Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਆਪ ਦੀ ਸਰਕਾਰ ਆਉਣ ਤੇ ਗ੍ਰਾਂਟੀ ਨਾਲ ਮਿਲੇਗਾ ਰੁਜਗਾਰ ਤੇ ਸਹੂਲਤਾਂ: ਡਾ. ਵਿਜੇ ਸਿੰਗਲਾ

January 28, 2022 12:12 AM

ਆਪ ਦੀ ਸਰਕਾਰ ਆਉਣ ਤੇ ਗ੍ਰਾਂਟੀ ਨਾਲ ਮਿਲੇਗਾ ਰੁਜਗਾਰ ਤੇ ਸਹੂਲਤਾਂ: ਡਾ. ਵਿਜੇ ਸਿੰਗਲਾ


ਮਾਨਸਾ 27ਜਨਵਰੀ(ਨਾਨਕ ਸਿੰਘ ਖੁਰਮੀ)ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਉਮੀਦਵਾਰ ਡਾ. ਵਿਜੇ ਸਿੰਗਲਾ ਨੇ ਵੀਰਵਾਰ ਨੂੰ ਕਚਿਹਰੀ ਰੋਡ ਸਥਿਤ ਦਫਤਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕਾਂ ਨਾਲ ਕੀਤੇ ਵਾਅਦੇ ਮੁਫਤ ਤੇ ਵਧੀਆ ਇਲਾਜ, ਸਸਤੀ ਬਿਜਲੀ, ਮਹੱਲਾ ਕਲੀਨਿਕ ਖੋਲਣ ਅਤੇ ਔਰਤਾਂ ਨੂੰ ਮਾਣ ਸਨਮਾਨ ਦੇਣਾ ਸਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਬਦਲ ਵਜੋਂ ਦੇਖ ਰਹ ਹਨ, ਜਿਸ ਤੋਂ ਲੋਕਾਂ ਨੂੰ ਆਸ ਹੈ ਕਿ ਦਿੱਲੀ ਦੀ ਤਰਜ ਤੇ ਇਹ ਸਰਕਾਰ ਪੰਜਾਬ ਵਿੱਚ ਵੀ ਤੀਜ ਬਦਲ ਲਿਆ ਕੇ ਲੋਕਾਂ ਨੁੰ ਪਹਿਲ ਦੇ ਅਧਾਰ ਤੇ ਬਣਦੀਆਂ ਸਹੂਲਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਜ ਮਹਿੰਗਾ ਇਲਾਜ ਹੋਣ ਕਾਰਨ ਬਹੁਤੇ ਗਰੀਬ ਲੋਕ ਇਲਾਜ ਵਾਝੋਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ, ਅਤੇ ਨੌਜਵਾਨਾਂ ਨੂੰ ਰੋਜਗਾਰ ਮੰਗਣ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਹਨ, ਪਰ ਆਪ ਦੀ ਸਰਕਾਰ ਆਉਣ ਤੇ ਸੂਬੇ ਅੰਦਰ ਧਰਨੇ ਪ੍ਰਦਰਸ਼ਨਾਂ ਦੀ ਕੋਈ ਲੋੜ ਨਹੀਂ ਰਹੇਗੀ ਅਤੇ ਮੈਰਿਟ ਦੇ ਅਧਾਰ ਤੇ ਨੌਜਵਾਨਾਂ ਨੁੰ ਰੋਜਗਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦਫਤਰ ਇੰਚਾਰਜ ਚਿਮਨ ਨਾਲ ਭੁਪਾਲ ਦੀ ਨਿੁਯੁਕਤੀ ਕੀਤੀ। ਇਸ ਮੌਕੇ ਬੋਬੀ ਕੁਮਾਰ, ਬਲਵਿੰਦਰ ਸਿੰਘ, ਮਾ. ਸਮਸ਼ੇਰ ਸਿੰਘ, ਰਾਜਵਿੰਦਰ ਕੌਰ, ਵੀਨਾ ਅੱਗਰਵਾਲ, ਬਿੰਦਰ ਸਿੰਘ ਖਿਆਲਾ, ਰਾਜ ਕੁਮਾਰ ਰਾਜੂ, ਰਾਜ ਮਲਹੋਤਰਾ, ਰਾਜੀ, ਬਰਿੰਦਰਪਾਲ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਡਾ. ਵਿਜੇ ਸਿੰਗਲਾ ਨੂੰ ਵੱਖ ਵੱਖ ਸਰਕਾਰਾਂ ਵਲੋਂ ਰੋਜਗਾਰ ਦੇਣ ਦਾ ਵਾਅਦਾ ਪੂਰਾ ਨਾ ਕਰਨ ਤੇ ਅੰਗਹੀਣ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਵੀਨਾ਼ਸ਼ ਸ਼ਰਮਾ ਦੀ ਅਗਵਾਈ ਵਿੱਚ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਮੌਕੇ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਰੋਜਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਡਾ. ਵਿਜੇ ਸਿੰਗਲਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਪ ਦੀ ਸਰਕਾਰ ਬਣਨ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਲੱਡੂ ਵੰਡੇ ਗਏ।

Have something to say? Post your comment

More From Punjab

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

ਮੰਡੀਆਂ ਵਿੱਚ ਕਿਸਾਨਾਂ ਦੀ ਜਿਣਸ ਰੱਬ ਆਸਰੇ, ਲਿਫਟਿੰਗ ਨਾ ਹੋਣ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ- ਖਹਿਰਾ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ