ਧਨੌਲਾ, 24 ਅਪ੍ਰੈਲ (ਚਮਕੌਰ ਸਿੰਘ ਗੱਗੀ) ਲੋਕ ਸਭਾ ਹਲਕਾ ਸੰਗਰੂਰ ਤੋਂ ਕਾਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਧਨੌਲਾ ਪਲੇਠੀ ਫੇਰੀ ਦੌਰਾਨ ਕਾਂਗਰਸ ਦੇ ਵਰਕਰ ਨਾਂਮਾਤਰ ਹੀ ਦਿਖਾਈ ਦਿੱਤੇ, ਜਿਸ ਕਾਰਨ ਕਾਂਗਰਸ ਵੱਲੋਂ ਮੋਰਚਾ ਫਤਹਿ ਕਰਨਾ ਔਖਾ ਹੋ ਨਹੀਂ ਬਲਕਿ ਨਾਮੁਮਕਿਨ ਦਿਖਾਈ ਦੇ ਰਿਹਾ।ਜਿਕਰਯੋਗ ਹੈ ਕਿ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁੱਖਪਾਲ ਸਿੰਘ ਖਹਿਰਾ ਵੱਲੋਂ ਆਪਣੀ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ,ਅਤੇ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ, ਅਤੇ ਰੁੱਸੇ ਹੋਏ ਕਾਂਗਰਸੀਆਂ ਨੂੰ ਮਨਾਉਣ ਦੀ ਕਵਾਇਦ ਵੀ ਸੁਰੂ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੀ ਪਲੇਠੀ ਫੇਰੀ ਧਨੌਲਾ ਵਿਖੇ ਕੀਤੀ ਗਈ। ਜਿੱਥੇ ਖਹਿਰਾ ਵੱਲੋਂ ਵੱਖ ਵੱਖ ਥਾਵਾਂ ਤੇ ਪ੍ਰੋਗਰਾਮਾਂ ਵਿੱਚ ਮੱਥਾ ਟੇਕਣ ਜਾਣਾ ਸੀ। ਪਰ ਇਸ ਫੇਰੀ ਦੌਰਾਨ ਕਾਂਗਰਸੀ ਨਾਮਾਤਰ ਦਿਖਾਈ ਦਿੱਤੇ, ਜਦੋਂ ਸਬੰਧੀ ਪੰਚਾਇਤੀ ਰਾਜ ਸੰਗਠਨ ਦੇ ਮੈਬਰ ਅਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਧਨੌਲਾ ਵਿੱਚ ਕਾਂਗਰਸੀ ਵਰਕਰ ਘੱਟ ਹੀ ਹਨ। ਅਤੇ ਸੁਨੇਹੇ ਲਾਉਣ ਦੀ ਜੁੰਮੇਵਾਰੀ ਬਲਾਕ ਪ੍ਰਧਾਨ ਦੀ ਹੈ, ਬਲਾਕ ਪ੍ਰਧਾਨ ਬੈਡ ਰੈਸਟ ਕਰ ਰਹੇ ਹਨ। ਜੇਕਰ ਇਸ ਇਕੱਠ ਨੂੰ ਧਨੌਲਾ ਪੱਧਰ ਦਾ ਦੇਖਿਆ ਜਾਵੇ ਤਾਂ ਇਹ ਧਨੌਲਾ ਕਾਂਗਰਸ ਖਤਮ ਕਿਨਾਰੇ ਹੀ ਕਿਹਾ ਜਾ ਸਕਦਾ, ਜੇਕਰ ਇਹ ਬਲਾਕ ਪ੍ਰਧਾਨ ਵੱਲੋਂ ਲਾਏ ਸੁਨੇਹੇ ਤੇ ਇਕੱਠ ਹੈ ਤਾਂ ਕਾਂਗਰਸ ਦਾ ਸਫਾਇਆ ਕਿਹਾ ਜਾ ਸਕਦਾ। ਕਿਉਕਿ ਧਨੌਲਾ ਦੇ ਕੁਝ ਤਾਂ ਕਾਂਗਰਸੀ ਵਰਕਰ ਅਹੁਦੇਦਾਰ ਬੀਜੇਪੀ ਵਿੱਚ ਚਲੇ ਗਏ, ਅਤੇ ਕੁਝ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹ ਵੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਖਹਿਰਾ ਦੇ ਨਾਲ ਖੜਾ ਕਾਂਗਰਸੀ ਵਰਕਰ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਨੂੰ ਅਲਵਿਦਾ ਆਖ ਬੀਜੇਪੀ ਵਿੱਚ ਸਾਮਿਲ ਹੋ ਸਕਦਾ, ਦੇਖਣਾ ਹੋਵੇਗਾ ਕਿ ਧਨੌਲਾ ਦੇ ਕਾਂਗਰਸੀ ਅਹੁਦੇਦਾਰ ਵਰਕਰ ਖਹਿਰੇ ਦੀ ਜਿੱਤ ਲਈ ਕਿ ਕਰਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ।