ICC ਮਹਿਲਾ ਵਰਲਡ ਕੱਪ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਟੀਮ ਦੀਆਂ ਚੈਂਪੀਅਨ ਖਿਡਾਰਨਾਂ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਅੱਜ ਦਿੱਲੀ ਤੋਂ ਚੰਡੀਗੜ੍ਹ ਪਹੁੰਚੀਆਂ। ਮੋਹਾਲੀ ਹਵਾਈ ਅੱਡੇ 'ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਗ੍ਰੈਂਡ ਵੈਲਕਮ ਕੀਤਾ ਗਿਆ। ਸਵਾਗਤ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੋਹਾਲੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਮੌਜੂਦ ਸਨ।
ਖਿਡਾਰਨਾਂ ਦੇ ਪਰਿਵਾਰ ਵੀ ਉਨ੍ਹਾਂ ਦੇ ਨਾਲ ਜਸ਼ਨ ਵਿੱਚ ਸ਼ਾਮਲ ਹੋਏ। ਦੋਵਾਂ ਖਿਡਾਰਨਾਂ ਲਈ ਇੱਕ ਵਿਸ਼ੇਸ਼ 'ਮੋਡੀਫਾਈਡ ਟਰੈਕਟਰ' ਤਿਆਰ ਕੀਤਾ ਗਿਆ ਸੀ, ਜਿਸ 'ਤੇ ਉਨ੍ਹਾਂ ਦਾ ਕਾਫ਼ਲਾ ਨਿਕਲਿਆ। ਗੱਡੀਆਂ ਨੂੰ ਖਿਡਾਰਨਾਂ ਦੇ ਨਾਵਾਂ ਵਾਲੇ ਪੋਸਟਰਾਂ ਨਾਲ ਸਜਾਇਆ ਗਿਆ ਸੀ।