Monday, May 06, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

April 24, 2024 04:25 PM

 ਹੁਸ਼ਿਆਰਪੁਰ : ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ (Vijay Sampla) ਦੀ ਅਜੇ ਵੀ ਪਾਰਟੀ ਨਾਲ ਨਾਰਾਜ਼ਗੀ ਜਾਰੀ ਹੈ। ਅੱਜ ਹਫਤੇ 'ਚ ਦੂਜੀ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ (Sunil Jakhar), ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ (Vijay Rupani) ਵਿਸ਼ੇਸ਼ ਤੌਰ ’ਤੇ ਸਾਂਪਲਾ ਦੇ ਘਰ ਪਹੁੰਚੇ। ਪਾਰਟੀ ਟਿਕਟ ਨਾ ਮਿਲਣ ਤੋਂ ਦੁਖ਼ੀ ਤੇ ਨਾਰਾਜ਼ ਵਿਜੇ ਸਾਂਪਲਾ ਨੂੰ ਹਾਈਕਮਾਂਡ ਬੇਸ਼ਕ ਨਾਲ ਤੁਰਨ ਦੇ ਦਾਅਵੇ ਕਰ ਰਹੀ ਹੈ ਪਰੰਤੂ ਕਈ ਦਿਨਾਂ ਬਾਅਦ ਆਪਣੀ ਚੁੱਪੀ ਤੋੜਦਿਆਂ ਉਨ੍ਹਾਂ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਅਤੇ ਉਨ੍ਹਾਂ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਰੱਜ ਕੇ ਭੜਾਸ ਕੱਢੀ। ਮੀਡੀਆ ਦੇ ਮੁਖ਼ਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਕੋਲੋਂ ਅਸਤੀਫ਼ਾ ਲੈ ਕੇ ਸੰਗਠਨ ਲਈ ਕੰਮ ਕਰਨ ਦਾ ਹੁਕਮ ਤਾਂ ਦਿੱਤਾ ਤੇ ਉਹ ਸਭ ਕੁਝ ਛੱਡ ਕੇ ਪਾਰਟੀ ਲਈ ਕੰਮ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਮੈਨੂੰ ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਉਨ੍ਹਾਂ ਨਾਲ ਹੋ ਕੀ ਰਿਹਾ ਹੈ। ਪਾਰਟੀ ਆਪਣੇ ਹੀ ਬਣਾਏ ਨਿਯਮਾਂ ਨੂੰ ਤੋੜ ਕੇ ਪਰਿਵਾਰਵਾਦ ਨੂੰ ਹੀ ਤਵੱਜੋਂ ਦੇ ਰਹੀ ਹੈ। ਉਨ੍ਹਾਂ ਦਾ ਰਾਜਸੀ ਜੀਵਨ ਸਾਫ਼ ਸੁਥਰਾ ਹੈ ਪਰੰਤੂ ਪਾਰਟੀ ਦੇ ਹੀ ਅੰਦਰਲੇ ਵਿਰੋਧੀਆਂ ਵਲੋਂ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੇਰੇ 'ਤੇ ਕੋਈ ਦੋਸ਼ ਹੈ ਤਾਂ ਉਨ੍ਹਾਂ ’ਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਜਿਹੜੇ ਲੋਕ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਉਹ ਟਕਸਾਲੀ ਭਾਜਪਾ ਵਰਕਰ ਵਾਂਗ ਕੰਮ ਕਰ ਰਹੇ ਹਨ ਪਰ ਕੁੱਝ ਲੋਕ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਨਾਲ ਧੋਖ਼ਾ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡ ਰਹੇ ਸਿਰਫ਼ ਉਨ੍ਹਾਂ ਨੇ ਹਾਈ ਕਮਾਂਡ ਤੋਂ ਸਫ਼ਾਈ ਮੰਗੀ ਹੈ ਕਿ ਪਾਰਟੀ 'ਚ ਉਨ੍ਹਾਂ ਦੀ ਕੀ ਥਾਂ ਹੈ

Have something to say? Post your comment

More From Punjab

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ,  ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ, ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR

ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮਾਰ'ਤਾ...', ਬੇਅਦਬੀ ਮਾਮਲੇ 'ਚ ਛਲਕਿਆ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਦਰਦ

ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮਾਰ'ਤਾ...', ਬੇਅਦਬੀ ਮਾਮਲੇ 'ਚ ਛਲਕਿਆ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਦਰਦ

ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਝੱਟਕਾ ਦੋ ਦਰਜਨ  ਨੌਜਵਾਨ ਸ੍ਰੋ ਅ ਦਲ (ਅ)ਵਿਚ ਸ਼ਾਮਿਲ 

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਝੱਟਕਾ ਦੋ ਦਰਜਨ  ਨੌਜਵਾਨ ਸ੍ਰੋ ਅ ਦਲ (ਅ)ਵਿਚ ਸ਼ਾਮਿਲ 

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

ਪੰਜਾਬ ਪੁਲਿਸ ਨੇ ਅਮਨਦੀਪ ਸਿੰਘ ਨੂੰ ਮਾਰ ਕੇ ਐਕਸੀਡੈਂਟ ਬਣਾਇਆ - ਯੂਨਾਈਟਿਡ ਖਾਲਸਾ ਦਲ ਯੂ,ਕੇ

ਪੰਜਾਬ ਪੁਲਿਸ ਨੇ ਅਮਨਦੀਪ ਸਿੰਘ ਨੂੰ ਮਾਰ ਕੇ ਐਕਸੀਡੈਂਟ ਬਣਾਇਆ - ਯੂਨਾਈਟਿਡ ਖਾਲਸਾ ਦਲ ਯੂ,ਕੇ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ