ਇਕ ਸਕੂਟਰੀ ਅਤੇ ਦੋ ਮੋਟਰ ਸਾਇਕਲ ਸਮੇਤ ਦੋਸ਼ੀ ਕਾਬੂ
ਰਈਆ, 24 ਜਨਵਰੀ (ਕਮਲਜੀਤ ਸੋਨੂੰ)— ਬਾਬਾ ਬਕਾਲਾ ਪੁਲਿਸ ਨੇ ਮੋਟਰ
ਸਾਈਕਲ ਚੋਰਾਂ ਦੇ ਗਰੋਹ ਦੇ ਇਕ ਮੈਂਬਰ ਨੂੰ ਚੋਰੀ ਦੇ ਦੋ ਮੋਟਰ ਸਾਇਕਲਾਂ ਅਤੇ
ਇਕ ਸਕੂਟਰੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ । ਚੌਂਕੀ ਇੰਚਾਰਜ ਸ: ਚਰਨ ਸਿੰਘ ਭਲਵਾਨ ਨੇ ਦੱਸਿਆ ਕਿ ਪੁਲਿਸ ਨੇ ਅੱਜ ਇਕ ਸੂਹ ਦੇ ਆਧਾਰ 'ਤੇ ਟੀ-ਪੁਆਇੰਟ ਵਡਾਲਾ ਰੋਡ-ਬਾਬਾ ਬਕਾਲਾ ਸਾਹਿਬ ਵਿਖੇ ਨਾਕਾ ਲਾਇਆ ਸੀ ਕਿ ਇਕ ਮੋਨਾ ਨੌਜਵਾਨ ਹੀਰੋ ਡੀਲੈਕਸ ਰੰਗ ਜਾਮਨੀ ਬਿਨਾਂ ਨੰਬਰੀ ਮੋਟਰ ਸਾਈਕਲ ਸਵਾਰ ਹੋ ਕੇ ਵਡਾਲਾ ਕਲਾਂ ਵੱਲੋਂ ਆ ਰਿਹਾ ਸੀ ਕਿ ਜਿਸਨੂੰ ਰੋਕਣ 'ਤੇ ਉਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ, ਵਾਸੀ ਪੱਡੇ, ਥਾਣਾ ਘੁਮਾਣ ਦੱਸਿਆ, ਜਦੋਂ ਉਸਨੂੰ ਕਾਗਜ਼ਾਤ ਦਿਖਾਉਣ ਲਈ ਕਿਹਾ ਤਾਂ ਉਸਨੇ ਦੱਸਿਆ ਕਿ ਇਹ ਮੋਟਰ ਸਾਇਕਲ ਉਸਨੇ ਗੁ: ਬਾਬਾ ਬਕਾਲਾ ਸਾਹਿਬ ਦੇ ਬਾਹਰੋਂ ਚੋਰੀ ਕੀਤਾ ਹੈ । ਪੁਲਿਸ ਨੇ ਉਸਨੂੰ ਸਮੇਤ ਮੋਟਰ ਸਾਇਕਲ ਕਾਬੂ ਕਰਕੇ ਉਸ ਖਿਲ਼ਾਫ ਥਾਣਾ ਬਿਆਸ ਵਿਖੇ ਪਰਚਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਤਾਂ ਉਸ ਪਾਸੋਂ ਚੋਰੀ ਦਾ ਇਕ ਹੋਰ ਮੋਟਰ ਸਾਈਕਲ ਅਤੇ ਸਕੂਟਰੀ ਬ੍ਰਾਮਦ ਹੋਏ । ਪੁਲਿਸ ਨੇ ਦੋਸ਼ੀ ਨੂੰ ਮਾਣਯੋਗ ਸਬ ਡਵੀਜਨਲ
ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਸ 'ਤੇ ਮਾਣਯੋਗ ਜੱਜ ਸਾਹਿਬਾਨ ਨੇ ਦੋਸ਼ੀ ਨੂੰ 14 ਦਿਨਾਂ ਲਈ ਜ਼ੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ।