ਅਮਰੀਕਾ ਦੇ ਬੋਸਟਨ ਵਿੱਚ ਹੋਏ Coldplay ਮਿਊਜ਼ਿਕ ਕੰਸਰਟ ਦੌਰਾਨ ਇੱਕ ਅਜਿਹਾ ਮੋੜ ਆਇਆ ਜਦੋਂ ‘ਕਿਸ ਕੈਮ’ ਨੇ Astronomer ਕੰਪਨੀ ਦੇ CEO ਐਂਡੀ ਬ੍ਰਾਇਨ ਅਤੇ HR Kristin Cabot ਨੂੰ ਇਕੱਠੇ ਕੈਦ ਕਰ ਲਿਆ।
ਜਿਵੇਂ ਹੀ ਕੈਮਰਾ ਉਨ੍ਹਾਂ ਵੱਲ ਮੁੜਿਆ, ਦੋਵੇਂ ਇਤਰਾਜ਼ਯੋਗ ਹਾਲਤ ਵਿੱਚ ਮਿਲੇ। ਕੁਝ ਪਲਾਂ ਬਾਅਦ CEO ਨੇ HR ਨੂੰ ਪਾਸੋਂ ਹਟਾਇਆ ਅਤੇ ਲੁਕਣ ਦੀ ਕੋਸ਼ਿਸ਼ ਕੀਤੀ। ਕ੍ਰਿਸਟਿਨ ਨੇ ਵੀ ਚਿਹਰਾ ਢੱਕ ਲਿਆ। ਇਹ ਮੋਮੈਂਟ ਸੋਸ਼ਲ ਮੀਡੀਆ ‘ਤੇ ਬਿਜਲੀ ਵਾਂਗ ਫੈਲ ਗਿਆ ਤੇ ਮੀਮਜ਼ ਦੀ ਬਾਰਿਸ਼ ਹੋ ਗਈ।
ਬੈਂਡ ਦੇ ਫਰੰਟਮੈਨ ਕ੍ਰਿਸ ਮਾਰਟਿਨ ਨੇ ਵੀ ਠਹਾਕਾ ਲਾਂਦਿਆਂ ਕਿਹਾ – “Oh, look at these two!”
ਜਾਣਕਾਰੀ ਮੁਤਾਬਕ, ਐਂਡੀ ਬ੍ਰਾਇਨ ਵਿਆਹਸ਼ੁਦਾ ਹਨ ਅਤੇ ਦੋ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦੀ HR Kristin, Astronomer ਦੀ ਐਚਆਰ ਮੁੱਖੀ ਹੈ।
ਇਹ ਵੀਡੀਓ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਚਰਚਾ ਵਿੱਚ ਲੈ ਆਇਆ, ਬਲਕਿ ਕੰਪਨੀ ਦੀ ਇਮੇਜ ਉੱਤੇ ਵੀ ਸਵਾਲ ਖੜੇ ਕਰ ਰਿਹਾ ਹੈ।