ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਗੋਵਰਧਨ ਅਸਰਾਨੀ ਦਾ 84 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਹਾਲ ਹੀ ਵਿੱਚ ਹਸਪਤਾਲ ਵਿੱਚ ਦਾਖਲ ਸਨ। ਅਸਰਾਨੀ ਨੇ 350 ਤੋਂ ਵੱਧ ਫਿਲਮਾਂ ਵਿੱਚ ਆਪਣੀ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਮੌਤ ਤੋਂ ਪਹਿਲਾਂ ਉਨ੍ਹਾਂ ਨੇ ਦੀਵਾਲੀ ਦੀ ਸ਼ੁਭਕਾਮਨਾ ਵਾਲੀ ਪੋਸਟ ਕੀਤੀ ਸੀ, ਜੋ ਹੁਣ ਵਾਇਰਲ ਹੈ।
ਅਕਸ਼ੈ ਕੁਮਾਰ ਨੇ ਉਨ੍ਹਾਂ ਦੀ ਯਾਦ ਸਾਂਝੀ ਕਰਦੇ ਹੋਏ ਲਿਖਿਆ—
“ਅਸਰਾਨੀ ਜੀ ਵਰਗਾ ਕਾਮਿਕ ਟਾਈਮਿੰਗ ਵਾਲਾ ਕਲਾਕਾਰ ਕਦੇ ਨਹੀਂ ਆਵੇਗਾ। ਉਨ੍ਹਾਂ ਨਾਲ ਬਹੁਤ ਕੁਝ ਸਿੱਖਿਆ... ਇਹ ਸਾਡੇ ਉਦਯੋਗ ਲਈ ਵੱਡਾ ਘਾਟਾ ਹੈ। ਓਮ ਸ਼ਾਂਤੀ।”