ਫ਼ਰੀਦਕੋਟ --ਅੱਜ ਪੀ ਐਸ ਪੀ ਸੀ ਐਲ ਦੇ ਗੈਸਟ ਹਾਊਸ ਚੰਡੀਗੜ੍ਹ ਵਿਖੇ ਮਾਨਯੋਗ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਪਾਵਰਕੋਮ ਅਤੇ ਟਰਾਂਸਕੋ ਦੇ ਚੇਅਰਮੈਨ ਅਜੋਏ ਕੁਮਾਰ ਸਿਨਹਾ ਜੀ ਅਤੇ ਡਿਪਟੀ ਸੈਕਟਰੀ ਆਈ ਆਰ ਰਣਬੀਰ ਸਿੰਘ ਨਾਲ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ ।
ਇਸ ਮੀਟਿੰਗ ਵਿੱਚ ਬਿਜਲੀ ਮੰਤਰੀ ਜੀ ਦੇ ਸਨਮੁੱਖ ਯੂਨੀਅਨ ਨੇ ਵੱਖ-ਵੱਖ ਹੱਕੀ ਮੰਗਾਂ ਰੱਖੀਆਂ ਜਿਸ ਵਿੱਚ ਕਰਮਚਾਰੀਆਂ ਨੂੰ ਮਹਿਕਮੇ ਦੇ ਵਿੱਚ ਮਰਜ ਕਰਨ ਵਾਲੀ ਮੰਗ ਤੇ ਬਿਜਲੀ ਮੰਤਰੀ ਵੱਲੋਂ ਦੋ ਮਹੀਨੇ ਦਾ ਸਮਾਂ ਮੰਗਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੋਲਸੀ ਤਿਆਰ ਕੀਤੀ ਜਾਵੇਗੀ। ਬਰਾਬਰ ਕੰਮ ਬਰਾਬਰ ਤਨਖਾਹ ਅਤੇ ਓਵਰ ਟਾਈਮ, ਰਿਸਕ ਅਲਾਉਂਸ, ਮੋਬਾਇਲ ਭੱਤਾ ਆਦਿ ਮੰਗਾਂ ਤੇ ਬੜੇ ਹੀ ਵਿਸਥਾਰਪੂਰਵਕ ਢੰਗ ਨਾਲ ਚਰਚਾ ਹੋਈ ਜਿਸ ਵਿੱਚ ਸਹਿਮਤੀ ਦਿੱਤੀ ਗਈ ਬਿਜਲੀ ਮੰਤਰੀ ਸਾਹਿਬ ਵੱਲੋਂ ਕਿ ਜੋ ਕਰਮਚਾਰੀਆਂ ਨੂੰ ਮਿਲਣ ਯੋਗ ਹਨ ਜਿਵੇਂ ਕਿ ਓਵਰ ਟਾਈਮ ਅਤੇ ਰਿਸਕ ਅਲਾਉਂਸ ਦਾ ਇਸ ਤੇ ਕਾਰਵਾਈ ਕਰਨ ਲਈ ਸੀ ਐਮ ਡੀ ਸਾਹਿਬ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਸ ਮੀਟਿੰਗ ਵਿੱਚ ਪਾਵਰਕੌਮ ਅਤੇ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ, ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ ਸੰਗਰੂਰ , ਸੀਨੀਅਰ ਮੀਤ ਪ੍ਰਧਾਨ ਰਾਮ ਚੌਹਾਨ ਪਟਿਆਲਾ ਅਤੇ ਵਿਤ ਸਕੱਤਰ ਹਰਦੀਪ ਸਿੰਘ ਬਾਦਸ਼ਾਹਪੁਰ ਸ਼ਾਮਿਲ ਹੋਏ।