Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬ ਦੀ ਕੋਇਲ ਸ਼੍ਰੀ ਮਤੀ ਸੁਰਿੰਦਰ ਕੌਰ ਜੀ ਦੇ ਜਨਮ ਦਿਨ ਉੱਪਰ ਵਿਸ਼ੇਸ਼।

November 19, 2021 10:53 PM

ਪੰਜਾਬ ਦੀ ਕੋਇਲ ਸ਼੍ਰੀ ਮਤੀ ਸੁਰਿੰਦਰ ਕੌਰ ਜੀ ਦੇ ਜਨਮ ਦਿਨ ਉੱਪਰ ਵਿਸ਼ੇਸ਼।

ਸਾਡੇ ਪੰਜਾਬ ਦੀ ਬਹੁਤ ਹੀ ਮਰਹੂਮ ਤੇ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਜੀ, ਜਿਨ੍ਹਾਂ ਨੂੰ 'ਪੰਜਾਬ ਦੀ ਕੋਇਲ' ਦਾ ਖ਼ਿਤਾਬ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਨੇ ਦਿੱਤਾ ਸੀ। ਏਥੇ ਕੁਝ ਲੋਕ ਦੁਨੀਆਂ ਤੋਂ ਚਲੇ ਜਾਂਦੇ ਹਨ ਪਰ ਆਪਣੀਆਂ ਕਲਾ ਦੇ ਸਦਕਾ ਉਹ ਰਹਿੰਦੀ ਦੁਨੀਆਂ ਤੱਕ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ।
           ਐਸੀ ਹੀ ਇੱਕ ਗਾਇਕਾ ਸੁਰਿੰਦਰ ਕੌਰ ਜੀ ਸਨ ਜਿਨ੍ਹਾਂ ਦਾ ਜਨਮ 25 ਨਵੰਬਰ 1929 ਨੂੰ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸ਼੍ਰੀ ਬਿਸ਼ਨ ਦਾਸ ਜੀ ਅਤੇ ਮਾਤਾ ਦਾ ਨਾਮ ਮਾਇਆ ਦੇਵੀ ਸੀ । ਉਨ੍ਹਾਂ ਦੀਆਂ ਚਾਰ ਭੈਣਾਂ ਅਤੇ ਪੰਜ ਭਰਾ ਸਨ। ਭੈਣਾਂ ਵਿਚੋ ਸ਼੍ਰੀ ਮਤੀ ਪ੍ਰਕਾਸ਼ ਕੌਰ ਵੀ ਉਸ ਨਾਲ ਗਾਉਂਦੀ ਰਹੀ। ਉਨ੍ਹਾਂ ਨੇ ਆਪਣੀ ਸੰਗੀਤ ਦੀ ਸਿੱਖਿਆ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਤ ਮਨੀ ਪ੍ਰਸ਼ਾਦ ਜੀ ਤੋਂ ਗ੍ਰਹਿਣ ਕੀਤੀ।
     ਉਨ੍ਹਾਂ ਨੇ ਬਹੁਤ ਹੀ ਛੋਟੀ ਉੱਮਰ ਵਿੱਚ ਹੀ ਪ੍ਰਸਿੱਧੀ ਹਾਸਲ ਕਰ ਲਈ ਸੀ। ਮਹਿਜ਼ ਉੱਨੀ ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਜੀ ਨਾਲ਼ ਕੀਤਾ ਗਿਆ ਜੋ ਕਿ  ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿਤ ਦੇ ਲੈਕਚਰਾਰ ਸਨ। ਉੱਨੀ ਸੌ ਤਰਤਾਲੀ ਵਿੱਚ ਪਹਿਲੀ ਵਾਰ ਆਪ ਨੇ ਲਾਹੌਰ ਰੇਡੀਓ 'ਤੇ ਗਾਇਆ । ਉਨ੍ਹਾਂ ਨੇ ਬਹੁਤ ਸਾਰੇ ਗੀਤ ਅਤੇ ਦੋਗਾਣਾ ਗੀਤ ਗਾਏ।  15 ਜੂਨ 2006 ਵਿਚ ਆਪ ਜੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ।
      ਉਨ੍ਹਾਂ ਦੀ ਗਾਇਕੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਦੀ ਬੇਟੀ ਡੌਲੀ ਗੁਲੇਰੀਆ ਨੇ ਵੀ ਅਹਿਮ ਯੋਗਦਾਨ ਪਾਇਆ ਹੈ। ਜਨਵਰੀ 2006 ਵਿੱਚ ਆਪ ਜੀ ਨੂੰ ਪਦਮ ਸ਼੍ਰੀ ਅਵਾਰਡ ਨਾਲ, ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਜੀ ਦੁਆਰਾ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਬਹੁਤ ਸਾਰੇ ਗੀਤ ਪੰਜਾਬੀ ਲੋਕ ਗੀਤਾਂ ਵਾਂਗੂੰ ਲੋਕਾਂ ਦੀ ਜ਼ੁਬਾਨ ਉੱਪਰ ਚੜ੍ਹ ਗਏ ਹਨ। ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਬਾਜ਼ਰੇ ਦਾ ਸਿੱਟਾ, ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਇੱਕ ਮੇਰੀ ਅੱਖ ਕਾਸ਼ਨੀ, ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਡਾਚੀ ਵਾਲਿਆ ਮੋੜ ਮੁਹਾਰ ਵੇ ਆਦਿ ਬਹੁਤ ਹੀ ਮਕਬੂਲ ਹੋਏ ਹਨ। ਇੱਕ ਵਾਰ ਸੁਰਿੰਦਰ ਕੌਰ ਜੀ ਨੂੰ ਇੰਟਰਵਿਊ ਵਿੱਚ ਪੁੱਛਿਆ ਗਿਆ , "ਅੱਜ ਦੇ ਅਤੇ ਪੁਰਾਣੇ ਗਾਇਕਾਂ  ਵਿੱਚ ਕੀ ਅੰਤਰ ਹੈ ?" ਤਾਂ ਉਹਨਾਂ ਨੇ ਬਹੁਤ ਹੀ ਖ਼ੂਬਸੂਰਤ ਜਵਾਬ ਦਿੱਤਾ , " ਪਹਿਲਾਂ ਅਸੀਂ ਬੈਠ ਕੇ ਗਾਉਂਦੇ ਹੁੰਦੇ ਸਾਂ ਅਤੇ ਦਰਸ਼ਕ ਸਾਡੇ ਸਾਹਮਣੇ ਨੱਚਦੇ ਹੁੰਂਦੇ ਸਨ, ਪਰ ਅਜੋਕੇ ਸਮੇਂ ਵਿੱਚ ਕਲਾਕਾਰ ਨੱਚ ਰਹੇ ਹੁੰਦੇ ਹਨ ਅਤੇ ਦਰਸ਼ਕ ਬੈਠ ਕੇ ਵੇਖ ਰਹੇ ਹੁੰਦੇ ਹਨ!"
      ਅੱਜ ਤੁਹਾਡੇ ਸਾਹਵੇਂ ਮੈਂ ਇੱਕ ਗੀਤ ਦੀ ਵਿਆਖਿਆ ਕਰਨ ਜਾ ਰਿਹਾ ਹਾਂ ਜੋ ਕਿ ਸਾਡੇ ਬਹੁਤ ਹੀ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦਾ ਲਿਖਿਆ ਹੋਇਆ ਹੈ ਅਤੇ ਜਿਸ ਨੂੰ ਸੁਰਿੰਦਰ ਕੌਰ ਜੀ ਨੇ ਗਾਇਆ ਹੈ।
     
ਇੱਕ ਮੇਰੀ ਅੱਖ ਕਾਸ਼ਨੀ

ਨੀ ਇਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਏ ਨੇ ਮਾਰਿਆ
ਨੀ ਸ਼ੀਸ਼ੇ 'ਚ ਤਰੇੜ ਪੈ ਗਈ
ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ।

ਇਕ ਨਵੀਂ ਵਿਆਹੀ ਲਾੜੀ ਆਪਣੇ ਸਹੁਰੇ ਜਦ ਸਵੇਰਸਾਰ ਆਪਣੇ ਵਾਲ ਵਾਹੁਣ ਲੱਗਦੀ ਹੈ  ਜਾਂ ਫਿਰ ਕਹਿ ਲਵੋ ਕਿ ਵਾਲ ਸੰਵਾਰਨ ਲੱਗਦੀ ਹੈ ਤਾਂ ਉਹ ਬਹੁਤ ਹੀ ਧਿਆਨ ਨਾਲ ਦੇਖਦੀ ਹੈ ਕਿ ਉਸਦੀਆਂ ਅੱਖਾਂ ਕਾਸ਼ਨੀ ਰੰਗ ( ਹਲਕਾ ਅਸਮਾਨੀ ਰੰਗ) ਦਾ ਭਾਅ ਮਾਰਦੀਆਂ ਨਜ਼ਰ ਆਉਂਦੀਆਂ ਹਨ।  ਸ਼ੀਸ਼ਾ ਤਿੜਕਿਆ ਹੁੰਦਾ ਹੈ। ਉਸ ਦੀਆਂ ਅੱਖਾਂ ਵਿੱਚ ਉਨੀਂਦਰਾ ਝਾਤੀ ਮਾਰਦਾ ਹੈ ।
   ਉਨੀਂਦਰਾ ਕਦੋਂ ਆਉਂਦਾ ਹੈ , ਜਦੋਂ ਅਸੀਂ ਰਾਤ ਨੂੰ ਗੂਹੜੀ ਨੀਂਦ ਨਹੀਂ ਲੈਂਦੇ । ਜੇਕਰ ਨਵੀਂ ਵਿਆਹੀ ਲਾੜੀ ਨੇ ਉਨੀਂਦਰਾ ਕੱਟਿਆ ਹੈ ਤਾਂ ਕਾਰਨ  ਦੱਸਣ ਦੀ ਲੋੜ ਨਹੀਂ ਹੈ। ਅਗਲੀ ਸਤਰ ਵਿੱਚ ਉਹ ਆਖਦੀ ਹੈ ਕਿ ਸ਼ੀਸ਼ੇ ਨੂੰ ਤ੍ਰੇੜ ਪੈ ਗਈ ਹੈ । ਭਾਵ ਸ਼ੀਸ਼ਾ ਤਿੜਕ ਗਿਆ ਹੈ। ਇੱਥੇ ਸੀਸ਼ੇ ਦਾ ਮਾਨਵੀਕਰਨ ਕੀਤਾ ਗਿਆ ਹੈ। ਕਿਉਂਕਿ ਸ਼ੀਸ਼ਾ ਤਾਂ ਇੱਕ ਨਿਰਜੀਵ ਵਸਤੂ ਹੈ। ਇੱਥੇ ਉਸ ਦਾ ਮਾਨਵੀਕਰਨ ਕਰਕੇ ਉਸ ਦੇ ਦਿਲ ਨੂੰ ਧੂਹ ਪਾਈ ਗਈ ਜਾਪਦੀ ਹੈ ।

ਇਕ ਮੇਰਾ ਦਿਉਰ ਨਿੱਕੜਾ
ਭੈੜਾ ਘੜੀ ਮੁੜੀ ਜਾਣ ਕੇ ਬੁਲਾਵੇ
ਖੇਤਾਂ 'ਚੋਂ ਝਕਾਣੀ ਮਾਰ ਕੇ
ਲੱਸੀ ਪੀਣ ਦੇ ਬਹਾਨੇ ਆਵੇ
ਨੀ ਉਹਦੇ ਕੋਲੋਂ ਸੰਗਦੀ ਨੇ
ਅਜੇ ਤੀਕ ਵੀ ਨਾ ਘੁੰਡ ਨੂੰ ਉਤਾਰਿਆ

     ਇਸ ਪੈਰ੍ਹੇ ਵਿੱਚ ਲਾੜੀ ਆਖਦੀ ਹੈ ਇਹ ਉਸ ਦਾ ਇੱਕ ਨਿੱਕੜਾ ਭਾਵ ਨਿੱਕਾ ਦਿਓਰ ਵੀ ਘਰ ਵਿੱਚ ਹੈ ਜੋ ਕਿ ਗੋਰੀਆਂ ਕੁੜੀਆਂ ਦਾ ਸ਼ੌਕੀਨ ਹੈ। ਲੱਸੀ ਪੀਣ ਬਹਾਨੇ ਘੜੀ-ਮੁੜੀ ਖੇਤੋਂ ਆਉਂਦਾ ਹੈ। ਉਹ ਨਵੀਂ ਵਿਆਹੀ ਭਾਬੀ ਦੇ ਨੇੜੇ ਹੋ-ਹੋ ਕੇ ਬੈਠਦਾ ਹੈ। ਦਿਓਰ ਭਰਜਾਈ ਦੋਵੇਂ ਹੀ ਇੱਕ- ਦੂਜੇ ਲਈ ਨਵੇਂ ਹਨ ਜਾਂ ਆਖ ਲਓ ਕਿ ਓਪਰੇ ਹਨ । ਦਿਓਰ-ਭਰਜਾਈ ਦੇ ਰਿਸ਼ਤੇ ਨੂੰ ਸਾਡੇ ਪੁਰਾਤਨ ਸਮਾਜ ਵਿੱਚ ਵਧੇਰੇ ਖੁੱਲ੍ਹਤਾ ਦਿੱਤੀ ਗਈ ਸੀ। ਸਹੁਰੇ ਘਰ ਹਾਲੇ ਉਨ੍ਹਾਂ ਦਾ ਕੋਈ ਝਾਕਾ ਨਹੀਂ ਖੁੱਲ੍ਹਾ ਹੈ। ਇਸ ਲਈ ਭਾਬੀ ਆਪਣੇ ਦਿਓਰ ਸਾਹਵੇਂ  ਘੁੰਡ ਉਤਾਰਨਾ ਚੰਗੀ ਗੱਲ ਨਹੀਂ ਸਮਝਦੀ ।

ਦੂਜੀ ਮੇਰੀ ਸੱਸ ਚੰਦਰੀ
ਭੈੜੀ ਰੋਹੀ ਦੀ ਕਿੱਕਰ ਤੋਂ ਕਾਲੀ
ਗੱਲੇ ਕੱਥੇ ਵੀਰ ਪੁਣਦੀ
ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ
ਨੀ ਰੱਬ ਜਾਣੇ ਤੱਤੜੀ ਦਾ
ਕਿਹੜਾ ਲਾਚੀਆਂ ਦਾ ਬਾਗ ਮੈਂ ਉਜਾੜਿਆ।

         ਇਸ ਪੈਰ੍ਹੇ ਵਿੱਚ ਨਵੀਂ ਵਿਆਹੀ ਲਾੜੀ ਨੂੰ ਆਪਣੀ ਸੱਸ ਬਹੁਤ ਹੀ ਬੁਰੀ ਲੱਗਦੀ ਹੈ । ਇੰਨੀ ਬੁਰੀ ਲੱਗਦੀ ਹੈ ਕਿ ਉਸ ਨੇ ਆਪਣੀ ਸੱਸ ਦੀ ਤੁਲਨਾ ਕਿਸੇ ਬੀਆਬਾਨ ਦੀ  ਕਾਲੀ ਕਿੱਕਰ ਨਾਲ਼ ਕੀਤੀ ਹੈ । ਇਹਨਾਂ ਸਤਰਾਂ ਵਿੱਚ ਲਾੜੀ ਨੇ ਆਪਣੀ ਮਾਨਸਿਕ ਸਥਿਤੀ ਪੇਸ਼ ਕੀਤੀ ਹੈ ਕਿ ਉਸ ਦੀ ਸੱਸ ਗੱਲਾਂ-ਬਾਤਾਂ ਰਾਹੀਂ ਉਸ ਦੇ ਵੀਰਾਂ ਨੂੰ ਗਾਲ਼ਾਂ ਕੱਢਦੀ ਹੈ, ਮਾਪਿਆਂ ਨੂੰ ਕੋਸਦੀ ਹੈ। ਉਹ ਸੋਚਦੀ ਹੈ ਕਿ ਮੈਂ ਇਸਦਾ ਕਿਹੜਾ ਲਾਚੀਆਂ ਦਾ ਬਾਗ ਉਜਾੜਿਆ ਦਿੱਤਾ ਹੈ। ਲਾਚੀਆਂ ਬਹੁਤ ਹੀ ਮਹਿੰਗਾ ਮੇਵਾ ਮੰਨਿਆ ਗਿਆ ਹੈ।

ਤੀਜਾ ਮੇਰਾ ਕੰਤ ਜਿਵੇਂ
ਰਾਤ ਚਾਨਣੀ 'ਚ ਦੁੱਧ ਦਾ ਕਟੋਰਾ
ਨੀ ਫਿੱਕੜੇ ਸੰਧੂਰੀ ਰੰਗ ਦਾ
ਉਹਦੇ ਨੈਣਾਂ ਦਾ ਸ਼ਰਾਬੀ ਡੋਰਾ
ਨੀ ਲਾਮਾਂ ਉੱਤੋਂ ਪਰਤੇ ਲਈ
ਨੀ ਮੈਂ ਬੂਰੀਆਂ ਮੱਝਾਂ ਦਾ ਦੁੱਧ ਕਾੜ੍ਹਿਆ

       ਗੀਤ ਦੇ ਆਖਰੀ ਪੈਰ੍ਹੇ ਵਿੱਚ ਉਹ ਆਪਣੇ ਮਾਹੀਏ ਦਾ ਜ਼ਿਕਰ ਕਰਦੀ ਹੈ ਕਿ ਉਸਦਾ ਮਾਹੀਆ ਦੁੱਧ ਦੇ  ਕਟੋਰੇ ਵਰਗਾ ਹੈ। ਕਟੋਰਾ ਇੱਕ ਬਰਤਨ ਹੈ ਜਾਂ ਆਖ ਲਓ ਇਹ ਵੱਡਾ ਸਾਰਾ ਕੌਲਾ ਹੁੰਦਾ ਹੈ ਜਿਸ ਦੇ ਕੰਢੇ ਉੱਪਰੋਂ ਮੁੜੇ ਹੁੰਦੇ ਹਨ ਅਤੇ ਮੂੰਹ ਖੁੱਲ੍ਹਾ ਹੁੰਦਾ ਹੈ। ਲਾੜੀ ਆਪਣੇ ਮਾਹੀਏ ਦੀਆਂ ਅੱਖਾਂ ਵਿੱਚ ਫਿੱਕਾ ਸੰਧੂਰੀ ਰੰਗ ਭਾਅ ਮਾਰਦਾ ਮਹਿਸੂਸ ਕਰਦੀ ਹੈ।  ਉਹ ਲਾਮੋਂ ਵਾਪਸ ਪਰਤੇ ਮਾਹੀਏ ਵਾਸਤੇ ਬੂਰੀ ਮੱਝ ਦਾ ਦੁੱਧ ਕਾੜ ਕੇ ਰੱਖਦੀ ਹੈ।
       ਇਸ ਗੀਤ ਦੀਆਂ ਆਖਰੀ ਸਤਰਾਂ ਵਿੱਚ ਗਾਉਣ ਵੇਲੇ ਕੁਝ ਫੇਰ-ਬਦਲ ਕਰ ਦਿੱਤਾ ਗਿਆ ਹੈ। ਸੁਰਿੰਦਰ ਕੌਰ ਜੀ ਵੱਲੋਂ ਗਾਏ ਗੀਤ ਦੀ ਆਖਰੀ ਸਤਰ ਵਿੱਚ, " ਇੱਕ ਗੱਲ ਮਾੜੀ ਓਸ ਦੀ, ਲਾਈਲੱਗ ਨੂੰ ਹੈ ਮਾਂ ਨੇ ਵਿਗਾੜਿਆ।" ਗਾਇਆ ਗਿਆ ਹੈ। ਗੀਤ ਦੇ ਦੂਸਰੇ ਪੈਰ੍ਹੇ ਵਿਚ ਵੀ ਫੇਰ-ਬਦਲ ਕਰ ਕੇ ਗਾਇਆ ਹੈ। ਇਸ ਦਾ ਕਾਰਨ ਕੀ ਹੋਵੇਗਾ ਇਸ ਵਾਰੀ ਮੈਨੂੰ ਗਿਆਨ ਨਹੀਂ ਹੈ ।

ਹੀਰਾ ਸਿੰਘ ਤੂਤ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ