ਧਨੌਲਾ, 29 ਅਪ੍ਰੈਲ (ਚਮਕੌਰ ਸਿੰਘ ਗੱਗੀ)-ਮੁੱਖ ਮੰਤਰੀ ਪੰਜਾਬ ਵੱਲੋਂ ਧਨੌਲਾ ਦੇ ਵਿਕਾਸ ਕਾਰਜਾਂ ਲਈ ਦਿੱਤੀ 20 ਕਰੋੜ ਦੀ ਗ੍ਰਾਂਟ ਅਧੀਨ ਹੋਏ ਵੱਖ ਵੱਖ ਕੰਮਾਂ ਵਿੱਚ ਵਰਤੇ ਗਏ ਅਤਿ ਦਰਜੇ ਦੇ ਘਟੀਆ ਮਟੀਰੀਅਲ ਸਬੰਧੀ ਕੀਤੀ ਸ਼ਿਕਾਇਤ ਤੇ ਅਮਲ ਕਰਦੇ ਹੋਏ ਬਰਨਾਲਾ ਦੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮਾਂ ਦੀ ਚੈਕਿੰਗ ਕੀਤੀ ਗਈ। ਜਿਕਰਯੋਗ ਹੈ ਕਿ ਨਗਰ ਕੌਂਸਲ ਧਨੌਲਾ ਨੂੰ ਕਰੀਬ ਵੀਹ ਕਰੋੜ ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਸਨ, ਜਿਸ ਸਬੰਧੀ ਧਨੌਲਾ ਦੇ ਵੱਖ ਵੱਖ ਕੰਮਾਂ ਦੇ ਟੈਂਡਰ ਜਾਰੀ ਹੋਏ, ਜਿਸ ਵਿੱਚ ਸਭ ਤੋਂ ਜਿਆਦਾ ਕੰਮ ਡੀਐਮਕੇ ਬਿਲਡਰਜ ਅਤੇ ਦੀ ਭੁੱਚੋ ਸੁਸਾਇਟੀ ਦੇ ਹਿੱਸੇ ਆਇਆ ਸੀ ਜਿਨ੍ਹਾਂ ਵੱਲੋਂ ਧਨੌਲਾ ਦੇ ਵੱਖ ਵੱਖ ਗਲੀਆਂ ਵਿੱਚ ਘਟੀਆ ਦਰਜੇ ਦਾ ਮਟੀਰੀਅਲ ਵਰਤਿਆ ਗਿਆ, ਜਿਸ ਸਬੰਧੀ ਧਨੌਲਾ ਦੇ ਪੱਤਰਕਾਰ ਚਮਕੌਰ ਸਿੰਘ ਗੱਗੀ ਵਲੋਂ ਮੁੱਖ ਮੰਤਰੀ ਪੰਜਾਬ ਸਮੇਤ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਅਤੇ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਡੀਸੀ ਜਨਰਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਸਿੱਟ ਬਣਾਈ ਗਈ। ਜਿਸ ਵਿੱਚ ਐਕਸੀਅਨ ਅਤੇ ਐਸਡੀਓ ਲੋਕ ਨਿਰਮਾਣ ਵਿਭਾਗ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵੱਲੋਂ ਠੇਕੇਦਾਰਾਂ ਵੱਲੋਂ ਕੀਤੀ ਕੰਮਾਂ ਡੀ ਜਾਂਚ ਕੀਤੀ ਗਈ। ਜਿਸ ਵਿੱਚ ਪੱਪੂ ਐੱੱਸ ਟੀ ਡੀ ਤੋ ਸੰਗਰੂਰ ਰੋਡ ਤੱਕ ਲੱਗੀਆਂ ਇੱਟਾਂ ਨੂੰ ਚੈੱਕ ਕੀਤਾ ਗਿਆ ਤੇ ਜਿਸ ਦੇ ਪਾਏ ਗਏ ਘਟੀਆ ਮਟੀਰੀਅਲ ਸਮੇਤ ਕੀਤੀਆਂ ਅਦਾਇਗੀਆਂ ਦਾ ਮਲਾਨ ਵੀ ਸਹੀ ਨਹੀਂ ਪਾਇਆ ਅਤੇ ਕਰੀਬ 7 ਲੱਖ ਰੁਪਏ ਦਾ ਗਟਕਾ ਦੀ ਅਦਾਇਗੀ ਕੀਤੀ ਗਈ ਜਦੋਂ ਕਿ ਵੇਪਕੋਸ ਦੀ ਰਿਪੋਰਟ ਮੁਤਾਬਿਕ ਜਿੱਥੇ ਪ੍ਰੀਮਿਕਸ ਪਈ ਹੋਈ ਹੈ ਉਥੇ ਗਟਕਾ ਨਾ ਪਾਇਆ ਜਾਵੇ ਪਰ ਗਟਕਾ ਪਾਇਆ ਵੀ ਨਹੀਂ ਤੇ 7 ਲੱਖ ਰੁਪਏ ਦਾ ਬਿੱਲ ਗਟਕੇ ਦਾ ਪਾ ਕੇ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਗਈ, ਇਸ ਸਾਰੇ ਘਪਲੇ ਵਿੱਚ ਸ਼ਾਮਿਲ ਨਗਰ ਕੌਂਸਲ ਧਨੌਲਾ ਦਾ ਜੇਈ ਮਹੇਸ਼ ਕੁਮਾਰ ਜਿਸ ਵੱਲੋਂ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਪੰਜਾਬ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਅਤੇ ਅਤੇ ਲੰਮੀ ਛੁੱਟੀ ਤੇ ਚਲਾ ਗਿਆ ਅਤੇ ਪੀ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਵੀ ਲਿਖ ਦਿੱਤੀ ਕਿ ਮੇਰਾ ਘਪਲਾ ਜੱਗ ਜਾਹਰ ਨਾ ਹੋਵੇ ਤੇ ਬਚ ਜਾਵਾਂ ਤੇ ਅੱਜ ਜਦੋਂ ਕਰੀਬ ਚਾਰ ਮਹੀਨਿਆਂ ਦੀ ਲੰਮੀ ਛੁੱਟੀ ਤੋਂ ਬਾਅਦ ਜੇਈ ਮਹੇਸ਼ ਕੁਮਾਰ ਨੇ ਨਗਰ ਕੌਂਸਲ ਧਨੌਲਾ ਵਿੱਚ ਹਾਜਰੀ ਪਾਈ ਤਾਂ ਜਾਂਚ ਟੀਮ ਵੀ ਪੁੱਜ ਗਈ ਜਿਸ ਵੱਲੋਂ ਮਹੇਸ਼ ਕੁਮਾਰ ਜੇਈ ਨੂੰ ਨਾਲ ਲੈ ਕੇ ਕੰਮਾਂ ਦੀ ਜਾਂਚ ਕੀਤੀ ਗਈ ਤਾਂ ਮਹੇਸ਼ ਕੁਮਾਰ ਜੇਈ ਦੀ ਧੜਕਣ ਤੇਜ਼ ਹੋ ਗਈ। ਕੰਮਾਂ ਵਿੱਚ ਕੀਤੇ ਗਏ ਘਪਲੇ ਸਬੰਧੀ ਅਤੇ ਵਰਤੇ ਗਏ ਘਟੀਆ ਮਟੀਰੀਅਲ ਸਬੰਧੀ ਜੇਕਰ ਜਾਂਚ ਟੀਮ ਸਹੀ ਰਿਪੋਰਟ ਪੇਸ਼ ਕਰੇ ਤਾਂ ਮਹੇਸ਼ ਕੁਮਾਰ ਜੇਈ ਸਮੇਤ ਹੋਰ ਅਧਿਕਾਰੀਆਂ ਖਿਲਾਫ ਕਾਰਵਾਈ ਹੋ ਸਕਦੀ ਹੈ। ਇਸ ਸਬੰਧੀ ਜਾਂਚ ਟੀਮ ਦੇ ਅਧਿਕਾਰੀ ਐਸਡੀਓ ਬਲਵਿੰਦਰ ਸਿੰਘ ਨੇ ਕਿਹਾ ਕਿ ਜਾਂਚ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ ਜੇਕਰ ਕੋਈ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਜੇਕਰ ਜੋ ਹੈ ਕਿ ਮਹੇਸ਼ ਕੁਮਾਰ ਜਈ ਪਹਿਲਾਂ ਵੀ ਸਨਾਮ ਵਿਖੇ ਇਸੇ ਤਰ੍ਹਾਂ ਹੀ ਕਥਿਤ ਤੌਰ ਤੇ ਘਪਲੇ ਕੀਤੇ ਗਏ ਸਨ ਤੇ ਉੱਥੇ ਵੀ ਲੰਮੀ ਚੁੱਟੀ ਜਾਣ ਤੇ ਪ੍ਰੀ ਮਚਿਓਰ ਰਿਟਾਇਰਮੈਂਟ ਲਿਖ ਦਿੱਤੀ ਗਈ ਸੀ ਜਦੋਂ ਮਾਮਲਾ ਠੰਡੇ ਪੈ ਗਿਆ ਤਾਂ ਰਿਟਾਇਰਮੈਂਟ ਕੈਂਸਲ ਕਰਵਾ ਕੇ ਨੌਕਰੀ ਜੁਆਇਨ ਕੀਤੀ ਗਈ ਜੇਕਰ ਇਮਾਨਦਾਰ ਸਰਕਾਰ ਅਜਿਹੇ ਭਰਿਸ਼ਟ ਅਧਿਕਾਰੀਆਂ ਖਿਲਾਫ ਸਖਤੀ ਨਾਲ ਜਾਂਚ ਕਰੇ ਤਾਂ ਕਾਫੀ ਖੁਲਾਸੇ ਹੋ ਸਕਦੇ ਹਨ ਅਤੇ ਮੁੱਖ ਮੰਤਰੀ ਪੰਜਾਬ ਦੀ 20 ਕਰੋੜ ਰੁਪਏ ਦੀ ਗਰਾਂਟ ਨਾਲ ਧਨੌਲਾ ਦੀ ਨੁਹਾਰ ਬਦਲ ਸਕਦੀ ਹੈ।