ਕਪੂਰਥਲਾ : ਕਪੂਰਥਲਾ 'ਚ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਗੈਂਗ ਦੇ ਨਾਂ 'ਤੇ ਇਕ ਵਿਅਕਤੀ ਤੋਂ 25 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਵ੍ਹਟਸਐਪ 'ਤੇ ਅੱਠ ਵਾਰ ਧਮਕੀ ਭਰੇ ਫੋਨ ਅਤੇ ਵਾਇਸ ਮੈਸੇਜ ਆਏ ਹਨ। ਜਿਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ 'ਤੇ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਨੇ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਪੂਰਥਲਾ ਵਾਸੀ ਜਤਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਨੂੰ ਸ਼ਾਮ 4 ਵਜੇ ਉਸ ਦੇ ਵ੍ਹਟਸਐਪ ਨੰਬਰ 'ਤੇ ਚਾਰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਅੱਠ ਵਾਰ ਧਮਕੀ ਭਰੇ ਫੋਨ ਕਾਲ ਅਤੇ ਵਾਇਸ ਮੈਸੇਜ ਆਏ। ਜਿਸ ਵਿਚ ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਉਹ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਮਾਰ ਦੇਵੇਗਾ ਨਹੀਂ ਤਾਂ 25 ਲੱਖ ਰੁਪਏ ਦੀ ਰਕਮ ਤਿਆਰ ਰੱਖ ਲਵੇ। ਪੀੜਤ ਅਨੁਸਾਰ ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਉਹ ਦਵਿੰਦਰ ਸਿੰਘ ਬੰਬੀਹਾ ਗੈਂਗ ਤੋਂ ਗੱਲ ਕਰ ਰਿਹਾ ਹੈ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਨੇ ਗੈਂਗਸਟਰ ਦਵਿੰਦਰ ਬੰਬੀਹਾ ਖਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏਐਸਆਈ ਨਵੀਨ ਕੁਮਾਰ ਕਰ ਰਹੇ ਹਨ।ਫਿਲਹਾਲ ਧਮਕੀ ਭਰੇ ਕਾਲ ਆਉਣ ਵਾਲੇ ਸਾਰੇ ਨੰਬਰ ਬੰਦ ਆ ਰਹੇ ਹਨ।