Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਠਿਆਲਾ ਕਾਲਜ ਦੇ ਓ.ਐੱਸ.ਡੀ. ਵੱਲੋਂ ਕਲਾਸਾਂ ਮਰਜ਼ ਕਰਕੇ ਅਧਿਆਪਕਾਂ ਨੂੰ ਰਿਲੀਵ ਕਰਨ ਦੇ ਵਿਰੋਧ ਵਿੱਚ ਅੱਜ ਤੀਸਰੇ ਦਿਨ ਕਾਲਜ ਵਿਖੇ ਸਾਂਤਮਈ ਪ੍ਰਦਰਸ਼ਨ ਜਾਰੀ

September 28, 2021 10:45 PM
ਸਠਿਆਲਾ ਕਾਲਜ ਦੇ ਓ.ਐੱਸ.ਡੀ. ਵੱਲੋਂ ਕਲਾਸਾਂ ਮਰਜ਼ ਕਰਕੇ ਅਧਿਆਪਕਾਂ ਨੂੰ ਰਿਲੀਵ ਕਰਨ ਦੇ ਵਿਰੋਧ ਵਿੱਚ ਅੱਜ ਤੀਸਰੇ ਦਿਨ ਕਾਲਜ ਵਿਖੇ ਸਾਂਤਮਈ ਪ੍ਰਦਰਸ਼ਨ ਜਾਰੀ
 
ਰਈਆ, 28 ਸਤੰਬਰ  (ਕਮਲਜੀਤ ਸੋਨੂੰ)—ਪਿਛਲੇ ਦਿਨੀ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਦੇ ਓ.ਐੱਸ.ਡੀ. ਵੱਲੋਂ ਅਕਾਦਮਿਕ ਵਰ੍ਹੇ
2021-22 ਲਈ ਤਿਆਰ ਕੀਤੇ ਗਏ ਟਾਈਮ ਟੇਬਲ ਵਿਚ ਬੀ.ਏ., ਬੀ.ਐੱਸਸੀ ਕੰਪਿਊਟਰ ਸਾਇੰਸ,ਬੀ.ਐੱਸਸੀ ਨਾਨ ਮੈਡੀਕਲ ਅਤੇ ਬੀ.ਕਾਮ, ਸਮੈਸਟਰ ਪਹਿਲਾ ਤੀਜਾ ਅਤੇ ਪੰਜਵਾਂ ਦੀਆਂ ਕਲਾਸਾਂ ਨੂੰ ਮਰਜ਼ ਕਰਕੇ ਜ਼ਬਰਨ ਤਿੰਨ ਅਧਿਆਪਕਾਂ ਡਾ. ਗੁਰਪ੍ਰੀਤ ਸਿੰਘ, ਡਾ.ਜਤਿੰਦਰ ਕੌਰ ਅਤੇ ਪ੍ਰੋਫੈਸਰ ਅਰੁਣ ਗੋਸਾਂਈ ਨੂੰ ਰਿਲੀਵ ਕਰਨ ਦੀ ਯੋਜਨਾ ਘੜੀ ਗਈ ਜਿਸ ਦੇ ਵਿਰੋਧ ਵਿਚ ਪਿਛਲੇ ਤਿੰਨ ਦਿਨਾਂ ਤੋਂ ਕਾਲਜ ਦੇ ਐਡਹਾਕ ਅਧਿਆਪਕਾਂ ਦੁਆਰਾ ਕਾਲਜ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਜਾਰੀ ਹੈ। ਵਾਰ-ਵਾਰ ਯੂਨੀਵਰਸਿਟੀ ਪ੍ਰਸਾਸ਼ਨ
ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਜਿਸਦਾ ਕੋਈ ਵੀ ਸਿੱਟਾ ਨਹੀਂ ਕੱਢਿਆ ਗਿਆ। ਇਸ ਸੰਬੰਧ ਵਿੱਚ ਜਿਸ ਸਮੇਂ ਦੁਬਾਰਾ ਅੱਜ ਮਿਤੀ 28 ਸਤੰਬਰ 2021 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸੋਸੀਏਸ਼ਨ ਆਫ ਐਡਹਾਕ ਟੀਚਰਜ਼ ਦੇ ਕੁਝ ਅਧਿਕਾਰੀਆਂ ਦੁਆਰਾ ਕਾਲਜ ਦੇ ਓ.ਐੱਸ.ਡੀ. ਡਾ. ਕਮਲੇਸ਼ ਸਿੰਘ ਦੁੱਗਲ ਨਾਲ ਫਿਰ ਤੋਂ ਰਾਬਤਾ ਕੀਤਾ ਗਿਆ ਤਾਂ ਓ.ਐੱਸ.ਡੀ. ਨੇ ਕਾਲਜ ਨਾ ਆਉਣ ਦਾ ਬਹਾਨਾ ਘੜਦਿਆਂ ਟਾਲ-ਮਟੋਲ ਕੀਤੀ। ਜਿੱਥੇ ਪਹਿਲਾਂ ਦੋ ਦਿਨਾਂ ਤੋਂ ਅਧਿਆਪਕਾਂ ਦੁਆਰਾ ਕਾਲਜ ਦੇ ਅੰਦਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉੱਥੇ ਓ.ਐੱਸ.ਡੀ. ਦੁਆਰਾ ਟਾਲ-ਮਟੋਲ ਕਰਨ ਉਪਰੰਤ ਸਮੂਹ ਸਹਾਇਕ ਪ੍ਰੋਫੈਸਰਾਂ ਨੇ ਕਾਲਜ ਦੇ ਗੇਟ ਅੱਗੇ ਪ੍ਰਦਰਸ਼ਨ ਆਰੰਭ ਦਿੱਤਾ। ਇਸਦੇ ਨਾਲ ਹੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਕੱਲ ਤੋਂ ਉਸ ਸਮੇਂ ਤੱਕ ਗੇਟ ਦੇ ਅੱਗੇ ਹੀ ਸਾਂਤਮਈ ਪ੍ਰਦਰਸ਼ਨ ਜਾਰੀ ਰਹੇਗਾ ਜਦ ਤੱਕ ਉਹਨਾਂ ਦੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ। ਇਸ ਮੌਕੇ ਸਠਿਆਲਾ ਕਾਲਜ ਦੇ ਅਧਿਆਪਕਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ, ਜਲੰਧਰ, ਪਠਾਨਕੋਟ, ਪੱਟੀ ਤੋਂ ਵੀ ਕੁਝ ਅਧਿਆਪਕਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ।

Have something to say? Post your comment

More From Punjab

ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਇਆ ਪਾਕਿਸਤਾਨੀ ਡ੍ਰੋਨ

ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਇਆ ਪਾਕਿਸਤਾਨੀ ਡ੍ਰੋਨ

ਲੁਧਿਆਣਾ 'ਚ ਵੱਡਾ ਹਾਦਸਾ, ਦੋ ਕੈਂਟਰਾਂ ਵਿਚਕਾਰ ਹੋਈ ਟੱਕਰ ਦੌਰਾਨ ਡਰਾਈਵਰ ਦੀ ਮੌਤ, ਮਸਾਂ ਕੱਢੀ ਲਾਸ਼

ਲੁਧਿਆਣਾ 'ਚ ਵੱਡਾ ਹਾਦਸਾ, ਦੋ ਕੈਂਟਰਾਂ ਵਿਚਕਾਰ ਹੋਈ ਟੱਕਰ ਦੌਰਾਨ ਡਰਾਈਵਰ ਦੀ ਮੌਤ, ਮਸਾਂ ਕੱਢੀ ਲਾਸ਼

ਮੁੱਖ ਮੰਤਰੀ ਮਾਨ ਅੱਜ ਲਵ-ਕੁਸ਼ ਚੌਕ ਤੋਂ ਭਗਤ ਸਿੰਘ ਚੌਕ ਤੱਕ ਕਰਨਗੇ ਰੋਡ ਸ਼ੋਅ, ਪਵਨ ਕੁਮਾਰ ਟੀਨੂੰ ਲਈ ਕਰਨਗੇ ਪ੍ਰਚਾਰ

ਮੁੱਖ ਮੰਤਰੀ ਮਾਨ ਅੱਜ ਲਵ-ਕੁਸ਼ ਚੌਕ ਤੋਂ ਭਗਤ ਸਿੰਘ ਚੌਕ ਤੱਕ ਕਰਨਗੇ ਰੋਡ ਸ਼ੋਅ, ਪਵਨ ਕੁਮਾਰ ਟੀਨੂੰ ਲਈ ਕਰਨਗੇ ਪ੍ਰਚਾਰ

ਧੀ ਨਿਆਮਤ ਕੌਰ ਮਾਨ ਨੂੰ ਮੱਥਾ ਟਿਕਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ CM ਮਾਨ ਤੇ ਗੁਰਪ੍ਰੀਤ ਕੌਰ

ਧੀ ਨਿਆਮਤ ਕੌਰ ਮਾਨ ਨੂੰ ਮੱਥਾ ਟਿਕਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ CM ਮਾਨ ਤੇ ਗੁਰਪ੍ਰੀਤ ਕੌਰ

ਡਰੱਗ ਇੰਸਪੈਕਟਰ ਨੇ ਸਿਵਲ ਸਰਜਨ ਨੂੰ ਕੱਢੀਆਂ ਗਾਲ਼ਾਂ, ਸਿਵਲ ਸਰਜਨ ਨੇ ਐੱਸਐੱਸਪੀ ਤੇ ਡੀਸੀ ਨੂੰ ਕੀਤੀ ਸ਼ਿਕਾਇਤ

ਡਰੱਗ ਇੰਸਪੈਕਟਰ ਨੇ ਸਿਵਲ ਸਰਜਨ ਨੂੰ ਕੱਢੀਆਂ ਗਾਲ਼ਾਂ, ਸਿਵਲ ਸਰਜਨ ਨੇ ਐੱਸਐੱਸਪੀ ਤੇ ਡੀਸੀ ਨੂੰ ਕੀਤੀ ਸ਼ਿਕਾਇਤ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ