Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸਿੱਖਿਆ ਧੀ ਦਾ ਸਦਾਬਹਾਰ ਗਹਿਣਾ

November 17, 2021 11:49 PM

ਸਿੱਖਿਆ ਧੀ ਦਾ ਸਦਾਬਹਾਰ ਗਹਿਣਾ
ਸੱਭਿਆਚਾਰ , ਸਮਾਜਿਕ ਅਤੇ ਜੀਵਨ ਜਾਂਚ ਲਈ ਸਿੱਖਿਆ ਮਾਨਵ ਜਾਤੀ ਲਈ
ਬੁਨਿਆਦ ਹੈ । ਪਰ ਸਾਡੇ ਸੱਭਿਆਚਾਰ ਅਤੇ ਸਮਾਜ ਵਿੱਚ ਸਿੱਖਿਆ ਧੀ ਦਾ ਸਦਾਬਹਾਰ
ਗਹਿਣਾ ਹੈ । ਸਿੱਖਿਆ ਦਾ ਅਸਲੀ ਅਰਥ ਅਜਿਹੀ ਸਿੱਖਿਆ ਦੇਣਾ ਹੈ , ਜਿਸ ਨਾਲ
ਜੀਵਨ ਦੇ ਸਾਰੇ ਪੱਖਾਂ ਦਾ ਗਿਆਨ ਦੇਣਾ ਹੈ । ਇਸ ਨਾਲ ਹੀ ਸਖਸ਼ੀਅਤ ਨਿਖਾਰੀ ਜਾਂਦੀ
ਹੈ । ਕਿਹਾ ਵੀ ਜਾਂਦਾ ਹੈ ਕਿ ਫੁੱਲ ਦੀ ਕੀਮਤ ਉਸਦੀ ਖੁਸ਼ਬੂ ਲਈ ਹੈ । ਆਦਮੀ ਦੀ
ਕੀਮਤ ਵੀ ਉਸਦੇ ਚੱਜ ਆਚਾਰ ਲਈ ਪੈਂਦੀ ਹੈ । ਸਾਡੇ ਸਮਾਜ ਵਿੱਚ ਧੀ ਨੂੰ ਸਿੱਖਿਆ
ਦੇਣ ਲਈ ਸਾਰੇ ਪਰਿਵਾਰ ਦਾ ਧਿਆਨ ਕੇਂਦਰਿਤ ਹੁੰਦਾ ਹੈ । ਉਂਝ ਸੰਯੁਕਤ ਪਰਿਵਾਰ
ਵਿੱਚ ਧੀ ਦੀ ਨੈਤਿਕ ਸਿੱਖਿਆ ਹਮੇਸ਼ਾ ਉੱਚੀ ਰਹਿੰਦੀ ਸੀ । ਮਾਪਿਆਂ ਨੇ ਜੰਮਦੀ ਸਾਰ
ਪਹਿਲੀ ਕਿਲਕਾਰੀ ਨਾਲ ਹੀ ਧੀ ਦੀ ਨੈਤਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਅੱਜ ਬਦਲੇ
ਜ਼ਮਾਨੇ ਨੇ ਇਸ ਸਿੱਖਿਆ ਦਾ ਰੁਖ ਬਦਲਿਆ ਹੈ।
ਸਿੱਖਿਆ ਸੱਭਿਅਤ ਸਮਾਜ ਦੀ ਬੁਨਿਆਦ ਹੈ । ਇਸ ਨਾਲ
ਜੀਵਨ ਜਾਂਚ ਪਤਾ ਚੱਲਦੀ ਹੈ । ਸਿੱਖਿਆ , ਸਮਾਜਿਕ, ਕਿਤਾਬੀ ਅਤੇ ਅਨੁਭਵੀ ਹੁੰਦੀ ਹੈ
।ਧੀ ਨੂੰ ਸਭ ਤੋਂ ਪਹਿਲਾ ਨੈਤਿਕ ਸਿੱਖਿਆ ਫਿਰ ਕਿਤਾਬੀ ਸਿੱਖਿਆ ਦੀ ਲੋੜ ਹੁੰਦੀ ।
ਸਿਆਣੇ ਕਹਿ ਵੀ ਦਿੰਦੇ ਸਨ ਪੜ੍ਹਨ ਨਾਲੋਂ ਕੜ੍ਹਨਾਂ ਵੀ ਬਹੁਤ ਜ਼ਰੂਰੀ ਹੈ । ਜੋ ਅਸੀਂ
ਕਿਤਾਬਾਂ ਵਿੱਚ ਸਿੱਖਦੇ ਹਾਂ , ਉਸ ਨਾਲ ਸਮਾਜੀਕਰਨ ਘਰਾਂ ਵਿੱਚ ਨਾਲੋਂ ਨਾਲ ਹੋਣ ਲੱਗੇ
ਤਾਂ ਸੋਨੇ ਤੇ ਸੁਹਾਗੇ ਦਾ ਕੰਮ ਹੁੰਦਾ ਹੈ । ਜੋ ਪੜ੍ਹੇ ਲਿਖੇ ਨੈਤਿਕ ਪੱਖ ਤੋਂ ਪੂਰੇ ਹੁੰਦੇ ਹਨ ।
ਉਹਨਾਂ ਦੀ ਜੀਵਨਸ਼ੈਲੀ ਵੀ ਪੂਰੀ ਹੁੰਦੀ ਹੈ । ਧੀ ਦਾ ਸਮਾਜੀਕਰਨ ਅਤੇ ਸਿੱਖਿਆ ਨਾਲ
ਸਰਬ ਪੱਖੀ ਹੋ ਜਾਂਦਾ ਹੈ । ਜਿਸ ਨਾਲ 2 ਘਰ ਅਤੇ ਅਗਲੀ ਪੀੜ੍ਹੀ ਦਾ ਭਵਿੱਖ
ਸੁਨਹਿਰੀ ਹੋ ਜਾਂਦਾ ਹੈ । ਸਕੂਲੀ ਸਿੱਖਿਆ ਵਿੱਚ ਵੀ ਧੀ ਦੀ ਸਿੱਖਿਆ ਦਾ ਸਮਾਜਿਕ
ਨੈਤਿਕ ਪੱਖ ਕਵਰ ਕਰਨ ਲਈ ਅਧਿਆਏ ਹੋਣਾ ਚਾਹੀਦਾ ਹੈ । ਇਸਦੇ ਮੁਕਾਬਲੇ ਵੀ
ਹੋਣੇ ਚਾਹੀਦੇ ਹਨ । ਸਾਡੀਆਂ ਧੀਆਂ ਸਾਡਾ ਮਾਣ ਹੁੰਦੀਆਂ ਹਨ ।

ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਿਆਹ ਸਮੇਂ ਅਨੰਦ—ਕਾਰਜ
ਦੀ ਦਾਤ ਬਖਸ਼ੀ ਇਸ ਲਈ ਸਾਡੇ ਵਿਆਹ ਸਮਝੋਤੇ ਨਹੀਂ ਬਲਕਿ ਅਨੰਦ ਹੁੰਦੇ ਹਨ ।
ਚਾਰ ਲਾਵਾਂ ਦੇ ਪਾਠ ਵਿੱਚ ਹਰ ਤਰ੍ਹਾਂ ਦੀ ਸਿੱਖਿਆ ਮਿਲ ਜਾਂਦੀ ਹੈ । ਧੀ ਕਹਿੰਦੀ ਹੈ ਕਿ
ਮੈਂ ਸਾਰੇ ਝੂਠੇ ਸਾਕ ਖਤਮ ਕਰਕੇ ਪਤੀ ਪਰਮੇਸ਼ਰ ਦੇ ਲੜ ਲੱਗੀ ਹਾਂ । " ਉਸਤਤਿ ਨਿੰਦਾ
ਨਾਨਕ ਜੀ ਮੈ ਹਭ ਵਞਾਈ ਛੋੜਿਆ , ਹਭ ਕਿਝੁ ਤਿਆਗੀ , ਹਭੈ ਸਾਕ ਕੂੜਾਵੇ ਡਿਠੇ
ਤਓੁ ਪਲੈ ਤੈਡੈ ਲਾਗੀ " ਪਤੀ — ਪਤਨੀ ਨੂੰ ਇਹ ਵੀ ਸੰਦੇਸ਼ ਹੈ ਕਿ " ਨਿਵਣੁ ਸੁ
ਅਖਰੁ , ਖਵਣ ਗੁਣੁ ਜਿਹਬਾ ਮਣੀਆ ਮੰਤੁ " ਮਾਂ — ਪਿਉ ਨੂੰ ਪਤਾ ਹੁੰਦਾ ਹੈ ਕਿ ਧੀ
ਨੇ ਜ਼ਿਆਦਾ ਸਮਾਂ ਸਹੁਰੇ ਘਰ ਰਹਿਣਾ ਹੈ । ਦੋਵਾਂ ਘਰਾਂ ਵਿੱਚ ਸਾਰਥਿਕ ਰੋਲ ਵੀ
ਨਿਭਾਉਣਾ ਹੈ । ਇਸ ਲਈ ਧੀ ਦੀ ਸਿੱਖਿਆ ਦਾ ਮਹੱਤਵ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ।
ਗੁਰਬਾਣੀ ਹੁਕਮ ਕਰਦੀ ਹੈ । ਕਿ ਜੀਵ ਇਸਤਰੀ ਤਾਂ ਆਪਣੇ ਅੰਦਰ ਅਕਾਲ ਪੁਰਖ ਦੇ
ਗੁਣ ਪੈਦਾ ਕਰਨ ਨਾਲ ਅਗਲੇ ਘਰ ਵੀ ਸੁਖੀ ਰਹਿੰਦੀ ਹੈ । ਅਜਿਹੀ ਧੀ ਦਾ ਆਚਾਰਨ
ਹਮੇਸ਼ਾ ਉੱਚਾ ਰਹਿੰਦਾ ਹੈ । ਸਹੁਰੇ ਘਰ ਮਾਣ ਪਾਉਂਦੀ ਹੈ ।
ਪਹਿਲੀ ਲੋਰੀ ਤੋਂ ਸ਼ੁਰੂ ਹੋਈ ਸਿੱਖਿਆ ਪਰਿਵਾਰਿਕ ਹਾਲਾਤਾਂ ਤੇ ਵੀ ਨਿਰਭਰ
ਕਰਦੀ ਹੈ । ਜੇ ਧੀ ਦੇ ਮਾਂ ਬਾਪ ਦੀ ਆਪਸ ਵਿੱਚ ਅਣ — ਬਣ ਰਹੇ ਤਾਂ ਅਸਰ ਧੀ ਤੇ
ਵੀ ਪੈਂਦਾ ਹੈ ।ਧੀ ਰੂਪੀ ਸੋਨੇ ਨੂੰ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਸਿੱਖਿਆ ਪੱਖੋਂ ਅਧੂਰੀ
ਰਹੇ । ਨੈਤਿਕ ਸਿੱਖਿਆ ਲਈ ਪਰਿਵਾਰ ਵਿੱਚ ਧੀ ਨੂੰ ਸਾਰਥਿਕ ਮਾਹੋਲ ਮਿਲਣਾ ਜ਼ਰੂਰੀ
ਹੈ । ਆਖਰ ਜਦੋਂ ਅਨੰਦ ਕਾਰਜ ਹੁੰਦੇ ਹਨ ਤਾਂ ਸਹੇਲੀਆਂ ਵੀ ਸਿੱਖਿਆ ਪੜ੍ਹਦੀਆਂ ਸਨ ।
ਇਹ ਸਿੱਖਿਆ ਉਸ ਅਨੰਦ — ਕਾਰਜ ਤੋਂ ਬਾਅਦ ਸ਼ੁਰੂ ਕਰਦੀਆਂ ਸਨ । ਇਹ ਸਿੱਖਿਆ
ਬਚਪਨ ਤੋਂ ਅਨੰਦ—ਕਾਰਜ ਤੱਕ ਦੀ ਸਿੱਖਿਆ ਦਾ ਨਿਚੋੜ ਹੁੰਦਾ ਸੀ । ਇਸ ਵਿੱਚ
ਸਮਾਜ ਦੇ ਅਨੁਭਵ ਛੁਪੇ ਹੁੰਦੇ ਸਨ । ਸਿੱਖਿਆ ਰਾਹੀਂ ਆਪਣੀ ਸਹੇਲੀ ਅਤੇ ਹੋਣ ਵਾਲੇ
ਪਤੀ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦੀਆ ਸਨ । ਵਿਆਂਦੜ ਕੁੜੀ ਦੇ ਸਹੁਰੇ
ਪਰਿਵਾਰ ਨੂੰ ਵੀ ਇਹ ਸਿੱਖਿਆ ਸੇਧਿਤ ਹੁੰਦੀ ਸੀ । ਇਹ ਸਿੱਖਿਆ ਸ਼ੀਸ਼ੇ ਚ ਜੜਾ ਕੇ
ਰੱਖੀ ਜਾਂਦੀ ਸੀ ਜੋ ਅੱਜ ਵੀ ਬਹੁਤੇ ਘਰਾਂ ਦਾ ਸ਼ਿੰਗਾਰ ਹੈ । ਅਜਿਹੀ ਸਿੱਖਿਆ ਪੜ੍ਹਨੀ

ਹਕੀਕਤ ਵਿੱਚ ਤਾਂ ਮਿੱਟਣ ਕਿਨਾਰੇ ਹੈ । ਪਰ ਇਸਦੇ ਮਿੱਟਦੇ ਜਾ ਰਹੇ ਰੂਝਾਨ ਨਾਲ
ਸ਼ਾਨਾਮਤੀ ਵਿਰਸਾ , ਰਸਮਾਂ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗ ਗਿਆ ਹੈ । ਜਿਸ ਨਾਲ
ਧੀਆਂ ਭੈਣਾਂ ਦੇ ਚਾਅ ਮਲਾਰ ਮਧੋਲੇ ਗਏ ਹਨ । ਕਿਹਾ ਵੀ ਗਿਆ ਹੈ ਕਿ ਧੀ ਤੋਂ ਬਿਨਾਂ
ਤਾਂ ਸੱਭਿਆਚਾਰ ਹੀ ਬੇਜ਼ਾਨ ਹੁੰਦਾ ਹੈ ।ਇਸ ਮਾਣ ਮੱਤੇ ਰਿਵਾਜ਼ ਨੂੰ ਲੋਕਾਂ ਦੀ ਦੋੜ ਨੇ
ਖਤਮ ਕਰ ਦਿੱਤਾ ਹੈ । ਮੁੜ ਸੁਰਜੀਤ ਹੋ ਜਾਵੇ ਭਾਵੇਂ ਜੰਝ ਤੋਰਨ ਦੇ ਸਮੇਂ ਇਹ ਸਿੱਖਿਆ
ਪੜ੍ਹ ਦਿੱਤੀ ਜਾਵੇ । ਆਓ ਧੀਓ ਸਹੁਰੇ ਘਰ ਨੈਤਿਕ ਵਿਵਹਾਰ ਉੱਚਾ ਰੱਖ ਕੇ ਗੁਰਬਾਣੀ
ਦੀ ਸੇਧ ਅਨੁਸਾਰ ਜੀਵਨ ਬਸਰ ਕਰੀਏ ।
ਸੁਖਪਾਲ ਸਿੰਘ ਗਿੱਲ

9878111445 ਅਬਿਆਣਾ ਕਲਾਂ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ