Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਪੰਜਾਬ ਪੁਲਿਸ ਵੱਲੋ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤੇ ਭਾਈ ਗੁਰਦੇਵ ਸਿੰਘ ਮੁਹਾਵਾ ਦੇ ਸਪੁੱਤਰ ਅਜੈਪਾਲ ਸਿੰਘ ਨੂੰ ਜਰਮਨ ਵਿੱਚ ਰਾਜਸੀ ਸ਼ਰਨ ਤੋ ਇਨਕਾਰ ਕਰਨ ਦੇ ਫ਼ੈਸਲੇ ਤੇ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਅਪੀਲ ।

September 14, 2021 03:19 PM

ਪੰਜਾਬ ਪੁਲਿਸ ਵੱਲੋ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤੇ ਭਾਈ ਗੁਰਦੇਵ ਸਿੰਘ ਮੁਹਾਵਾ ਦੇ ਸਪੁੱਤਰ ਅਜੈਪਾਲ ਸਿੰਘ ਨੂੰ ਜਰਮਨ ਵਿੱਚ ਰਾਜਸੀ ਸ਼ਰਨ ਤੋ ਇਨਕਾਰ ਕਰਨ ਦੇ ਫ਼ੈਸਲੇ ਤੇ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਅਪੀਲ ।

ਜਰਮਨ:- ਜਰਮਨ ਵਿੱਚ ਸਿੱਖ ਕੌਮ ਦੇ ਹੱਕਾਂ ਹਿੱਤਾ ਤੇ ਅਜ਼ਾਦ ਵਤਨ ਵਾਸਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਭਾਈ ਗੁਰਚਰਨ ਸਿੰਘ ਗੁਰਾਇਆ ਵਰਲੱਡ ਸਿੱਖ ਪਾਰਲੀਮੈਂਟ , ਭਾਈ ਗੁਰਦਿਆਲ ਸਿੰਘ ਲਾਲੀ ਸਿੱਖ ਫਡੈਰੇਸ਼ਨ ਜਰਮਨੀ , ਭਾਈ ਗੁਰਪਾਲ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ ਨੇ ਜਰਮਨ ਸਰਕਾਰ ਨੂੰ ਅਜੈਪਾਲ ਸਿੰਘ ਦੇ ਰਾਜਸੀ ਸ਼ਰਨ ਤੋ ਇਨਕਾਰ ਕਰਨ ਦੇ ਫ਼ੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਅੰਦਰ ਤੇ ਖਾਸ ਕਰਕੇ ਪੰਜਾਬ ਵਿੱਚ ਅੱਸੀ ਤੋ 90ਵਿਆਂ ਦੇ ਦਹਾਕੇ ਵਿੱਚ ਚੱਲੇ ਸਰਕਾਰੀ ਅੱਤਵਾਦ ਵਿੱਚ ਹਜ਼ਾਰਾਂ ਹੀ ਸਿੱਖ ਨੌਜਵਾਨ, ਬੱਚਿਆਂ ਤੇ ਬੁਜਰਗਾਂ ਬੀਬੀਆਂ ਨੂੰ ਭਾਰਤੀ ਪੁਲਿਸ ਦੇ ਤਸ਼ੱਦਦ ਅਤੇ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਸੀ । ਇਸ ਸਰਕਾਰੀ ਜ਼ੁਲਮ ਕਾਰਨ ਹਜ਼ਾਰਾਂ ਸਿੱਖ ਆਪਣੀ ਜਾਨ ਗਵਾ ਬੈਠੇ ਅਤੇ ਹਜ਼ਾਰਾਂ ਹੀ ਸਿੱਖਾਂ ਨੂੰ ਆਪਣੀ ਜਾਣ ਬਚਾਉਣ ਲਈ ਘਰੋਂ ਬੇਘਰ ਹੋਣਾ ਪਿਆ । ਇਨ੍ਹਾਂ ਹਜ਼ਾਰਾਂ ਹੀ ਸਿੱਖਾਂ ਵਿੱਚੋਂ ਅਜੈਪਾਲ ਸਿੰਘ ਦੇ ਪਿਤਾ ਭਾਈ ਗੁਰਦੇਵ ਸਿੰਘ ਸਿੰਘ ਨੂੰ ਪੰਜਾਬ ਪੁਲਿਸ ਵੱਲੋ ਫੜਕੇ 12 ਫਰਵਰੀ 1991 ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ । ਇਸ ਪਰਿਵਾਰ ਉੱਤੇ ਸਰਕਾਰੀ ਜ਼ੁਲਮ ਦੀ ਹਨੇਰੀ ਝੁਲਾਈ ਗਈ ਸਿੱਖ ਕੌਮ ਦੀ ਅਜ਼ਾਦੀ ਦੀ ਲੜਾਈ ਲੜ੍ਹ ਰਹੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਨੂੰ ਪੁਲਿਸ ਵੱਲੋਂ ਘਰੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚੋਂ ਅੱਜ ਤੱਕ ਮਾਤਾ ਕਦੀ ਘਰ ਨਹੀਂ ਪਰਤੀ ਤੇ ਅਜਿਹਾ ਹੀ ਉਹਨਾਂ ਦੇ ਇੱਕ ਹੋਰ ਪੁੱਤਰ ਰਾਜਵਿੰਦਰ ਸਿੰਘ ਨਾਲ ਵੀ ਕੀਤਾ ਗਿਆ ।ਵਾਰ ਵਾਰ ਇਹ ਸਾਬਤ ਹੋ ਚੁੱਕਾ ਹੈ ਕਿ ਭਾਰਤ ਅੰਦਰ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ । ਮਾਤਾ ਮਹਿੰਦਰ ਕੌਰ ਨੂੰ ਪੁਲਿਸ ਵੱਲੋਂ ਗਾਇਬ ਕਰਨ ਦਾ ਕੇਸ ਤਕਰੀਬਨ 30 ਸਾਲਾਂ ਬਾਅਦ ਵੀ ਅੱਜ ਤੱਕ ਵੀ ਅਦਾਲਤ ਵਿੱਚ ਚਲ ਰਿਹਾ ਹੈ । ਪੁਲਿਸ ਵੱਲੋਂ ਕੇਸ ਨੂੰ ਖਤਮ ਕਰਨ ਲਈ ਪਰਿਵਾਰ ਉੱਤੇ ਦਬਾਅ ਪਾਇਆ ਜਾ ਰਿਹਾ ਹੇ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਪੰਜਾਬ ਵਿੱਚ ਰਹਿੰਦਿਆਂ ਅਜੈਪਾਲ ਸਿੰਘ ਵੱਲੋਂ ਆਪਣੇ ਪਿਤਾ ਅਤੇ ਮਾਤਾ ਜੀ ਦੇ ਕੇਸ ਦੇ ਸੰਬੰਧ ਵਿੱਚ ਪੈਰਵਾਈ ਕਰਨ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਖਿਲਾਫ ਅਵਾਜ ਉਠਾਈ ਜਾਂਦੀ ਸੀ ਅਤੇ ਪੁਲਿਸ ਵੱਲੋਂ ਉਸ ਨੂੰ ਵੀ ਉਸ ਦੇ ਪਿਤਾ ਵਾਂਗ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਸਨ ਉੱਥੇ ਇਸ ਉਪੱਰ ਇਰਾਦਾ ਕਤਲ ਦੀਆਂ ਧਰਾਵਾਂ ਲਾਕੇ ਝੂਠਾ ਮੁਕੱਦਮਾ ਦਰਜ ਕਰ ਕੇ ਗਿਰਫਤਾਰੀ ਵਰੰਟ ਜਾਰੀ ਕਰ ਦਿੱਤੇ । ਜਿਸ ਕਰਕੇ ਮਜਬੂਰੀ ਵੱਸ ਆਪਣੀ ਜਾਨ ਬਚਾਉਣ ਲਈ ਅਜੈਪਾਲ ਸਿੰਘ ਨੂੰ ਪਰਵਾਸ ਕਰਨਾ ਪਿਆ ਤੇ ਅੱਜ ਕੱਲ ਉਹ ਜਰਮਨ ਵਿੱਚ ਸਿਆਸੀ ਸ਼ਰਨ ਲੈਣ ਲਈ ਪੁੱਜਾ ਹੋਇਆ ਹੈ । ਜਰਮਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜੈਪਾਲ ਸਿੰਘ ਨੂੰ ਭਾਰਤੀ ਫੋਰਸਾਂ ਦੇ ਤਸ਼ਦੱਦ ਤੋ ਬਚਾਉਣ ਲਈ ਜਰਮਨ ਵਿੱਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ । ਭਾਰਤ ਅੰਦਰ ਅੱਜਕਲ ਇੱਕ ਫਾਸ਼ੀਵਾਦੀ ਸਰਕਾਰ ਹੈ ਜੋ ਕਿ ਘੱਟਗਿਣਤੀਆਂ ਨੂੰ ਦਬਾਉਣਾ ਤੇ ਖਤਮ ਕਰਨਾ ਲੋਚਦੀ ਹੈ । ਆਪਣੇ ਹੱਕਾਂ ਦੀ ਅਵਾਜ਼ ਉਠਾਉਣ ਵਾਲਿਆਂ ਨੂੰ ਯੂ ਏ ਪੀ ਏ ਵਰਗੇ ਕਾਲੇ ਕਾਨੂੰਨ ਲਗਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ । ਅਦਾਲਤਾਂ ਸਰਕਾਰ ਦਾ ਹੀ ਪੱਖ ਪੂਰਦੀਆਂ ਹਨ । ਇਸ ਸਥਿਤੀ ਵਿੱਚ ਅਜੈਪਾਲ ਸਿੰਘ ਵਰਗੇ ਨੌਜਵਾਨ ਜੋ ਕਿ ਆਪਣੇ ਪਰਿਵਾਰ ਲਈ ਇਨਸਾਫ ਮੰਗਦੇ ਹਨ ਉਹਨਾਂ ਦੀ ਜਾਨ ਨੂੰ ਸਦਾ ਹੀ ਖਤਰਾ ਬਣਿਆ ਹੋਇਆ ਹੈ । ਇਸ ਲਈ ਸਾਡੀ ਜਰਮਨ ਸਰਕਾਰ ਨੂੰ ਅਪੀਲ ਹੈ ਕਿ ਉਹ ਅਜੈਪਾਲ ਸਿੰਘ ਦੀ ਰਾਜਸੀ ਸ਼ਰਨ ਦੀ ਅਰਜ਼ੀ ਨੂੰ ਮਨਜ਼ੂਰ ਕਰਨ ।

Have something to say? Post your comment