ਐੱਸਏਐੱਸ ਨਗਰ : ਪੰਜਾਬ ਸਰਕਾਰ ਵੱਲੋਂ ਆਈਪੀਐੱਸ ਹਰਚਰਨ ਸਿੰਘ ਭੁੱਲਰ, ਜੋ ਕਿ ਇਸ ਸਮੇਂ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ), ਰੂਪਨਗਰ ਰੇਂਜ, ਰੂਪਨਗਰ ਦੇ ਅਹੁਦੇ 'ਤੇ ਤੈਨਾਤ ਹਨ, ਨੂੰ ਹੁਣ ਡੀਆਈਜੀ, ਪਟਿਆਲਾ ਰੇਂਜ, ਪਟਿਆਲਾ ਦਾ ਵਾਧੂ ਚਾਰਜ ਵੀ ਸੌਪਿਆ ਗਿਆ ਹੈ। ਸਰਕਾਰੀ ਨਿਰਦੇਸ਼ ਅਨੁਸਾਰ ਅਗਲੇ ਹੁਕਮਾਂ ਤਕ ਉਨ੍ਹਾਂ ਕੋਲ ਹੁਣ ਦੋਹਾਂ ਰੇਂਜਾਂ ਦੀ ਜ਼ਿੰਮੇਵਾਰੀ ਹੋਵੇਗੀ।