Sunday, May 05, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

April 25, 2024 04:01 PM

 ਮਜੀਠਾ: ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਮਜੀਠਾ ਵਿਖੇ ਇੱਕ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਜਵਾਈ ਵਲੋ ਆਪਣੇ ਹੀ ਚਾਚੇ ਸਹੁਰੇ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਜੀਤ ਕੌਰ ਪਤਨੀ ਜਰਨੈਲ ਸਿੰਘ ਉਰਫ ਜੈਲਾ ਵਾਸੀ ਵਾਰਡ ਨੰਬਰ 3 ਖਾਸਾ ਪੱਤੀ ਮਜੀਠਾ ਨੇ ਪੁਲੀਸ ਥਾਣਾ ਮਜੀਠਾ ਵਿਖੇ ਦਿੱਤੀ ਲਿਖਤੀ ਦਰਖਾਸਤ ਵਿੱਚ ਕਿਹਾ ਕਿ ਉਸ ਦਾ ਪਤੀ ਜਰਨੈਲ ਸਿੰਘ ਉਰਫ ਜੈਲਾ ਉਮਰ 38 ਸਾਲ ਦੇ ਕਰੀਬ ਜਿਹੜਾ ਕਿ ਮਿਹਨਤ ਮਜਦੂਰੀ ਕਰਕੇ ਆਪਣਾਂ ਗੁਜ਼ਾਰਾ ਕਰਦਾ ਸੀ ਅਤੇ ਉਸ ਦੇ ਪਤੀ ਦੇ ਵੱਡੇ ਭਰਾ ਰਵੇਲ ਸਿੰਘ ਦੀ ਵੀ ਮੌਤ ਹੋ ਚੱਕੀ ਹੈ ਜਿਸ ਦੀ ਬੇਟੀ ਕਵਿਤਾ, ਸੋਨੂੰ ਪੁੱਤਰ ਹਰਬੰਸ ਵਾਸੀ ਨਾਗ ਕਲਾਂ ਨਾਲ ਵਿਆਹੀ ਹੈ। ਬਿਆਨ ਮੁਤਾਬਕ ਸੋਨੂੰ ਆਪਣੇ ਸਹੁਰੇ ਰਵੇਲ ਸਿੰਘ ਦੀ ਮੌਤ ਤੋ ਬਾਅਦ ਮਜੀਠਾ ਵਿਖੇ ਰਵੇਲ ਸਿੰਘ ਦੇ ਹਿੱਸੇ ਵਿਚ ਆਉਂਦੀ ਜਗ੍ਹਾ ਵਾਲੇ ਮਕਾਨ ਮਜੀਠਾ ਵਿਚ ਰਹਿ ਰਿਹਾ ਹੈ।ਬਿਆਨ ਕਰਤਾ ਮੁਤਾਬਿਕ ਉਸ ਦੇ ਪਤੀ ਅਤੇ ਸੋਨੂੰ ਦਾ ਘਰ ਦੀ ਵੰਡ ਨੂੰ ਲੈਕੇ ਅਕਸਰ ਝਗੜਾ ਹੀ ਹੁੰਦਾ ਰਹਿੰਦਾ ਸੀ। ਬੀਤੀ ਦੇਰ ਸ਼ਾਮ ਉਸ ਦਾ ਪਤੀ ਮਿਹਨਤ ਮਜਦੂਰੀ ਕਰਕੇ ਘਰ ਵਾਪਸ ਆ ਰਿਹਾ ਸੀ ਕਿ ਘਰ ਦੇ ਬਾਹਰ ਸੋਨੂੰ ਉਸ ਦਾ ਭਰਾ ਛੱਬਾ, ਭਤੀਜਾ ਅਰਸ਼, ਭਣਵੱਈਆ ਦੇਬੀ ਅਤੇ ਇੱਕ ਅਣਪਛਾਤਾ ਵਿਅਕਤੀ ਖੜੇ ਸਨ ਤਾਂ ਸੋਨੂੰ ਵੱਲੋਂ ਉਸ ਦੇ ਪਤੀ ਦੇ ਸਰੀਰ ਤੇ ਕਿਰਚਾਂ ਦੇ ਕਈ ਵਾਰ ਕੀਤੇ ਜਿਸ ਨਾਲ ਉਸ ਦਾ ਪਤੀ ਗੰਭੀਰ ਜਖਮੀ ਹੋ ਗਿਆ । ਉਸ ਦੇ ਪਰਿਵਾਰਕ ਮੈਬਰਾਂ ਨੇ ਉਸ ਦੇ ਪਤੀ ਜਰਨੈਲ ਸਿੰਘ ਉਰਫ ਜੈਲਾ ਨੂੰ ਜਖਮੀ ਹਾਲਤ ਵਿਚ ਮਜੀਠਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਿਥੇ ਉਸ ਦੀ ਗੰਭੀਰ ਹਾਲਤ ਵੇਖ ਕੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਦਰਖਾਸਤ ਕਰਤਾ ਨੇ ਪੁਲਿਸ ਪਾਸੋ ਉਸ ਦੇ ਪਤੀ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਥਾਣਾ ਮਜੀਠਾ ਦੀ ਪੁਲਿਸ ਵਲੋਂ ਦਰਖਾਸਤ ਦੇ ਆਧਾਰ ਤੇ ਕਤਲ ਦਾ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment

More From Punjab

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਪਟਿਆਲਾ ਤੋਂ ਵੱਡੀ ਖ਼ਬਰ ! BJP ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ

ਪਟਿਆਲਾ ਤੋਂ ਵੱਡੀ ਖ਼ਬਰ ! BJP ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ

ਅਕਾਲੀ ਆਗੂ ਰਾਣਾ ਭੋਡੀਪੁਰਾ ਸਾਥੀਆਂ ਸਮੇਤ 'ਆਪ' 'ਚ ਸ਼ਾਮਲ

ਅਕਾਲੀ ਆਗੂ ਰਾਣਾ ਭੋਡੀਪੁਰਾ ਸਾਥੀਆਂ ਸਮੇਤ 'ਆਪ' 'ਚ ਸ਼ਾਮਲ

LPU ਦੇ ਲਾਅ ਗੇਟ ਨੇੜੇ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

LPU ਦੇ ਲਾਅ ਗੇਟ ਨੇੜੇ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

 ਸਿੱਪੀ ਸਿੱਧੂ ਕਤਲ ਕੇਸ 'ਚ ਕਲਿਆਣੀ ਸਿੰਘ ਖਿਲਾਫ CBI ਅਦਾਲਤ 'ਚ ਦੋਸ਼ ਆਇਦ, ਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਸਿੱਪੀ ਸਿੱਧੂ ਕਤਲ ਕੇਸ 'ਚ ਕਲਿਆਣੀ ਸਿੰਘ ਖਿਲਾਫ CBI ਅਦਾਲਤ 'ਚ ਦੋਸ਼ ਆਇਦ, ਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਖਾਲਿਸਤਾਨੀ ਸਮਰਥਕ ਨਿੱਝਰ ਕਤਲ ਕਾਂਡ 'ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਇਲਾਕੇ ਦਾ ਹੈ ਇਕ ਦੋਸ਼ੀ

ਖਾਲਿਸਤਾਨੀ ਸਮਰਥਕ ਨਿੱਝਰ ਕਤਲ ਕਾਂਡ 'ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਇਲਾਕੇ ਦਾ ਹੈ ਇਕ ਦੋਸ਼ੀ

ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਸਿੱਧੂ ਨੂੰ ਐਲਾਨਿਆ ਅੰਮ੍ਰਿਤਸਰ ਦਾ ਉਮੀਦਵਾਰ

ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਸਿੱਧੂ ਨੂੰ ਐਲਾਨਿਆ ਅੰਮ੍ਰਿਤਸਰ ਦਾ ਉਮੀਦਵਾਰ

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼