Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਹਿਲਾ ਸਿਰਜਣਾ ਮੇਲੇ ’ਚ 51 ਕਵਿਤਰੀਆਂ ਦਾ ਕਵੀ ਦਰਬਾਰ ਦੌਰਾਨ ਕੀਤਾ ਸਨਮਾਨ

March 26, 2024 03:31 PM

ਬਰਨਾਲਾ, 26ਮਾਰਚ (ਬਘੇਲ ਸਿੰਘ ਧਾਲੀਵਾਲ)- ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ, ਪੰਜਾਬ ਵੱਲੋਂ 19ਵਾਂ ਸਾਹਿਤਕ ਸਮਾਗਮ ਜੋ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ ਗਿਆ। ਪਹਿਲਾ ਸਿਰਜਣਾ ਮੇਲਾ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਐਸ .ਐਸ .ਡੀ ਕਾਲਜ ਸੰਘੇੜਾ ਰੋਡ, ਤਰਕਸ਼ੀਲ ਚੌਂਕ ਬਰਨਾਲਾ ਵਿਖੇ ਕਰਵਾਇਆ ਗਿਆ । ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਸਭਾ ਵਲੋਂ ਇਸ ਪਹਿਲੇ ਸਿਰਜਣਾ ਮੇਲੇ ਵਿਚ ਸੰਵਾਦ ਅਤੇ ਕਾਵਿ ਮਿਲਣੀ ਕਰਵਾਈ ਗਈ। ਸੰਵਾਦ ਦਾ ਵਿਸ਼ਾ 21ਵੀਂ ਸਦੀ ਦੀ ਨਾਰੀ ਦੀ ਦਿਸ਼ਾ (ਪੰਜਾਬੀ ਸਾਹਿਤ ਦੇ ਵਿਸ਼ੇਸ਼ ਪ੍ਰਸੰਗ ਵਿੱਚ) ਅਧਾਰਿਤ ਸੀ। ਇਸ ਸਿਰਜਣਾ ਮੇਲੇ ਦੇ ਮੁੱਖ ਮਹਿਮਾਨ ਡਾ ਸਰਬਜੀਤ ਕੌਰ ਸੋਹਲ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਸਨ। ਸਮਾਗਮ ਦੀ ਪ੍ਰਧਾਨਗੀ ਡਾ ਗੁਰਚਰਨ ਕੋਚਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਮਨਦੀਪ ਕੌਰ ਭੰਮਰਾ ਪੰਜਾਬੀ ਕਵਿਤਰੀ ਨੇ ਕੀਤੀ।
ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਖਮੰਦਰ ਸਿੰਘ ਬਰਾੜ, ਡਾ.ਹੇਮ ਰਾਜ ਗਰਗ ਨੇ ਸ਼ਿਰਕਤ ਕੀਤੀ। ਪਹਿਲੇ ਸੈਸ਼ਨ ਦਾ ਅਰੰਭ ਅੰਜਨਾ ਮੈਂਨਨ ਨੇ ਪ੍ਰਧਾਨਗੀ ਮੰਡਲ ਅਤੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਕੇ ਆਰੰਭ ਕੀਤਾ। ਸੰਵਾਦ ਦਾ ਆਗਾਜ਼ ਡਾ. ਸੁਰਜੀਤ ਸਿੰਘ ਭੱਟੀ ਵੱਲੋਂ ਕੀਤਾ ਗਿਆ। ਇਸ ਚਰਚਾ ਨੂੰ ਅੱਗੇ ਵਧਾਉਂਦਿਆਂ ਮੁੱਖ ਬੁਲਾਰੇ ਵਜੋਂ ਡਾ. ਅਰਵਿੰਦਰ ਕੌਰ ਕਾਕੜਾ, ਡਾ ਬਲਵਿੰਦਰਜੀਤ ਕੌਰ ਭੱਟੀ ਅਤੇ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਨੇ ਸਾਹਿਤ ਚਿੰਤਨ ਸੰਬੰਧੀ ਕਵਿਤਾ, ਨਾਵਲ ਅਤੇ ਕਹਾਣੀ ਦੇ ਵੇਰਵੇ ਦੇ ਕੇ ਆਪਣੇ ਆਪਣੇ ਸਾਰਥਕ ਵਿਚਾਰ ਪੇਸ਼ ਕੀਤੇ।
ਇਸ ਸਮੇਂ ਦੋ ਕਿਤਾਬਾਂ ਅਤੇ ਇੱਕ ਮੈਗਜ਼ੀਨ ਜ਼ਮੀਰਦਾਰੀਆਂ, ਮਨਹੁ ਕੁਸੁਧਾ ਕਾਲੀਆ (ਨਾਵਲ) ਅਤੇ ਗੋਰਾ ਸੰਧੂ ਖੁਰਦ ਦੇ ਮੈਗਜ਼ੀਨ ਹਾਣੀ (ਅੰਕ ਚੌਥਾ) ਲੋਕ ਅਰਪਣ ਕੀਤਾ ਗਿਆ। ਪਹਿਲੇ ਸੈਸ਼ਨ ਦੇ ਸਾਰੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਨਾਰੀ ਸਾਹਿਤਕਾਰਾਂ ਦਾ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਅਤੇ ਸ਼ਾਮਿਲ ਸਾਹਿਤਕਾਰਾਂ ਨੂੰ ਲੋਈਆਂ, ਸਨਮਾਨ ਚਿੰਨ੍ਹ ਅਤੇ ਸ਼ੀਲਡਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕਿਤਾਬ ਲੋਕ ਅਰਪਣ ਵਾਲੇ ਲੇਖਕਾਂ ਨੂੰ ਵੀ ਫੁਲਕਾਰੀ, ਦੁਸ਼ਾਲੇ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਦੂਸਰੇ ਸੈਸ਼ਨ ਜੋ ਕਿ 51ਕਵਿਤਰੀਆ ਦੀ ਕਾਵਿ- ਮਿਲਣੀ ਦਾ ਸੀ ਦਾ ਆਗਾਜ਼ ਡਾ ਸਰਬਜੀਤ ਕੌਰ ਸੋਹਲ ਨੇ ਆਪਣੇ ਵਿਚਾਰਾਂ ਅਤੇ ਆਪਣੀਆਂ ਕਵਿਤਾਵਾਂ ਨਾਲ ਕੀਤਾ। ਮਨਦੀਪ ਕੌਰ ਭੰਮਰਾ ਨੇ ਵੀ ਆਪਣੇ ਵਿਚਾਰ ਅਤੇ ਕਵਿਤਾ ਪੇਸ਼ ਕੀਤੀ।
ਇਸ ਕਾਵਿ ਮਹਿਫਲ ਵਿੱਚ ਪੰਜਾਬ ਭਰ ਤੋਂ ਕਵਿੱਤਰੀਆਂ ਪਹੁੰਚੀਆਂ ਜਿਸ ਵਿਚ ਜਸਪ੍ਰੀਤ ਅਮਲਤਾਸ, ਰਣਜੀਤ ਸਵੀ, ਦਵਿੰਦਰ ਖੁਸ਼ ਧਾਲੀਵਾਲ, ਬਲਬੀਰ ਕੌਰ ਰਾਏਕੋਟੀ, ਸਿਮਰਜੀਤ ਕੌਰ ਗਰੇਵਾਲ, ਪਰਮਿੰਦਰ ਕੌਰ ਪੈਮ, ਮਨਿੰਦਰ ਕੌਰ ਬੇਦੀ, ਗੁਰਬਿੰਦਰ ਕੌਰ ਬੱਧਣੀ, ਸ਼ਸ਼ੀ ਬਾਲਾ, ਅਮ੍ਰਿਤਪਾਲ ਕਲੇਰ, ਵੀਰਪਾਲ ਮੋਹਲ, ਮਨਦੀਪ ਮੋਗਾ, ਅਮਨਦੀਪ ਕੌਰ ਜੋਗਾ, ਜੱਸ ਸ਼ੇਰਗਿੱਲ, ਅਰਸ਼ਪ੍ਰੀਤ ਸਰੋਆ, ਮਮਤਾ ਸੇਤੀਆ, ਵੀਰਪਾਲ ਕੌਰ ਮੌੜ, ਦਵੀ ਸਿੱਧੂ, ਮਨਦੀਪ ਸਿੱਧੂ, ਕਿਮਰਨ ਕੌਰ ਗਿੱਲ, ਪਰਮਿੰਦਰ ਕੌਰ ਮੋਗਾ, ਜਸਪ੍ਰੀਤ ਕੌਰ ਜੈਤੋ, ਡਾ.ਅਮਰਪ੍ਰੀਤ ਦਿਹੜ, ਰੂਹੀ ਸ਼ਰਮਾ, ਅਮਨਦੀਪ ਕੌਰ, ਕੁਲਵੀਰ ਕੌਰ ਜੋਤੀ, ਸਰਬਜੀਤ ਹਮੀਦੀ, ਕਮਲ ਰਾਣੀ, ਰੁਪਿੰਦਰ ਕੌਰ ਸਹਿਣਾ , ਕਮਾਲ ਰਾਣੀ, ਡਾ ਸਰਬਜੀਤ ਕੌਰ ਬਰਾੜ, ਨਰਿੰਦਰ ਕੌਰ, ਜਸਪ੍ਰੀਤ ਕੌਰ, ਸੁਖਪਾਲ ਕੌਰ ਬਾਠ ਅਤੇ ਬਾਲ ਸਾਇਰਾਵਾਂ ਜਸਪ੍ਰੀਤ ਕੌਰ, ਮੁਸਕਾਨ, ਸਿਮਰਪ੍ਰੀਤ ਕੌਰ, ਸੁਨੀਤਾ, ਅਕ੍ਰਿਤੀ, ਨਿਅਤੀ ਆਦਿ ਨੇ ਆਪਣੀਆਂ ਕਵਿਤਾਵਾਂ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀਆਂ।ਇਸ ਸਿਰਜਣਾ ਮੇਲੇ ਵਿੱਚ ਪਹੁੰਚੀਆਂ 51 ਕਵਿਤਰੀਆਂ ਦਾ ਸ਼ੀਲਡਾਂ, ਸਰਟੀਫਿਕੇਟਾਂ ਅਤੇ ਰੰਗੀਨ ਚੁੰਨੀਆਂ ਨਾਲ ਸਨਮਾਨ ਵੀ ਕੀਤਾ ਗਿਆ।
ਅਖੀਰ ਵਿੱਚ ਸਭਾ ਦੀ ਮੀਤ ਪ੍ਰਧਾਨ ਮਨਦੀਪ ਭਦੌੜ ਨੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਅਤੇ ਸਾਰੇ ਮਹਿਮਾਨਾਂ, ਸਰੋਤਿਆਂ,ਪਾਠਕਾਂ, ਕਵਿਤਰੀਆਂ, ਬਾਲ ਸ਼ਾਇਰਾਂਵਾਂ,ਲਾਈਵ ਚੈਨਲਾਂ, ਪੱਤਰਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਡਾ ਗੁਰਚਰਨ ਕੌਰ ਕੋਚਰ ਨੇ ਕਿਹ ਕਿ ਇਹ ਇੱਕ ਨਵੀਂ ਪਿਰਤ ਦਾ ਸਿਰਜਣਾ ਮੇਲਾ ਹੈ ਜਿਸ ਦੀ ਪੰਜਾਬੀ ਸਾਹਿਤ ਜਗਤ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਲਈ ਵਿਸ਼ੇਸ਼ ਉੱਦਮ ਵਜੋਂ ਮਿਸਾਲ ਦਿੱਤੀ ਜਾ ਸਕਦੀ ਹੈ।
ਇਸ ਸਮੇਂ ਇਕਬਾਲ ਕੌਰ ਉਦਾਸੀ, ਉਰਵਸ਼ੀ ਗੁਪਤਾ, ਸਿਮਰਜੀਤ ਕੌਰ ਬਰਾੜ ,ਰਜਿੰਦਰ ਕੌਰ, ਰਿੰਪੀ ਰਾਣੀ ,ਸ ਸੁਖਵਿੰਦਰ ਸਿੰਘ ਗੁਰਮ, ਬੇਅੰਤ ਸਿੰਘ ਗਿੱਲ , ਰੁਪਿੰਦਰ ਕੁਮਾਰ ਮਿੱਤਲ, ਰਣਜੀਤ ਕੌਰ, ਅਨੁਪਿੰਦਰ ਕੌਰ, ਕਰਮਜੀਤ ਸਿੰਘ ਭੋਤਨਾ, ਕਰਮਜੀਤ ਕੌਰ, ਅਕਾਸ਼ਦੀਪ ਸਿੰਘ, ਜਸਕਰਨ ਸਿੰਘ ਅਮਨਦੀਪ ਸਿੰਘ , ਸੁਖਦੀਪ ਸਿੰਘ, ਗੁਰਵਿੰਦਰ ਕੌਰ, ਦਵਿੰਦਰ ਭੁੱਲਰ, ਜੱਗੀ ਰਾਏਸਰ, ਅਵਤਾਰ ਰਾਏਸਰ, ਹਰਜਿੰਦਰ ਕੌਰ ਗਿੱਲ ਮੋਗਾ, ਰਾਮ ਸਰੂਪ ਸ਼ਰਮਾ, ਲਛਮਣ ਦਾਸ ਮੁਸਾਫ਼ਰ, ਹਰਪ੍ਰੀਤ ਗਿੱਲ , ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਸੈਂਡੀ ਸੰਦੀਪ , ਰਮਨਦੀਪ ਸਿੰਘ, ਸੋਮਨ , ਸੰਦੀਪ, ਗੁਰਬਚਨ ਕਮਲ ਅਵਤਾਰ ਸਿੰਘ, ਯਾਦਵਿੰਦਰ ਸਿੰਘ ਭੁੱਲਰ, ਜਗਤਾਰ ਹਮੀਦੀ, ਪਾਲ ਸਿੰਘ ਲਹਿਰੀ ,ਮਨਜੀਤ ਕੌਰ ,ਮਲਵਿੰਦਰ ਸ਼ਹਿਰ ਰਵੀ ਦੇਵਗਨ ਰਾਏਕੋਟੀ , ਰਜਤ ਆਦਿ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਅੰਜਨਾ ਮੈਨਨ ਅਤੇ ਡਾ ਸਰਬਜੀਤ ਕੌਰ ਬਰਾੜ ਨੇ ਬਾਖੂਬੀ ਨਿਭਾਇਆ।

Have something to say? Post your comment

More From Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ 28 ਅਪ੍ਰੈਲ ਨੂੰ ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ: ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ 28 ਅਪ੍ਰੈਲ ਨੂੰ ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ: ਮੀਤ ਹੇਅਰ

ਨੰਗਲ 'ਚ ਦਿਲ ਕੰਬਾਊ ਘਟਨਾ, ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਸਵਾ ਸਾਲਾ ਬੱਚੇ ਦੀ ਹੋਈ ਮੌਤ; ਸਦਮੇ 'ਚ ਪਰਿਵਾਰ

ਨੰਗਲ 'ਚ ਦਿਲ ਕੰਬਾਊ ਘਟਨਾ, ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਸਵਾ ਸਾਲਾ ਬੱਚੇ ਦੀ ਹੋਈ ਮੌਤ; ਸਦਮੇ 'ਚ ਪਰਿਵਾਰ

ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ     --ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ   --ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਬਿਸ਼ਨੋਈ ਗਿਰੋਹ ਦੇ ਗੁਰਗੇ ਪੰਜਾਬ 'ਚ ਕਰ ਰਹੇ ਨਾਜਾਇਜ਼ ਹਥਿਆਰਾਂ ਦੀ ਸਪਲਾਈ, ਫੜੇ ਗਏ ਮੁਲਜ਼ਮ ਕਰ ਸਕਦੇ ਨੇ ਕਈ ਵੱਡੇ ਖੁਲਾਸੇ

ਬਿਸ਼ਨੋਈ ਗਿਰੋਹ ਦੇ ਗੁਰਗੇ ਪੰਜਾਬ 'ਚ ਕਰ ਰਹੇ ਨਾਜਾਇਜ਼ ਹਥਿਆਰਾਂ ਦੀ ਸਪਲਾਈ, ਫੜੇ ਗਏ ਮੁਲਜ਼ਮ ਕਰ ਸਕਦੇ ਨੇ ਕਈ ਵੱਡੇ ਖੁਲਾਸੇ

ਖਡੂਰ ਸਾਹਿਬ ਹਲਕੇ ਤੋਂ ਚੋਣ ਲੜਕੇ ਅਮਿ੍ਤਪਾਲ ਸਿੰਘ ਦੇ ਹੱਕ ਵਿੱਚ ਰੈਫਰੰਡਮ ਕਰਵਾਉਣਾ ਬਹੁਤ ਜਰੂਰੀ-ਰਾਜਦੇਵ ਸਿੰਘ ਖਾਲਸਾ, ਲੋਕ ਫਤਵਾ ਤਹਿ ਕਰੇਗਾ ਕਿ ਕੌਣ ਗਲਤ ਅਤੇ ਕੌਣ ਸਹੀ --ਭਾਈ ਸਾਹਿਬ ਨੂੰ ਵੱਖਵਾਦੀ ਕਰਾਰ ਦੇਕੇ ਗਿ੍ਫ਼ਤਾਰ ਕਰਵਾਉਣ ਲਈ ਆਪ,ਭਾਜਪਾ ਅਤੇ ਕਾਂਗਰਸ ਬਰਾਬਰ ਦੇ ਦੋਸ਼ੀ

UPDATE NEWS - ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

UPDATE NEWS - ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਜਿੰਮ ਦੇ ਬਾਹਰੋਂ ਨੌਜਵਾਨ ਨੂੰ ਕੀਤਾ ਅਗਵਾ, ਸਾਰੀ ਰਾਤ ਦਿੱਤੇ ਤਸੀਹੇ; ਰਿਸ਼ਤੇਦਾਰਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜ਼ਾਮ

ਜਿੰਮ ਦੇ ਬਾਹਰੋਂ ਨੌਜਵਾਨ ਨੂੰ ਕੀਤਾ ਅਗਵਾ, ਸਾਰੀ ਰਾਤ ਦਿੱਤੇ ਤਸੀਹੇ; ਰਿਸ਼ਤੇਦਾਰਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜ਼ਾਮ

 ਡਾਕਟਰ ਦੇ ਪਲਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਮਿਲੀਭੁਗਤ ਕਰ ਕੇ ਕੀਤੇ ਫਰਜ਼ੀ ਦਸਤਾਵੇਜ਼ ਤਿਆਰ

ਡਾਕਟਰ ਦੇ ਪਲਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਮਿਲੀਭੁਗਤ ਕਰ ਕੇ ਕੀਤੇ ਫਰਜ਼ੀ ਦਸਤਾਵੇਜ਼ ਤਿਆਰ

ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ, ਦਿਮਾਗੀ ਤੌਰ 'ਤੇ ਸੀ ਪਰੇਸ਼ਾਨ

ਸਾਬਕਾ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ, ਦਿਮਾਗੀ ਤੌਰ 'ਤੇ ਸੀ ਪਰੇਸ਼ਾਨ

ਪੰਜਾਬ 'ਚ ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਇਹ 2 ਆਗੂ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ

ਪੰਜਾਬ 'ਚ ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਇਹ 2 ਆਗੂ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ