Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਯੋਰਪ ਦੇ ਸਿੱਖਾਂ ਵਲੋ ਰਾਸ਼ਟਰੀ ਪਛੜਾ ਵਰਗ ਅਤੇ ਭਾਰਤ ਮੁਕਤੀ ਮੋਰਚਾ ਵਲੋ ਬੰਦੀ ਸਿੰਘਾਂ ਦੀ ਰਿਹਾਈ ਲਈ 31 ਜਨਵਰੀ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ

January 25, 2022 12:44 AM

ਯੋਰਪ ਦੇ ਸਿੱਖਾਂ ਵਲੋ ਰਾਸ਼ਟਰੀ ਪਛੜਾ ਵਰਗ ਅਤੇ ਭਾਰਤ ਮੁਕਤੀ ਮੋਰਚਾ ਵਲੋ ਬੰਦੀ ਸਿੰਘਾਂ ਦੀ ਰਿਹਾਈ ਲਈ 31 ਜਨਵਰੀ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ

ਯੋਰਪ:
ਯੋਰਪ ਦੇ ਸਿੱਖਾ ਵਲੋ 31 ਜਨਵਰੀ ਦੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ। ਯਾਦ ਰਹੇ ਕੇ ਇਹ ਭਾਰਤ ਬੰਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾ ਦੀ ਖਾਤਰ ਭਾਰਤ ਮੁਕਤੀ ਮੋਰਚਾ , ਬਾਮਸੇਵ ਦੇ ਸੁਪਰੀਮੋ ਵਾਮਨ ਮੇਸ਼ਰਾਮ, ਅਤੇ ਰਾਸ਼ਟਰੀ ਸਿੱਖ ਮੋਰਚਾ ਬਾਮਸੇਵ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਤੇ ਅਨੇਕਾਂ ਜਥੇਬੰਦੀਆਂ ਵਲੋ ਭਾਰਤ ਬੰਦੀ ਕਾਲ ਦਿੱਤੀ ਗਈ ਹੈ। ਅਸੀ ਯੋਰਪ ਦੇ ਸਿੱਖ ਪੂਰਨ ਸਮਰਥਨ ਕਰਦੇ ਹਾਂ । ਭਾਈ ਹਰਜੀਤ ਸਿੰਘ ਗਿੱਲ ਹਾਲੈਂਡ, ਭਾਈ ਜਸਵਿੰਦਰ ਸਿੰਘ ਹਾਲੈਂਡ, ਭਾਈ ਹਰਜੋਤ ਸਿੰਘ ਸੰਧੂ, ਭਾਈ ਕੁਲਦੀਪ ਸਿੰਘ ਬੈਲਜੀਅਮ, ਭਾਈ ਹਰਜਿੰਦਰ ਸਿੰਘ ਕਾਲਾ ਬੈਲਜੀਅਮ ਨੇ ਦੇਸ਼ ਦੀਆਂ ਇਨਸਾਨ ਪਸੰਦ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਬੰਦ ਨੂੰ ਕਾਮਯਾਬ ਕਰੀਏ ਅਤੇ ਪਿਛਲੇ ਲੰਬੇ ਸਮੇਂ ਤੋਂ ਬੰਦ ਸਿੱਖਾਂ ਨਾਲ ਹੋ ਰਹੀ ਇਸ ਬੇਇਨਸਾਫ਼ੀ ਖਿਲਾਫ ਆਵਾਜ਼ ਬੁਲੰਦ ਕਰੀਏ । ਪੰਜਾਬ ਦੀ ਸਿਆਸੀ ਪਾਰਟੀਆਂ ਦੇ ਏਜੰਡੇ ਉਪਰ ਬੰਦੀ ਸਿੰਘਾਂ ਦਾ ਮੁੱਦਾ ਨਾ ਹੋਣਾ ਖਾਸਤੋਰ ਉਪਰ ਅਕਾਲੀ ਦਲ ਜੋ ਸਿੱਖਾਂ ਦੀ ਸਿਆਸੀ ਪਾਰਟੀ ਹੈਲਪ ਅਤਿ ਸ਼ਰਮਨਾਕ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਪ ਬਹੁਤ ਦੁਖਦਾਈ ਹੈ।

Have something to say? Post your comment