ਧਨੌਲਾ,29 ਅਪ੍ਰੈਲ (ਚਮਕੌਰ ਸਿੰਘ ਗੱਗੀ)-ਜਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਧਨੌਲਾ ਦੇ ਵਿਕਾਸ ਕਾਰਜਾਂ ਲਈ ਦਿੱਤੀ ਵੀਹ ਕਰੋੜ ਰੁਪਏ ਦੀ ਗਰਾਂਟ ਅਧੀਨ ਹੋਏ ਵਿਕਾਸ ਕਾਰਜ ਜੇਕਰ ਇਮਾਨਦਾਰੀ ਨਾਲ ਹੋਏ ਹੁੰਦੇ ਤਾਂ ਧਨੌਲਾ ਦੀ ਨੁਹਾਰ ਬਦਲ ਜਾਂਦੀ, ਧਨੌਲਾ ਦਾ ਨਕਸ਼ਾ ਬਦਲ ਜਾਂਦਾ, ਇਹਨਾ ਸਬਦਾਂ ਦਾ ਪ੍ਰਗਟਾਵਾ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਨੇ ਕੀਤਾ, ਮੀਡੀਆ ਨਾਲ ਗੱਲਬਾਤ ਕਰਦੇ ਰਮਨ ਵਰਮਾ ਨੇ ਕਿਹਾ ਕਿ, ਇਮਾਨਦਾਰ ਸਰਕਾਰ ਵਿੱਚ ਭਿਰਸ਼ਟਾਚਾਰ ਇਨਾਂ ਫੈਲ ਗਿਆ ਹੈ ਕਿ ਨਗਰ ਕੌਂਸਲ ਧਨੌਲਾ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਛਿੱਕੇ ਟੰਗ ਆਪਣੇ ਕਥਿਤ ਕਮਿਸ਼ਨ ਖਾਤਰ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਧਨੌਲਾ ਅੰਦਰ ਹੋ ਰਹੇ ਵਿਕਾਸ ਕਾਰਜਾਂ ਵਿੱਚ ਘਟੀਆ ਸਮਗਰੀ ਦੀ ਵਰਤੋ ਕਰਕੇ ਜਿੱਥੇ ਸ਼ਹਿਰ ਵਾਸੀਆਂ ਨਾਲ ਧੋਖਾ ਕੀਤਾ ਗਿਆ ਉਥੇ, ਪੰਜਾਬ ਸਰਕਾਰ ਦੇ ਖਜਾਨੇ ਨੂੰ ਚੂਨਾ ਲਾਇਆ, ਇਮਾਨਦਾਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਦਿੱਤੇ ਜਾ ਰਹੇ ਬਿਆਨ ਸਿਰਫ ਅਖ਼ਬਾਰਾਂ ਤੱਕ ਹੀ ਸੀਮਿਤ ਹਨ, ਜਦੋਂਕਿ ਅਸਲ ਸੱਚਾਈ ਇਨਾਂ ਤੋ ਕੋਹਾਂ ਦੂਰ ਹੈ, ਕੌਂਸਲ ਦੇ ਅਧਿਕਾਰੀਆਂ ਨੂੰ ਮੁੱਖਮੰਤਰੀ ਦੇ ਬਿਆਨ ਦਾ ਕੋਈ ਡਰ ਨਹੀਂ, ਨਾਂ ਹੀ ਠੇਕੇਦਾਰਾਂ ਵਲੋਂ ਕੀਤੇ ਗਏ ਕੰਮਾਂ ਵੱਲ ਕੋਈ ਧਿਆਨ ਹੈ ਸਿਰਫ ਆਪਣੇ ਕਮਿਸ਼ਨਾ ਲਈ ਘਟੀਆ ਦਰਜੇ ਦੀ ਸਮੱਗਰੀ ਦੀ ਵਰਤੋਂ ਸਮੇਤ ਜਿਹੜੇ ਕੰਮ ਹੋਏ ਹੀ ਨਹੀਂ ਓਹਨਾ ਦੀ ਅਦਾਇਗੀ ਕੀਤੀ ਗਈ ਹੈ। ਜਿਸ ਦਾ ਖੁਲਾਸਾ ਸ਼ਿਕਾਇਤ ਕਰਤਾ ਚਮਕੌਰ ਸਿੰਘ ਗੱਗੀ ਵਲੋਂ ਲਈ ਆਰ ਟੀ ਆਈ ਰਾਹੀਂ ਹੋਇਆ, ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਧਨੌਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਮੌਕੇ ਨਗਰ ਕੌਂਸਲ ਧਨੌਲਾ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਹ ਪੈਸੇ ਤੁਹਾਡੇ ਸ਼ਹਿਰ ਲਈ ਜਾਰੀ ਕੀਤੇ ਗਏ ਹਨ, ਇਸ ਨੂੰ ਕੋਲ ਖੜ ਕੇ ਚੈੱਕ ਕਰਕੇ ਵਧੀਆ ਕਿਸਮ ਦਾ ਮਟੀਰੀਅਲ ਲਾ ਕੇ ਗਲੀਆਂ ਨਾਲੀਆਂ ਸਮੇਤ ਧਨੌਲਾ ਦੇ ਵਿਕਾਸ ਕਾਰਜ ਕਰਵਾਇਆ ਜਾਵੇ, ਤੇ ਜੇਕਰ ਕੋਈ ਠੇਕੇਦਾਰ ਘਟੀਆਂ ਕਿਸਮ ਦੀ ਸਮੱਗਰੀ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਲੈਕ ਲਿਸਟ ਕੀਤਾ ਜਾਵੇਗਾ, ਪਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਿਸ਼ਾਲ ਦੀਪ ਅਤੇ ਜੂਨੀਅਰ ਇੰਜੀਨੀਅਰ ਸ੍ਰੀ ਮਹੇਸ ਕੁਮਾਰ ਨੇ ਮੁੱਖ ਮੰਤਰੀ ਪੰਜਾਬ ਦੇ ਹੁਕਮਾ ਨੂੰ ਛਿੱਕੇ ਟੰਗ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜਾਨੇ ਨੂੰ ਰਗੜਾ ਲਾਇਆ। ਤੇ ਹੁਣ ਜੇਈ ਮਹੇਸ਼ ਕੁਮਾਰ ਦੀ ਸ਼ਿਕਾਇਤ ਹੋਣ ਤੋ ਬਾਅਦ ਲੰਮੀ ਛੁੱਟੀ ਤੇ ਚਲਾ ਗਿਆ ਅਤੇ ਸਮੇਂ ਤੋਂ ਪਹਿਲਾ ਰਿਟਾਇਰਮੈਂਟ ਲਿਖ ਦਿੱਤੀ। ਜੌ ਅੱਜ ਰਿਟਾਇਰ ਹੋ ਰਿਹਾ ਹੈ, ਜੇਕਰ ਇਮਾਨਦਾਰ ਸਰਕਾਰ ਵਿੱਚ ਇਸ ਤਰਾਂ ਭ੍ਰਿਸ਼ਟ ਅਫਸਰ ਸਰਕਾਰ ਨੂੰ ਚੂਨਾ ਲਗਾ ਸਮੇਂ ਤੋਂ ਪਹਿਲਾਂ ਰਿਟਾਇਰ ਹੋ ਜਾਣਗੇ ਫੇਰ ਤਾਂ ਰੱਬ ਰਾਖਾ। ਭਾਵੇਂ ਜਾਂਚ ਚਾਰ ਮਹੀਨਿਆਂ ਬਾਅਦ ਤੇਜ ਹੋਈ ਹੈ ਪਰ ਕੀ ਅਹਿਜੇ ਅਫਸਰ ਸਲਾਖਾਂ ਪਿੱਛੇ ਹੋਣਗੇ ਇਮਾਨਦਾਰ ਸਰਕਾਰ ਸਖ਼ਤ ਕਾਰਵਾਈ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।