Wednesday, June 18, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਵਿਸ਼ਵ ਦੇ ਮਹਾਨ ਵਿਦਵਾਨ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਬੀ ਆਰ ਅੰਬੇਡਕਰ

April 08, 2022 10:27 PM

ਵਿਸ਼ਵ ਦੇ ਮਹਾਨ ਵਿਦਵਾਨ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਬੀ ਆਰ ਅੰਬੇਡਕਰ

ਭਾਰਤ ਦੇ ਮੂਲ ਨਿਵਾਸੀਆਂ ਦੀ ਨਿਧੱੜਕ ਆਵਾਜ਼ ਭਾਰਤ ਰਤਨ ਬਾਬਾ ਸਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਜਿਲ੍ਹਾ ਇੰਦੋਰ ਦੇ ਪਿੰਡ ਮਹੂ ( ਜੋ ਇਸ ਸਮੇਂ ਮਿਲਟਰੀ ਛਾਉਣੀ ਵਿੱਚ ਤਬਦੀਲ ਹੋ ਗਿਆ ) ਵਿਖੇ ਪਿਤਾ ਰਾਮ ਜੀ ਦੇ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ । ਭਾਰਤ ਰਤਨ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਵਿਸ਼ਵ ਦੇ ਮਹਾਨ ਵਿਦਵਾਨ , ਬੁਧੀਜੀਵੀ , ਕ੍ਰਾਂਤੀਕਾਰੀ ਰਹਿਬਰ ਹੋਏ ਹਨ ਬੇਸ਼ੱਕ ਬਾਬਾ ਸਹਿਬ ਨੂੰ ਜਾਤ ਪਾਤ ਭੇਦਭਾਵ ਦਾ ਬਹੁਤ ਜਿਆਦਾ ਸ਼ਿਕਾਰ ਹੋਣਾ ਪਿਆ ਜਿਸ ਕਰਕੇ ਅਨੇਕਾਂ ਵਾਰ ਉਨ੍ਹਾਂ ਨੂੰ ਅਪਮਾਨ ਸਹਿਣਾ ਪਿਆ ਪਰ ਉਹਨਾਂ ਨੇ ਸੰਸਾਰ ਨੂੰ ਗਿਆਨ ਦਾ ਚਾਨਣ ਵੰਡਣ ਲੱਗਿਆਂ ਕੋਈ ਭੇਦਭਾਵ ਨਹੀਂ ਕੀਤਾ । ਬਾਬਾ ਸਹਿਬ ਨੇ ਆਪਣੀ ਬੁੱਧੀ , ਆਪਣੇ ਤਨ ਅਤੇ ਮਨ ਰੂਪੀ ਸਾਰੀ ਸੰਪਤੀ ਆਪਣੀ ਕੌਮ , ਆਪਣੇ ਦੇਸ਼ ਅਤੇ ਪੂਰੇ ਵਿਸ਼ਵ ਲਈ ਕੁਰਬਾਨ ਕਰ ਦਿੱਤੀ । ਬਾਬਾ ਸਹਿਬ ਨੇ ਝੂਠ ਫਰੇਬ ਤੋਂ ਉਪਰ ਉੱਠ ਕੇ ਬਿਨਾਂ ਕਿਸੇ ਨਿੱਜੀ ਸਵਾਰਥ , ਦੇਸ਼ ਦੇ ਭਲੇ ਲਈ ਕੰਮ ਕੀਤਾ । ਡਾ. ਬੀਮ ਰਾਓ ਅੰਬੇਡਕਰ ਜੀ ਨੇ ਦੇਸ਼ ਦੇ ਅਛੂਤਾਂ , ਪੱਛੜੇ ਵਰਗਾਂ ਅਤੇ ਨਾਰੀ ਜਾਤੀ ਲਈ ਬਹੁਤ ਕੰਮ ਕੀਤਾ । ਦੇਸ਼ ਦੀ ਏਕਤਾ , ਅਖੰਡਤਾ ਅਤੇ ਸਾਂਝੀਵਾਲਤਾ ਦੇ ਦੁਸ਼ਮਣਾਂ ਨੂੰ ਬਾਬਾ ਸਹਿਬ ਨੇ ਲੰਮੇ ਹੱਥੀਂ ਲਿਆ । ਬਾਬਾ ਸਹਿਬ ਕਦੇ ਵੀ ਇਹਨਾਂ ਤੋਂ ਡਰੇ ਨਹੀਂ ਸਗੋਂ ਇਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ । ਬਾਬਾ ਸਹਿਬ ਉਸ ਸਮੇਂ ਦੇ ਦੁਨੀਆਂ ਵਿੱਚ ਸਭਤੋਂ ਵੱਧ ਪੜ੍ਹੇ ਲਿਖੇ ਚੋਟੀ ਦੇ ਵਿਆਕਤੀਆਂ ਵਿਚੋਂ ਇੱਕ ਸਨ । ਭਾਰਤ ਦੇਸ਼ ਲਈ ਮਾਣ ਗੱਲ ਹੈ ਕਿ ਜਦੋਂ ਕੋਲੰਬੀਆ ਯੂਨੀਵਰਸਿਟੀ ਜੋਕਿ 1754 ਚੌ ਹੋਂਦ ਵਿੱਚ ਆਈ ਨੇ ਆਪਣੇ 250 ਸਾਲ ਪੂਰੇ ਹੋਣ ਤੇ 2004 ਵਿੱਚ ਆਪਣੇ ਸਾਬਕਾ ਵਿਦਿਆਰਥੀਆਂ ਦੇ ਨਾਂ ਦੋਹਰਾਏ ਤਾਂ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਨਾਮ ਪਹਿਲੇ ਲਿਆ ਗਿਆ । ਭਾਰਤ ਦੇਸ਼ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਪੜ੍ਹਨ ਲਿਖਣ ਦੀ ਅਜਾਦੀ ਨਹੀਂ ਸੀ । ਬਾਬਾ ਸਹਿਬ ਨੇ ਔਰਤਾਂ ਦੀ ਤਰੱਕੀ ਅਤੇ ਅਜਾਦੀ ਲਈ ਉਹਨਾਂ ਲੋਕਾਂ ਨਾਲ ਲੜ੍ਹੇ ਜੋ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸੀ । ਬਾਬਾ ਸਹਿਬ ਦੇ ਸੰਘਰਸ਼ ਸਦਕਾ ਅੱਜ ਔਰਤਾਂ ਮਰਦਾਂ ਦੇ ਪੜ ਲਿਖਕੇ ਹਰ ਖਿੱਤੇ ਵਿੱਚ ਮਰਦਾਂ ਦੇ ਬਰਾਬਰ ਖੜ੍ਹੀ ਹੈ ਉੱਚੇ ਉੱਚੇ ਅਹੁਦਿਆਂ ਤੇ ਵਿਰਾਜਮਾਨ ਹੈ । ਬਾਬਾ ਸਹਿਬ ਡਾ. ਭੀਮ ਰਾਓ ਅੰਬੇਡਕਰ ਦੇਸ਼ ਦੇ ਹਰ ਨਾਗਰਿਕ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਸਨ । ਬਾਬਾ ਸਹਿਬ ਨੇ ਗਰੀਬ ਮਜਦੂਰਾਂ ਦੇ ਜੀਵਨ ਨੂੰ ਬਹੁਤ ਹੀ ਨੇੜੇ ਹੋਕੇ ਤੱਕਿਆ । ਮਜਬੂਰ ਲੋਕਾਂ ਦੀ ਹਾਲਤ ਨੂੰ ਦੇਖਦਿਆਂ ਮਨੁੱਖੀ ਹੱਕਾਂ ਵਾਸਤੇ ਪੂਰੇ ਭਾਰਤ ਵਿੱਚ ਉਹਨਾਂ ਲੋਕਾਂ ਖਿਲਾਫ਼ ਬਗਾਵਤ ਕੀਤੀ ਜਿਹੜੇ ਲੋਕ ਇੱਥੋਂ ਦੇ ਲੋਕਾਂ ਨੂੰ ਨਫਰਤ ਕਰਦੇ ਸਨ । ਬਾਬਾ ਸਹਿਬ ਅਣਥੱਕ ਮਿਹਨਤ ਨਾਲ ਐਮ ਏ , ਡੀ ਐਸ ਸੀ , ਪੀ ਐਚ ਡੀ ਅਤੇ ਲਾਅ ਦੀ ਡਿਗਰੀ ਕਰਕੇ ਭਾਰਤ ਦਾ ਸਵਿਧਾਨ ਲਿਖਿਆ । ਜਿਸ ਵਿੱਚ ਸਧੀਆਂ ਤੋਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜੱਕੜੇ ਭਾਰਤੀਆਂ ਨੂੰ ਆਜਾਦ ਕਰਵਾਇਆ । ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਤੇ ਜਿੰਦਗੀ ਦੇ ਅਖੀਰਲੇ ਪਲਾਂ ਤੱਕ ਗਰੀਬ ਵਰਗ ਦੇ ਹੱਕਾਂ ਲਈ ਸੰਘਰਸ਼ ਕਰਦੇ ਹੋਏ 6 ਦਸੰਬਰ 1956 ਨੂੰ ਸਦਾ ਲਈ ਸਾਡੇ ਤੋਂ ਦੂਰ ਚਲੇ ਗਏ । ਜਿੰਦਗੀ ਦੇ ਆਖਰੀ ਪਲਾਂ ਵਿੱਚ ਬਾਬਾ ਸਹਿਬ ਇੱਕ ਸੰਦੇਸ਼ ਦੇ ਗਏ ਕਿ ਸਾਡੇ ਗਰੀਬ ਦੱਬੇ ਕੁਚਲੇ ਲੋਕਾਂ ਦੀ ਮੱਦਦ ਕਰਨਾਂ ਹਰ ਇੱਕ ਪੜ੍ਹੇ ਲਿਖੇ ਵਿਆਕਤੀ ਦਾ ਫਰਜ਼ ਬਣਦਾ ਹੈ । ਜੈ ਭੀਮ ਜੈ ਭਾਰਤ , ਭਾਰਤ ਰਤਨ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਹਮੇਸ਼ਾ ਸਾਡੇ ਦਿਲਾਂ ਵਿੱਚ ਇੱਕ ਚਾਨਣ ਮੁਨਾਰਾ ਬਣਕੇ ਸਾਡੇ ਸੰਘਰਸ਼ਾਂ ਦੀ ਅਗਵਾਈ ਕਰਕੇ ਰਹਿਣਗੇ ।

Have something to say? Post your comment

More From Punjab

ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਸਰਬ ਪ੍ਰਥਮ, ਸਿੱਖਾਂ ਦੀ ਇੱਕਜੁੱਟਤਾ ਹੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ

 ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਤੇ ਬੀਤੀ ਰਾਤ ਹੋਏ ਡਰੋਨ ਹਮਲੇ ਨੂੰ ਲੈ ਕੇ NIT 16 ਮਈ ਤੱਕ ਬੰਦ, ਪ੍ਰੀਖਿਆਵਾਂ ਰੱਦ

ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਤੇ ਬੀਤੀ ਰਾਤ ਹੋਏ ਡਰੋਨ ਹਮਲੇ ਨੂੰ ਲੈ ਕੇ NIT 16 ਮਈ ਤੱਕ ਬੰਦ, ਪ੍ਰੀਖਿਆਵਾਂ ਰੱਦ

ਪੰਜਾਬ 'ਚ ਵੱਜਿਆ ਹਾਈ ਅਲਰਟ ਸਾਇਰਨ! ਅੰਮ੍ਰਿਤਸਰ-ਜਲੰਧਰ ਪੂਰੀ ਤਰ੍ਹਾਂ ਬੰਦ, ਗੁਰਦਾਸਪੁਰ ਦੇ ਲੋਕਾਂ ਨੂੰ ਗੁਰੂ ਘਰ ਕੀਤਾ ਜਾ ਰਿਹੈ ਸ਼ਿਫਟ

ਪੰਜਾਬ 'ਚ ਵੱਜਿਆ ਹਾਈ ਅਲਰਟ ਸਾਇਰਨ! ਅੰਮ੍ਰਿਤਸਰ-ਜਲੰਧਰ ਪੂਰੀ ਤਰ੍ਹਾਂ ਬੰਦ, ਗੁਰਦਾਸਪੁਰ ਦੇ ਲੋਕਾਂ ਨੂੰ ਗੁਰੂ ਘਰ ਕੀਤਾ ਜਾ ਰਿਹੈ ਸ਼ਿਫਟ

ਪੰਜਾਬ ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ BlackOut, ਅਗਲੇ ਹੁਕਮਾਂ ਤਕ ਜਾਰੀ ਰਹਿਣਗੇ ਆਦੇਸ਼

ਪੰਜਾਬ ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ BlackOut, ਅਗਲੇ ਹੁਕਮਾਂ ਤਕ ਜਾਰੀ ਰਹਿਣਗੇ ਆਦੇਸ਼

ਅੰਮ੍ਰਿਤਸਰ ਦੇ ਜੇਠੂਵਾਲ ਸਣੇ ਕਈ ਪਿੰਡਾਂ 'ਚ ਡਿੱਗਿਆ ਮਿਲਿਆ ਮਿਜ਼ਾਈਲ ਦਾ ਮਲਬਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਅੰਮ੍ਰਿਤਸਰ ਦੇ ਜੇਠੂਵਾਲ ਸਣੇ ਕਈ ਪਿੰਡਾਂ 'ਚ ਡਿੱਗਿਆ ਮਿਲਿਆ ਮਿਜ਼ਾਈਲ ਦਾ ਮਲਬਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਸ਼ੰਭੂ ਬਾਰਡਰ : ਧਰਨਾ ਦੇਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਦਬੋਚੇ ਕਿਸਾਨ, ਚਾਰੇ ਪਾਸਿਓ ਪਾਇਆ ਘੇਰਾ

ਸ਼ੰਭੂ ਬਾਰਡਰ : ਧਰਨਾ ਦੇਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਦਬੋਚੇ ਕਿਸਾਨ, ਚਾਰੇ ਪਾਸਿਓ ਪਾਇਆ ਘੇਰਾ

3 ਦਿਨਾਂ ’ਚ PSPCL ਦਾ 14 ਕਰੋੜ ਤੋਂ ਵੱਧ ਦਾ ਹੋਇਆ ਨੁਕਸਾਨ, ਮੀਂਹ ਤੇ ਝੱਖੜ ਨੇ ਨੁਕਸਾਨੇ ਟਰਾਂਸਫਾਰਮਰ ਤੇ ਖੰਭੇ

3 ਦਿਨਾਂ ’ਚ PSPCL ਦਾ 14 ਕਰੋੜ ਤੋਂ ਵੱਧ ਦਾ ਹੋਇਆ ਨੁਕਸਾਨ, ਮੀਂਹ ਤੇ ਝੱਖੜ ਨੇ ਨੁਕਸਾਨੇ ਟਰਾਂਸਫਾਰਮਰ ਤੇ ਖੰਭੇ

SSOC ਅੰਮ੍ਰਿਤਸਰ ਨੇ 2 RPG, 2 ਆਈਡੀ, 86 ਹੈਂਡ ਗ੍ਰੇਨਡ, 1 ਵਾਇਰਲੈਸ ਸੰਚਾਰ ਸੈੱਟ ਬਰਾਮਦ

SSOC ਅੰਮ੍ਰਿਤਸਰ ਨੇ 2 RPG, 2 ਆਈਡੀ, 86 ਹੈਂਡ ਗ੍ਰੇਨਡ, 1 ਵਾਇਰਲੈਸ ਸੰਚਾਰ ਸੈੱਟ ਬਰਾਮਦ