Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਗਲਾਸਗੋ: ਕੋਪ 26 'ਚ ਡੈਲੀਗੇਟਾਂ ਲਈ ਮੁਹੱਈਆ ਹੋਣਗੀਆਂ ਇਲੈਕਟ੍ਰਿਕ ਕਾਰਾਂ

September 17, 2021 11:43 PM
ਗਲਾਸਗੋ: ਕੋਪ 26 'ਚ ਡੈਲੀਗੇਟਾਂ ਲਈ ਮੁਹੱਈਆ ਹੋਣਗੀਆਂ ਇਲੈਕਟ੍ਰਿਕ ਕਾਰਾਂ
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸ਼ਹਿਰ ਗਲਾਸਗੋ 'ਚ ਇਸ ਸਾਲ ਨਵੰਬਰ ਮਹੀਨੇ ਕੋਪ 26 ਜਲਵਾਯੂ ਸੰਮੇਲਨ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਪ੍ਰਤੀਨਿਧ ਹਿੱਸਾ ਲੈਣ ਲਈ ਗਲਾਸਗੋ ਆਉਣਗੇ। ਇਸ ਲਈ ਸਕਾਟਲੈਂਡ ਸਰਕਾਰ ਦੇ ਅਨੁਸਾਰ ਗਲਾਸਗੋ ਆਉਣ ਵਾਲੇ ਵਿਸ਼ਵ ਨੇਤਾਵਾਂ ਲਈ ਇਲੈਕਟ੍ਰਿਕ ਵਾਹਨਾਂ ਮੁਹੱਈਆ ਕਰਵਾਏ ਜਾਣਗੇ। ਇਸ ਮੰਤਵ ਲਈ ਜੈਗੁਆਰ ਲੈਂਡ ਰੋਵਰ ਬੈਟਰੀ ਇਲੈਕਟ੍ਰਿਕ ਵਾਹਨਾਂ ਨੂੰ ਸਕਾਟਿਸ਼ ਈਵੈਂਟਸ ਕੈਂਪਸ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਵਿੱਚ ਡੈਲੀਗੇਟਾਂਂ ਦੇ ਆਉਣ ਅਤੇ ਜਾਣ ਲਈ ਮੁਹੱਈਆ ਕਰਵਾਏਗੀ।
ਜੈਗੁਆਰ ਲੈਂਡ ਰੋਵਰ ਦਾ ਟੀਚਾ ਅੰਤਰਰਾਸ਼ਟਰੀ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਦੇ ਟੀਚੇ ਦੇ ਹਿੱਸੇ ਵਜੋਂ 2039 ਤੱਕ ਆਪਣੀ ਸਪਲਾਈ ਲੜੀ, ਉਤਪਾਦਾਂ ਅਤੇ ਸੰਚਾਲਨਾਂ ਵਿੱਚ ਜ਼ੀਰੋ ਨਿਕਾਸ ਅਤੇ 2039 ਤੱਕ ਸ਼ੁੱਧ-ਜ਼ੀਰੋ ਕਾਰਬਨ ਨਿਕਾਸ ਪ੍ਰਾਪਤ ਕਰਨਾ ਹੈ। ਇਸ ਸਬੰਧੀ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦਾ ਕਹਿਣਾ ਹੈ ਕਿ ਜੈਗੁਆਰ ਲੈਂਡ ਰੋਵਰ ਇੱਕ ਸ਼ਾਨਦਾਰ ਬ੍ਰਿਟਿਸ਼ ਬ੍ਰਾਂਡ ਹੈ ਅਤੇ ਗਲਾਸਗੋ ਵਿੱਚ ਵਿਸ਼ਵ ਨੇਤਾਵਾਂ ਦੁਆਰਾ ਇਹਨਾਂ ਦੀਆਂ ਇਲੈਕਟ੍ਰਿਕ ਕਾਰਾਂ ਦੀ ਵਰਤੋਂ ਕੀਤੀ ਜਾਣ 'ਤੇ ਉਹਨਾਂ ਨੂੰ ਖੁਸ਼ੀ ਹੋਵੇਗੀ। ਜੈਗੁਆਰ ਲੈਂਡ ਰੋਵਰ ਦੇ ਮੁੱਖ ਕਾਰਜਕਾਰੀ ਥਿਏਰੀ ਬੋਲੋਰ ਨੇ ਵੀ ਕੋਪ 26 ਦੇ ਨਾਲ ਸਾਂਝੇਦਾਰੀ ਕਰਨ ਅਤੇ ਜੈਗੁਆਰ ਆਈ-ਪੇਸ ਐਸ ਯੂ ਵੀ ਸਮੇਤ ਸਾਰੇ ਇਲੈਕਟ੍ਰਿਕ ਵਾਹਨਾਂ ਦਾ ਫਲੀਟ ਮੁਹੱਈਆ ਕਰਾ ਕੇ ਖੁਸ਼ੀ ਪ੍ਰਗਟ ਕੀਤੀ ਜੋ ਕਿ ਸੰਮੇਲਨ ਵਿੱਚ ਜ਼ੀਰੋ-ਨਿਕਾਸ ਆਵਾਜਾਈ ਪ੍ਰਦਾਨ ਕਰੇਗੀ।
 
 

Have something to say? Post your comment