ਫ਼ਾਜ਼ਿਲਕਾ: ਦੇਰ ਰਾਤ ਕਰੀਬ 11ਵਜੇ ਅਚਾਨਕ ਤੇਜ ਹਵਾਵਾਂ ਤੋਂ ਬਾਅਦ ਹਨੇਰੀ ਅਤੇ ਤੇਜ਼ ਬਰਸਾਤ ਦੇ ਚਲਦਿਆਂ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਫ਼ਾਜ਼ਿਲਕਾ ਦੀ ਅਨਾਜ ਮੰਡੀ ਅੰਦਰ ਪਈ ਕਣਕ ਦੀ ਫਸਲ ਪਾਣੀ ' ਚ ਡੁੱਬੀ। ਬੀਤੀ ਰਾਤ ਹੋਈ ਬਾਰਿਸ਼ ਨੇ ਫਾਜ਼ਿਲਕਾ ਦੀ ਅਨਾਜ ਮੰਡੀ ਦੇ ਪ੍ਰਬੰਧਾਂ ਅਤੇ ਲਿਫਟਿੰਗ ਦੇ ਇੰਤਜ਼ਾਮਾਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਫਾਜ਼ਿਲਕਾ ਦੀ ਅਨਾਜ ਮੰਡੀ ਵਿਚ ਰਾਤ ਨੂੰ ਹੋਈ ਬਾਰਿਸ਼ ਕਾਰਨ ਲਿਫ਼ਟਿੰਗ ਦਾ ਇੰਤਜ਼ਾਰ ਕਰ ਰਹੀਆਂ ਕਣਕ ਦੀਆਂ ਬੋਰੀਆਂ ਬਰਸਾਤ ਦੇ ਪਾਣੀ ਵਿਚ ਡੁੱਬ ਗਈਆਂ ਹਨ।ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਬਾਰਿਸ਼ ਨਾਲ ਮੰਡੀ ਅੰਦਰ ਕਾਫੀ ਨੁਕਸਾਨ ਹੋਇਆ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲ ਇਨ੍ਹਾਂ ਦਿਨਾਂ ਵਿਚ ਬਾਰਿਸ਼ ਆਉਂਦੀ ਹੈ ਪਰ ਮੰਡੀ ਦੇ ਪ੍ਰਬੰਧਾਂ ਵਿਚ ਕੋਈ ਸੁਧਾਰ ਨਹੀਂ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰਾ ਪਾਣੀ ਮੰਡੀ ਵਿਚ ਖੜ੍ਹਾ ਹੈ ਤੇ ਕਣਕ ਦੀਆਂ ਬੋਰੀਆਂ ਡੁੱਬ ਚੁੱਕੀਆਂ ਹਨ। ਜਿਸਦੇ ਚਲਦਿਆਂ ਸ਼ਹਿਰ ਵਿੱਚ ਬਿਜਲੀ ਸਪਲਾਈ ਸਾਰੀ ਰਾਤ ਠੱਪ ਰਹੀ ।ਉਨ੍ਹਾਂ ਕਿਹਾ ਕਿ ਮੰਡੀ ਬੋਰਡ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਕਰਨਾ ਚਾਹੀਦੀ ਹੈ।