Sunday, May 19, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

May 05, 2024 05:21 PM
 
 
 
ਬਰਨਾਲਾ, 5 ਮਈ (ਬਘੇਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਲੜ ਰਹੀ ਹੈ। ਇਹ ਚੋਣਾਂ ਦੇਸ਼ ਨੂੰ ਬਚਾਉਣ ਵਾਸਤੇ ਹੈ। ਇਹ ਗੱਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਜ਼ਿਲੇ ਦੇ ਐਸ.ਸੀ. ਵਿੰਗ ਨਾਲ ਮੀਟਿੰਗ ਕਰਦਿਆਂ ਕਹੀ। ਮੀਤ ਹੇਅਰ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਵੱਲੋਂ ਰਚਿਤ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ।ਕੇਂਦਰ ਦਰਕਾਰ ਨੇ ਪਿਛਲੇ 10 ਸਾਲਾਂ ਵਿੱਚ ਸੰਵਿਧਾਨਕ ਸੰਸਥਾਵਾਂ ਦਾ ਘਾਣ ਕਰ ਦਿੱਤਾ ਅਤੇ ਹੁਣ ਭਾਰਤ ਦਾ ਸੰਵਿਧਾਨ ਖਤਰੇ ਵਿੱਚ ਹੈ ਜਿਸ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਲੜ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਫਲਸਫੇ ਤੇ ਵਿਚਾਰਧਾਰਾ ਉਤੇ ਪਹਿਰਾ ਦਿੰਦੀ ਹੋਈ ਕਮਜ਼ੋਰ, ਪਛੜੇ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਪਹਿਲੀ ਵਾਰ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਫੋਟੋ ਦੀ ਜਗ੍ਹਾਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਤੇ ਡਾ ਅੰਬੇਦਕਰ ਜੀ ਦੀ ਤਸਵੀਰ ਲਗਾਈ ਗਈ। ਮੀਟਿੰਗ ਵਿੱਚ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਨੇ ਮੀਤ ਹੇਅਰ ਨੂੰ ਚੋਣਾਂ ਵਿੱਚ ਸਾਥ ਦੇਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ-ਰਾਤ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ। ਮੀਟਿੰਗ ਵਿੱਚ ਕਾਲਾ ਸਿੰਘ, ਦਵਿੰਦਰ ਸਿੰਘ, ਹਰਵੀਰ ਸਿੰਘ ਭੋਤਨਾ, ਅਮਨਦੀਪ ਸਿੰਘ ਦੀਪਾ, ਸਤਨਾਮ ਸਿੰਘ ਫ਼ਤਿਹ, ਸੁਖਚੈਨ ਸਿੰਘ, ਜਸਪਾਲ ਸਿੰਘ ਪੰਧੇਰ, ਗੁਰਸੇਵਕ ਸਿੰਘ ਛੰਨਾ, ਜਸਵੰਤ ਸਿੰਘ, ਗੋਰਾ ਸਿੰਘ ਭਦੌੜ, ਜੋਰਾ ਸਿੰਘ ਖੁੱਡੀ ਕਲਾਂ, ਲਛਮਣ ਸਿੰਘ ਖੁੱਡੀ ਕਲਾਂ, ਪਰਮਜੀਤ ਸਿੰਘ ਧਨੌਲਾ ਖੁਰਦ, ਮਿੱਠੂ ਸਿੰਘ ਧਨੌਲਾ ਖੁਰਦ, ਵਕੀਲ ਮਡਾਲ ਬਡਬਰ, ਮੇਵਾ ਮਡਾਲ ਬਡਬਰ, ਸੰਨਦੀਪ ਸਿੰਘ, ਅਵਤਾਰ ਸਿੰਘ, ਰਘਬੀਰ ਸਿੰਘ, ਸੋਨੀ ਸਿੰਘ, ਜਸਵਿੰਦਰ ਧਨੌਲਾ ਖੁਰਦ, ਸੁਖਪਾਲ ਸਿੰਘ ਹੰਢਿਆਇਆ, ਗੋਗੀ ਧਨੌਲਾ ਖੁਰਦ, ਹਰਜਿੰਦਰ ਕਾਕਾ ਸਲੇਮਪੁਰ, ਫਤਹਿ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਬਡਬਰ, ਨਿਰਭੈ ਧਨੌਲਾ, ਬੱਬਲੂ ਕਾਹਨੇ ਕੇ, ਜਸ਼ਨ ਕਾਹਨੇ ਕੇ, ਬਿੱਟੂ ਕਾਲਕੇ ਸੁਖਦੇਵ ਸਿੰਘ ਕਾਲੇਕੇ, ਸੇਬੀ ਸਿੰਘ ਹਾਜ਼ਰ ਸਨ।
 

Have something to say? Post your comment

More From Punjab

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

 ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ