Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਬ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਚਚਰਾੜੀ ਸੈਂਟਰ, ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਸਾਹਨੇਵਾਲ ਸੈਮੀ ਚ ਪੁੱਜੇ - ਸੈਮੀਫਾਈਨਲ ਮੁਕਾਬਲੇ 28 ਮਈ ਨੂੰ

May 27, 2022 05:29 AM
ਜਰਖੜ  ਖੇਡਾਂ ਦਾ 7ਵਾਂ ਦਿਨ--
 ਸਬ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਚਚਰਾੜੀ ਸੈਂਟਰ, ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਸਾਹਨੇਵਾਲ ਸੈਮੀ ਚ ਪੁੱਜੇ - ਸੈਮੀਫਾਈਨਲ ਮੁਕਾਬਲੇ 28 ਮਈ ਨੂੰ  
---------------------------------------------
ਚੀਫ ਇੰਜਨੀਅਰ ਸ: ਗਿੱਲ, ਨਿਰਮਲ ਜੌੜਾ ਅਤੇ ਰੰਗੂਵਾਲ ਮੁੱਖ ਮਹਿਮਾਨ ਵਜੋਂ ਪੁੱਜੇ  
ਲੁਧਿਆਣਾ -- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ  7ਵੇਂ ਦਿਨ ਅੱਜ ਜਿੱਥੇ ਜੂਨੀਅਰ ਸਬ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਅਮਰਗਡ਼੍ਹ ਅਤੇ ਚਚਰਾੜੀ  ਹਾਕੀ ਸੈਂਟਰ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉੱਥੇ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪਰ ਅਤੇ ਸਾਹਨੇਵਾਲ ਕਲੱਬ ਨੇ ਵੀ ਆਖਰੀ ਚਾਰਾਂ ਵਿਚ ਆਪਣਾ ਨਾਂ ਦਰਜ ਕੀਤਾ ।
       ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਵਿੱਚ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਸਬ ਜੂਨੀਅਰ ਵਰਗ ਦੇ ਮੈਚਾਂ ਵਿੱਚ  ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ ਨੇ ਜਟਾਣਾ ਹਾਕੀ ਸੈਂਟਰ ਨੂੰ ਨਿਰਧਾਰਤ ਸਮੇਂ ਤੱਕ 2-2 ਗੋਲਾਂ ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿੱਚ  5-4 ਗੋਲਾਂ ਦੀ ਜਿੱਤ ਨਾਲ ਸੈਮੀਫਾਈਨਲ ਵਿੱਚ ਆਪਣੀ ਐਂਟਰੀ ਪੱਕੀ ਕੀਤੀ ।ਅੱਜ ਦੇ ਦੂਸਰੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਚਚਰਾੜੀ ਹਾਕੀ ਸੈਂਟਰ ਨੇ ਏਕ ਨੂਰ ਅਕੈਡਮੀ ਨੂੰ  4-0 ਗੋਲਾਂ ਨਾਲ ਹਰਾ ਕੇ ਆਪਣੇ  ਜੇਤੂ ਕਦਮ ਅੱਗੇ ਵਧਾਏ  ।
         ਸੀਨੀਅਰ ਵਰਗ ਵਿੱਚ ਅੱਜ ਪਹਿਲਾ ਕੁਆਰਟਰ ਫਾੲੀਨਲ ਕਿਲ੍ਹਾ ਰਾਏਪਰ   ਅਤੇ ਜਟਾਣਾ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ। ਜਿਸ ਵਿਚ ਕਿਲ੍ਹਾ ਰਾਏਪੁਰ 9-8 ਗੋਲਾਂ ਨਾਲ ਜੇਤੂ ਰਿਹਾ । ਬਹੁਤ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ  ਦੋਹਾਂ ਟੀਮਾਂ ਨੇ ਹਾਕੀ ਪ੍ਰੇਮੀਆਂ ਦੀ ਆਖ਼ਰੀ ਪਲਾਂ  ਤੱਕ ਅਸ਼ ਅਸ਼ ਕਰਵਾਈ । ਭਾਵੇਂ ਗੋਲਾਂ ਦੇ ਅੰਤਰ ਵਿੱਚ ਕਿਲਾ ਰਾਏਪੁਰ ਜੇਤੂ ਰਿਹਾ ਪਰ ਲੋਕਾਂ ਦੇ ਦਿਲਾਂ ਵਿੱਚ ਜਟਾਣਾ ਦੀ ਟੀਮ ਜੇਤੂ ਰਹੀ  ।  ਕਿਲਾ ਰਾਏਪੁਰ ਦੀ ਜਿੱਤ ਦੇ ਮੁੱਖ ਹੀਰੋ ਨਵਜੋਤ, ਸਰਬਜੋਤ , ਸੁਖਬੰਤ ਸਿੰਘ ਰਹੇ । ਜਿੰਨਾਂ ਨੇ 3-3  ਗੋਲ ਕੀਤੇ। ਸੀਨੀਅਰ ਵਰਗ ਦੇ ਦੂਸਰੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਬੈਚਮੇਟ ਕਲੱਬ ਸਾਹਨੇਵਾਲ ਨੇ ਰਾਮਪੁਰ ਹਾਕੀ ਸੈਂਟਰ ਨੂੰ 6- 2 ਗੋਲਾਂ ਨਾਲ ਹਰਾ ਕੇ  ਸੈਮੀਫਾਈਨਲ ਵਿਚ ਪ੍ਰਵੇਸ਼ ਪਾਇਆ  ।  ਜੇਤੂ ਟੀਮ ਵੱਲੋਂ ਰਾਜਵੀਰ ਸਿੰਘ,  ਮਨਪ੍ਰੀਤ ਸਿੰਘ ਨੇ ਜੇਤੂ ਹੈਟ੍ਰਿਕ ਜੜੀ  ।
           ਅੱਜ ਦੇ ਮੈਚਾਂ ਦੌਰਾਨ ਸ ਹਰਜੀਤ ਸਿੰਘ ਗਿੱਲ ਚੀਫ ਇੰਜਨੀਅਰ ਕੇਂਦਰੀ ਜ਼ੋਨ ਊਰਜਾ ਨਿਗਮ ਲੁਧਿਆਣਾ, ਨਿਰਮਲ ਸਿੰਘ  ਜੌੜਾ ਡਾਇਰੈਕਟਰ ਯੂਥ ਵੈੱਲਫੇਅਰ ਪੀਏਯੂ ਲੁਧਿਆਣਾ  ,ਰਵਿੰਦਰ ਸਿੰਘ  ਰੰਗੂਵਾਲ ਵੀਡੀਓ ਡਾਇਰੈਕਟਰ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਆਈਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਆ ਗਿਆ, ਜਦਕਿ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ  ।ਇਸ ਮੌਕੇ  ਸ: ਫਤਿਹ ਸਿੰਘ ਉਪ ਮੰਡਲ ਅਫਸਰ ਬਿਜਲੀ ਬੋਰਡ ਆਲਮਗੀਰ ਸਬ ਡਵੀਜ਼ਨ, ਗੁਰਮੀਤ ਸਿੰਘ ਸੰਗੋਵਾਲ ਜੂਨੀਅਰ ਇੰਜਨੀਅਰ , ਅਰਵਿੰਦਰ ਕੌਰ ਗਰੇਵਾਲ  , ਸ਼ਾਨਪ੍ਰੀਤ ਸਿੰਘ ਗਿੱਲ ਕੈਨੇਡਾ   ਬਾਬਾ ਰੁਲਦਾ ਸਿੰਘ ਸਾਇਆਂ ਕਲਾਂ , ਸਾਹਿਬਜੀਤ ਸਿੰਘ ਸਾਬੀ, ਗੁਰਸਤਿੰਦਰ ਸਿੰਘ ਪਰਗਟ ਸੰਦੀਪ ਸਿੰਘ ਪੰਧੇਰ ਰਜਿੰਦਰ ਸਿੰਘ ਜਰਖੜ, ਲਖਬੀਰ ਸਿੰਘ ਜਰਖੜ , ਗੁਰਵਿੰਦਰ ਸਿੰਘ ਕਿਲਾ ਰਾਏਪੁਰ, ਗੁਰਤੇਜ ਸਿੰਘ ਬੋਹੜਾਈ ਕੋਚ ਬਾਕਸਿੰਗ ,  ਪੰਮਾਂ ਗਰੇਵਾਲ  ਆਦਿ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 28 ਮਈ ਨੂੰ ਸਬ ਜੂਨੀਅਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਰਾਮਪੁਰ ਹਾਕੀ ਸੈਂਟਰ ਦੋਰਾਹਾ ਬਨਾਮ  ਨਨਕਾਣਾ ਸਾਹਿਬ ਸਕੂਲ  ਰਾਮਪੁਰ ਛੰਨਾ  ਅਮਰਗੜ੍ਹ ਵਿਚਕਾਰ ਦੂਸਰਾ ਮੈਚ ਜਰਖੜ ਹਾਕੀ ਅਕੈਡਮੀ ਬਨਾਮ ਚਚਰਾੜੀ ਹਾਕੀ ਸੈਂਟਰ ਵਿਚਕਾਰ  ਖੇਡੇ ਜਾਣਗੇ  । ਸੀਨੀਅਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਜਰਖੜ ਹਾਕੀ ਅਕੈਡਮੀ ਬਨਾਮ ਕਿਲਾ ਰਾਏਪਰ ਅਤੇ ਦੂਸਰਾ ਮੈਚ ਸਾਹਨੇਵਾਲ ਕਲੱਬ ਬਨਾਮ  ਫਰੈਂਡਜ਼ ਕਲੱਬ ਰੂਮੀ ਵਿਚਕਾਰ ਖੇਡੇ ਜਾਣਗੇ । ਇਹ ਮੈਚ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੋਣਗੇ । ਜੇਤੂ ਟੀਮਾਂ ਦਾ ਫਾਈਨਲ ਮੁਕਾਬਲਾ 29 ਮਈ ਨੂੰ ਹੋਵੇਗਾ ।
 
Have something to say? Post your comment

More From Punjab

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ