ਸ੍ਰੀ ਕੀਰਤਪੁਰ ਸਾਹਿਬ (ਰੂਪਨਗਰ), 20 ਅਗਸਤ 2025
ਰੂਪਨਗਰ ਦੇ ਸਮਾਜ ਸੇਵੀ ਗੋਤਾਖੋਰ ਕਮਲਪ੍ਰੀਤ ਸਿੰਘ ਸੈਣੀ ਨੇ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਮਦਦ ਲਈ ਆਪਣੀਆਂ ਸੇਵਾਵਾਂ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਉਹ ਮੋਟਰ ਕਿਸ਼ਤੀ ਨਾਲ ਆਪਣੀ ਟੀਮ ਸਮੇਤ ਹਮੇਸ਼ਾ ਤਿਆਰ ਹਨ ਅਤੇ ਲੋਕ ਉਸ ਨਾਲ 9501696502 ਨੰਬਰ ’ਤੇ ਸੰਪਰਕ ਕਰ ਸਕਦੇ ਹਨ।
ਕਮਲਪ੍ਰੀਤ ਸੈਣੀ ਹੁਣ ਤੱਕ ਨਹਿਰਾਂ ਵਿੱਚੋਂ 1,000 ਤੋਂ ਵੱਧ ਮ੍ਰਿਤਕ ਦੇਹਾਂ ਕੱਢ ਚੁੱਕੇ ਹਨ, 10,000 ਤੋਂ ਵੱਧ ਸੱਪ ਘਰਾਂ ਵਿੱਚੋਂ ਬਾਹਰ ਕੱਢ ਕੇ ਜਾਨਾਂ ਬਚਾ ਚੁੱਕੇ ਹਨ ਅਤੇ ਹਜ਼ਾਰਾਂ ਲੋੜਵੰਦਾਂ ਦੀ ਮਦਦ ਕਰ ਚੁੱਕੇ ਹਨ।
ਭਾਵੇਂ ਉਹ ਖੁਦ ਬੇਰੋਜ਼ਗਾਰ ਅਤੇ ਲੋੜਵੰਦ ਹੈ, ਪਰ ਉਸ ਦਾ ਸਮਾਜ ਸੇਵਾ ਦਾ ਜਜ਼ਬਾ ਕਾਬਿਲ-ਏ-ਤਾਰੀਫ਼ ਹੈ। ਕਮਲਪ੍ਰੀਤ ਦੀ ਮਾਂ, ਜੋ ਖੁਦ ਸਰੀਰਕ ਤੌਰ ’ਤੇ ਅਸਮਰੱਥ ਹੈ, ਆਪਣੇ ਪੁੱਤਰ ਦੀ ਸੇਵਾ-ਭਾਵਨਾ ’ਤੇ ਮਾਣ ਕਰਦੀ ਹੈ।