Monday, May 06, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

April 24, 2024 04:32 PM

ਧਨੌਲਾ,24 ਅਪ੍ਰੈਲ (ਚਮਕੌਰ ਸਿੰਘ ਗੱਗੀ)-ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਕਾਲੇਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਭਾਵੇਂ ਅਧਿਆਪਕਾਂ ਦੀਆਂ ਤਨਖਾਹਾਂ ਦਾ ਮਸਲਾ ਹੋਵੇ ਭਾਵੇਂ, ਬੱਚਿਆਂ ਦੀ ਪੜਾਈ/ ਮਿਡ ਡੇਅ ਮੀਲ ਦਾ ਮਸਲਾ ਹੋਵੇ, ਪਰ ਇਸ ਬਾਰ ਸਕੂਲ ਦੇ ਮੁੱਖ ਅਧਿਆਪਕਾ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਕਾਸ ਬੋਰਡ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਸਕੂਲ ਦਾ ਸਾਰੀਆਂ ਕਲਾਸਾਂ ਦਾ ਸਿਲੇਬਸ ਬਦਲ ਕੇ ਨਵਾਂ ਹੀ ਚੰਦ ਚਾੜ ਦਿੱਤਾ, ਹੋਇਆ ਇੰਝ ਕਿ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਕਾਲੇਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪਾਲਿਸੀ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ ਹਨ, ਜਿਸ ਦਾ ਪ੍ਰਬੰਧ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧੀਨ ਹੈ, ਸੀਬੀਐਸਈ ਬੋਰਡ ਤਹਿਤ ਸਕੂਲ ਵਿੱਚ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਨਾਲ ਪੜਾਈ ਕਰਵਾਈ ਜਾਂਦੀ ਹੈ | ਸਕੂਲ ਦੀ ਪਿ੍ੰਸੀਪਲ ਸਾਹਿਬਾ ਵੱਲੋਂ ਆਪਣੀ ਮਰਜੀ ਨਾਲ ਹੀ ਐਂਨ ਸੀ ਈ ਆਰ ਟੀ ਦੀਆਂ ਕਿਤਾਬਾਂ ਨੂੰ ਬੰਦ ਕਰਕੇ ਪ੍ਰਾਈਵੇਟ ਵਿਕਰੇਤਾ ਨਾਲ ਗੰਢ ਤੁਪ ਕਰਕੇ ਸਾਰੇ ਸਕੂਲ ਦਾ ਸਿਲੇਬਸ ਹੀ ਬਦਲ ਦਿੱਤਾ, ਜਿਸ ਦਾ ਬੋਝ ਮਾਪਿਆਂ ਦੇ ਜੇਬ ਤੇ ਪਾਇਆ ਗਿਆ, ਸਕੂਲ ਦੀ ਪਿ੍ੰਸੀਪਲ ਸਾਹਿਬਾ ਵੱਲੋਂ ਸਰਕਾਰ ਦੀ ਪਾਲਿਸੀ ਅਤੇ ਸਿੱਖਿਆ ਵਿਕਾਸ ਬੋਰਡ ਦੇ ਹੁਕਮਾਂ ਨੂੰ ਛਿੱਕੇ ਟੰਗ ਆਪਣੀ ਮਰਜੀ ਨਾਲ ਭਵਾਨੀਗੜ ਦੇ ਪ੍ਰਾਈਵੇਟ ਵਿਕਰੇਤਾ ਤੋ ਕਿਤਾਬਾਂ ਦੀ ਲਿਸਟ ਮੰਗਵਾ ਕੇ ਬੱਚਿਆਂ ਨੂੰ ਦੇ ਦਿੱਤੀ ਗਈ | ਇਹ ਵੀ ਪਤਾ ਲੱਗਾ ਹੈ ਕਿ ਕਿਤਾਬਾਂ ਦਾ ਐਡੀਸਨ ਸਾਲ 2012 ਦਾ ਹੈ | ਬੱਚਿਆਂ ਵੱਲੋਂ ਉਹ ਲਿਸਟ ਤਹਿਤ ਕਿਤਾਬਾਂ ਖਰੀਦ ਲਈਆਂ, ਪਰ ਦੋ ਤਿੰਨ ਦਿਨਾਂ ਬਾਅਦ ਪਿ੍ੰਸੀਪਲ ਵਲੋਂ ਪਹਿਲੀ ਲਿਸਟ ਨੂੰ ਰੱਦ ਕਰਕੇ ਇੱਕ ਹੋਰ ਨਵੀਂ ਲਿਸਟ ਜਾਰੀ ਕਰ ਦਿੱਤੀ, ਗਈ | ਤਾਂ ਪਹਿਲਾ ਵਾਲੀ ਲਿਸਟ ਮੁਤਾਬਿਕ ਖਰੀਦ ਕੀਤੀਆਂ ਕਿਤਾਬਾਂ ਨੂੰ ਜਦੋਂ ਧਨੌਲਾ ਦੇ ਕਿਤਾਬ ਵਿਕਰੇਤਾ ਦੁਕਾਨਦਾਰ ਕੋਲ ਵਾਪਿਸ ਕਰਨ ਗਏ ਤਾਂ ਦੁਕਾਨਦਾਰ ਨੇ ਵੇਚੇ ਮੁੱਲ ਤੋ ਘੱਟ ਮੁੱਲ ਤੇ ਕਿਤਾਬਾਂ ਵਾਪਿਸ ਕੀਤੀਆਂ ਜਾ ਰਹੀਆਂ ਹਨ | ਹੁਣ ਦੇਖਣਾ ਇਹ ਹੈ ਕਿ ਸਰਕਾਰ ਕਿਤਾਬਾਂ ਖਰੀਦਣ ਲਈ ਜਾਰੀ ਰਾਸ਼ੀ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਦੇ ਮੁੱਲ ਅਨੁਸਾਰ ਪਾਵੇਗੀ ਜਾਂ ਪ੍ਰਾਈਵੇਟ ਮੁੱਲ ਅਨੁਸਾਰ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ | ਮਾਪਿਆਂ ਵਲੋਂ ਪਹਿਲਾਂ ਜਾਰੀ ਲਿਸਟ ਅਨੁਸਾਰ ਕਿਤਾਬਾਂ ਖਰੀਦ ਲਈਆਂ, ਫੇਰ ਘਾਟਾ ਖਾ ਕੇ ਨਵੀਂ ਲਿਸਟ ਅਨੁਸਾਰ ਖਰੀਦ ਲਾਈਆਂ, ਤਾਂ ਮਾਪਿਆਂ ਦੀ ਆਰਥਿਕਤਾ ਤੇ ਬੋਝ ਪਾਉਣ ਲਈ ਕੌਣ ਜਿੰਮੇਵਾਰ ਹੈ, ਦੀ ਪੜਤਾਲ ਕੀਤੀ ਜਾਵੇਗੀ ਜਾਂ ਬਣਦਾ ਆਪਣਾ ਹਿੱਸਾ ਜੇਬ ਵਿੱਚ ਪਾ ਜਾਂਚ ਨੂੰ ਸਿਰਫ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ |
--ਬਾਕਸ ਨਿਊਜ-
ਜਦੋਂ ਇਸ ਸਬੰਧੀ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਡਾਇਰੈਕਟਰ ਸ੍ਰੀਮਤੀ ਪਰਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਤੋ ਬਿਨਾਂ ਪ੍ਰਾਈਵੇਟ ਕਿਤਾਬਾਂ ਦੀ ਕੋਈ ਲਿਸਟ ਜਾਰੀ ਨਹੀਂ ਕੀਤੀ | ਮੈਂ ਹੁਣੇ ਚੈੱਕ ਕਰਵਾਉਂਦੀ ਹਾਂ ਕਹਿ ਕੇ ਫੋਨ ਕੱਟ ਦਿੱਤਾ |
--ਬਾਕਸ ਨਿਊਜ-
ਇਸ ਉਪਰੰਤ ਜਦੋਂ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਨਾਲ ਗੱਲ ਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਜਾਣ ਕਾਰਨ ਗੱਲ ਨਹੀਂ ਹੋ ਸਕੀ |
--ਬਾਕਸ ਨਿਊਜ-
ਸਕੂਲ ਦਾ ਪ੍ਰਬੰਧ ਸੰਭਾਲ ਰਹੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਦਮਨੀ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿ੍ੰਸੀਪਲ ਵਲੋਂ ਸਿਲੇਬਸ ਬਦਲਣ ਲਈ ਸਾਡੇ ਨਾਲ ਸਕੂਲ ਵਲੋ ਕੋਈ ਗੱਲ ਨਹੀਂ ਕੀਤੀ, ਤੇ ਨਾ ਹੀ ਬਦਲਿਆ ਜਾ ਸਕਦਾ, ਜੇਕਰ ਪ੍ਰਾਈਵੇਟ ਕਿਤਾਬਾਂ ਲਗਵਾਈਆਂ ਗਈਆਂ ਹਨ ਤਾਂ ਉਹਨਾਂ ਦੀ ਪੜਤਾਲ ਕੀਤੀ ਜਾਵੇਗੀ |

Have something to say? Post your comment

More From Punjab

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ,  ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ, ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR

ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮਾਰ'ਤਾ...', ਬੇਅਦਬੀ ਮਾਮਲੇ 'ਚ ਛਲਕਿਆ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਦਰਦ

ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮਾਰ'ਤਾ...', ਬੇਅਦਬੀ ਮਾਮਲੇ 'ਚ ਛਲਕਿਆ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਦਰਦ

ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਝੱਟਕਾ ਦੋ ਦਰਜਨ  ਨੌਜਵਾਨ ਸ੍ਰੋ ਅ ਦਲ (ਅ)ਵਿਚ ਸ਼ਾਮਿਲ 

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਝੱਟਕਾ ਦੋ ਦਰਜਨ  ਨੌਜਵਾਨ ਸ੍ਰੋ ਅ ਦਲ (ਅ)ਵਿਚ ਸ਼ਾਮਿਲ 

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

ਪੰਜਾਬ ਪੁਲਿਸ ਨੇ ਅਮਨਦੀਪ ਸਿੰਘ ਨੂੰ ਮਾਰ ਕੇ ਐਕਸੀਡੈਂਟ ਬਣਾਇਆ - ਯੂਨਾਈਟਿਡ ਖਾਲਸਾ ਦਲ ਯੂ,ਕੇ

ਪੰਜਾਬ ਪੁਲਿਸ ਨੇ ਅਮਨਦੀਪ ਸਿੰਘ ਨੂੰ ਮਾਰ ਕੇ ਐਕਸੀਡੈਂਟ ਬਣਾਇਆ - ਯੂਨਾਈਟਿਡ ਖਾਲਸਾ ਦਲ ਯੂ,ਕੇ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ