ਸੁਲਤਾਨਪੁਰ ਲੋਧੀ, 20 ਅਗਸਤ 2025
ਤਲਵੰਡੀ ਚੌਧਰੀਆਂ ਮਾਰਗ ’ਤੇ ਪਿੰਡ ਮੇਵਾ ਸਿੰਘ ਵਾਲਾ ਨੇੜੇ ਇੱਕ ਵਿਅਕਤੀ ਨੂੰ ਰਾਹਗੀਰਾਂ ਨੇ ਸ਼ੱਕੀ ਹਾਲਾਤਾਂ ਵਿੱਚ ਫੜਿਆ, ਜਦੋਂ ਉਹ ਦੁੱਧ ਵਿੱਚ ਕੈਮੀਕਲ ਮਿਲਾ ਰਿਹਾ ਸੀ। ਰਾਹਗੀਰਾਂ ਨੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਉਸਨੇ ਕੈਮੀਕਲ ਦੀ ਇੱਕ ਬੋਤਲ ਦੂਰ ਸੁੱਟ ਦਿੱਤੀ। ਵਾਹਨ ਦੀ ਜਾਂਚ ਦੌਰਾਨ ਪਾਣੀ ਦਾ ਡਰੱਮ ਅਤੇ ਹੋਰ ਕੈਮੀਕਲ ਵੀ ਬਰਾਮਦ ਕੀਤੇ ਗਏ।
ਫੜੇ ਗਏ ਵਿਅਕਤੀ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਹ ਸਿਰਫ਼ ਪਾਣੀ ਭਰ ਰਿਹਾ ਸੀ ਅਤੇ ਦੁੱਧ ਸ਼ੁੱਧ ਹੈ। ਹਾਲਾਂਕਿ ਲੋਕਾਂ ਨੇ ਉਸ ’ਤੇ ਨਕਲੀ ਦੁੱਧ ਤਿਆਰ ਕਰਨ ਦਾ ਦੋਸ਼ ਲਗਾਇਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਉਸਨੂੰ ਕਾਬੂ ਕਰਕੇ ਮਾਮਲਾ ਜਾਂਚ ਹੇਠ ਲਿਆ। ਹੁਣ ਲੈਬ ਟੈਸਟ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਦੁੱਧ ਮਿਲਾਵਟੀ ਸੀ ਜਾਂ ਨਹੀਂ।