਮ ਦੇ ਮੈਂਬਰ ਪਵਨ ਪਰਾਸ਼ਰ, ਗੁਰਦੀਪ ਸਿੰਘ ਪੰਨੂ, ਕੁਲਵੰਤ ਸਿੰਘ, ਰਛਪਾਲ ਸਿੰਘ, ਦਿਲਬਾਗ ਸਿੰਘ, ਰਾਹੁਲ ਸ਼ਰਮਾ ਅਤੇ ਜੱਸੜ ਕੇਸਰੀ ਹਾਜ਼ਰ ਸਨ।
 
 

Have something to say? Post your comment