ਡੇਰਾ ਬਾਬਾ ਨਾਨਕ, 20 ਅਗਸਤ 2025
ਡੇਰਾ ਬਾਬਾ ਨਾਨਕ ਵਿਖੇ ਕਰਿਆਨਾ ਕਾਰੋਬਾਰੀ ਰਵੀ ਕੁਮਾਰ ਢਿੱਲੋ ਦੇ ਕਤਲ ਮਾਮਲੇ ਵਿੱਚ ਬੀਤੀ ਰਾਤ ਨਵਾਂ ਮੋੜ ਆਇਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਥਾਣੇ ਸਾਹਮਣੇ ਧਰਨਾ ਦਿੱਤਾ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰਵੀ ਕੁਮਾਰ ਨੂੰ ਕਈ ਦਿਨਾਂ ਤੋਂ ਫਿਰੋਤੀ ਲਈ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਨੇ ਉਸਨੂੰ ਗਨਮੈਨ ਤਾਂ ਦਿੱਤੇ, ਪਰ ਉਹ ਸਿਰਫ ਘਰ ਤੱਕ ਛੱਡ ਕੇ ਵਾਪਸ ਚਲੇ ਜਾਂਦੇ ਸਨ। ਬੀਤੀ ਰਾਤ ਵੀ ਜਦੋਂ ਗਨਮੈਨ ਚਲੇ ਗਏ, ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਰਵੀ ਕੁਮਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।
ਲੋਕਾਂ ਨੇ ਪੁਲਿਸ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉੱਚ ਅਧਿਕਾਰੀਆਂ ਨੇ ਐਸ.ਐਚ.ਓ. ਨੂੰ ਲਾਈਨ ਹਾਜ਼ਰ ਕਰਕੇ ਕਾਰਵਾਈ ਕੀਤੀ ਹੈ, ਪਰ ਪਰਿਵਾਰ ਨੇ ਉਸ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।