Sunday, May 19, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ, ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

May 05, 2024 09:07 PM

 

 

 

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ, ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ
ਬਰਨਾਲਾ 5 ਮਈ (ਬਘੇਲ ਸਿੰਘ ਧਾਲੀਵਾਲ) ਡੇਰਾ ਬਾਬਾ ਗਾਂਧਾ ਸਿੰਘ ਦੀ ਪੰਜ ਕਨਾਲ ਪੰਜ ਮਰਲੇ ਆਵਾ ਬਸਤੀ ਵਾਲੀ ਜਮੀਨ ਤੋ ਦੋਨੋ ਧਿਰਾਂ ਡੇਰਾ ਬਾਬਾ ਗਾਂਧਾ ਸਿੰਘ ਵੱਲੋਂ ਆਵਾ ਵਸਤੀ ਵਾਲੇ ਮੁਹੱਲਾ ਨਿਵਾਸੀਆਂ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਨੂੰ ਵਿਵਾਦਤ ਜਮੀਨ ਚੋ ਬਾਹਰ ਕਰਕੇ ਪੁਲਿਸ ਨੇ ਉਕਤ ਜਮੀਨ ਆਪਣੇ ਕੰਟਰੋਲ ਵਿੱਚ ਲੈ ਲਈ ਹੈ।ਤਹਿਸੀਲਦਾਰ ਬਰਨਾਲਾ ਵੱਲੋਂ ਝਗੜੇ ਵਾਲੀ ਥਾਂ ਤੇ ਪਹੁੰਚ ਕੇ ਥਾਣਾ ਸਿਟੀ 1 ਦੇ ਐਸ ਐਚ ਓ ਜਸਵਿੰਦਰ ਸਿੰਘ ਨੂੰ ਰੌਲੇ ਵਾਲੀ ਜਮੀਨ ਵਿੱਚੋਂ ਦੋਵਾਂ ਧਿਰਾਂ ਨੂੰ ਬਾਹਰ ਕਰਕੇ ਕੰਡਿਆਲੀ ਤਾਰ ਲਾਕੇ ਲਾਂਘਾ ਬੰਦ ਕਰਨ ਦੀ ਤਾਕੀਦ ਕੀਤੀ ਗਈ ਹੈ।ਇਸ ਕਾਰਵਾਈ ਸਬੰਧੀ ਉਹਨਾਂ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਮਾਣਯੋਗ ਐਸ ਡੀ ਐਮ ਸਾਹਿਬ ਬਰਨਾਲਾ ਨੂੰ ਵਿਵਾਦਤ ਜਮੀਨ ਤੇ ਲੜਾਈ ਝਗੜਾ ਹੋਣ ਦੇ ਖਦਸੇ ਸਬੰਧੀ ਲਿਖ ਕੇ ਭੇਜ ਦਿੱਤਾ ਸੀ,ਜਿਸ ਦੀ ਸੁਣਵਾਈ 14 ਮਈ ਨੂੰ ਹੋਵੇਗੀ।ਉਸ ਦਿਨ ਦੋਨੋਂ ਧਿਰਾਂ ਦਾ ਪੱਖ ਸੁਨਣ ਤੋ ਬਾਅਦ ਐਸ ਡੀ ਐਮ ਸਾਹਿਬ ਫੈਸਲਾ ਦੇਣਗੇ। ਉਦੋਂ ਤੱਕ ਅਮਨ ਕਨੂੰਨ ਦੀ ਹਾਲਤ ਨੂੰ ਕਾਬੂ ਵਿੱਚ ਰੱਖਣ ਲਈ ਦੋਵਾਂ ਧਿਰਾਂ ਨੂੰ ਉਠਾ ਕੇ ਜਮੀਨ ਵਿੱਚ ਦਾਖਲਾ ਰੋਕ ਦਿੱਤਾ ਗਿਆ ਹੈ।ਜਿਕਰਯੋਗਹੈ ਕਿ ਉਕਤ ਵਿਵਾਦਤ ਜਮੀਨ ਡੇਰਾ ਬਾਬਾ ਗਾਂਧਾ ਸਿੰਘ ਦੀ ਮਲਕੀਅਤ ਹੈ,ਜਿਸ ਨੂੰ ਪਿਛਲੇ ਸਮਝੌਤਿਆਂ ਦੀ ਆੜ ਵਿੱਚ ਸਰੋਮਣੀ ਕਮੇਟੀ ਵੱਲੋਂ ਉਕਤ ਜਮੀਨ ਲੀਜ ਤੇ ਦੇ ਦਿੱਤੀ ਗਈ ਸੀ ਅਤੇ ਸਬੰਧਤ ਪਾਰਟੀ ਨੇ ਉਸਾਰੀ ਵੀ ਸੁਰੂਕਰ ਦਿੱਤੀ ਸੀ,ਪਰ ਡੇਰਾ ਬਾਬਾ ਗਾਂਧਾ ਸਿੰਘ ਦੇ ਮੁਖੀ ਮਹੰਤ ਪਿਆਰਾ ਸਿੰਘ ਨੂੰ ਸਮੇ ਸਿਰ ਪਤਾ ਲੱਗ ਜਾਣ ਕਾਰਨ ਉਹਨਾਂ ਨੇ ਉੱਥੇ ਕੀਤੀ ਜਾ ਰਹੀ ਉਸਾਰੀ ਨੂੰ ਰੁਕਵਾ ਕੇ ਪੁਲਿਸ ਅਤੇ ਐਸ ਡੀ ਐਮ ਬਰਨਾਲਾ ਨੂੰ ਦਰਖਾਸਤਾਂ ਦੇ ਦਿੱਤੀਆਂ ਸਨ। ਸਰੋਮਣੀ ਕਮੇਟੀ ਵੱਲੋਂ ਵੀ ਪੁਲਿਸ ਰਾਹੀ ਉਕਤ ਜਮੀਨ ਦਾ ਕਬਜਾ ਲੈਣ ਲਈ ਚਾਰਾਜੋਈ ਕੀਤੀ ਗਈ ਸੀ,ਪਰ ਕਾਮਯਾਬ ਨਹੀ ਸੀ ਹੋ ਸਕੀ। ਉਸ ਦਿਨ ਤੋ ਹੀ ਉੱਥੇ ਦੋਵੇਂ ਧਿਰਾਂ ਡੇਰਾ ਜਮਾਕੇ ਬੈਠ ਬਈਆਂ ਸਨ।ਦੱਸਣਾ ਬਣਦਾ ਹੈ ਕਿ ਬਾਬਾ ਪਿਆਰਾ ਸਿੰਘ ਮੁਢਲੇ ਦਿਨਾਂ ਤੋ ਹੀ ਥਾਣਾ ਸਿਟੀ 1 ਦੇ ਐਸ ਐਚ ਓ ‘ਤੇ ਦੂਜੀ ਧਿਰ ਦਾ ਪੱਖ ਪੂਰਨ ਦਾ ਦੋਸ਼ ਵੀ ਲਾ ਰਹੇ ਹਨ।ਪਰ ਹੁਣ ਧਾਰਾ 145 ਦੀਆਂ ਸੰਭਾਵਨਾਵਾਂ ਨੇ ਸਮੀਕਰਨ ਬਦਲ ਦਿੱਤੇ ਹਨ।ਇਸ ਜਮੀਨ ਤੋ ਛਿੜੇ ਵਿਵਾਦ ਕਾਰਨ ਭੇਖ ਵੀ ਹਰਕਤ ਵਿੱਚ ਆ ਗਿਆ ਸੀ।ਪੰਚਾਇਤੀ ਅਖਾੜਾ ਨਿਰਮਲ ਭੇਖ ਕਨਖਲ ਹਰਿਦੁਆਰ ਅਤੇ ਪ੍ਰਾਚੀਨ ਨਿਰਮਲ ਮਹਾਂ ਮੰਡਲ ਸਮੇਤ ਨਿਰਮਲ ਭੇਖ ਦੇ ਵੱਡੀ ਗਿਣਤੀ ਵਿੱਚ ਸੰਤ ਮਹਾਂ ਪੁਰਖ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿੱਚ ਮਹੰਤ ਪਿਆਰਾ ਸਿੰਘ ਦੇ ਹੱਕ ਵਿੱਚ ਇਕੱਤਰ ਹੋ ਗਏ ਸਨ| ਇਸ ਮਸਲੇ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਪੰਚਾਇਤੀ ਨਿਰਮਲ ਅਖਾੜਾ ਰਜਿ: ਕਨਖਲ (ਹਰਿਦੁਆਰ) ਦੇ ਕੋਠਾਰੀ ਮਹੰਤ ਜਸਵਿੰਦਰ ਸਿੰਘ ਨੇ ਸਾਰੇ ਮਾਮਲੇ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸੁਪਰੀਮ ਕੋਰਟ ਵੱਲੋਂ ਅਤੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਹ ਫੈਸਲਾ ਹੋ ਚੁੱਕਾ ਹੈ ਕਿ ਸ੍ਰੋ.ਗੁ.ਪ੍ਰਬੰਧਕ ਕਮੇਟੀ ਦਾ ਡੇਰਾ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਨਾਲ ਕੋਈ ਤੁਅੱਲਕ ਵਾਸਤਾ ਨਹੀਂ | ਸ੍ਰੋਮਣੀ ਕਮੇਟੀ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਕਤ ਫੈਸਲੇ ਖਿਲਾਫ਼ ਜੋ ਅਪੀਲ ਮਾਨਯੋਗ ਸੁਪਰੀਮ ਕੋਰਟ 'ਚ ਕੀਤੀ ਸੀ, ਉਹ ਵਾਪਸੀ ਰੂਪ ਵਿਚ ਮਿਤੀ 15/12/23 ਨੂੰ ਖਾਰਜ ਹੋ ਚੁਕੀ ਹੈ | ਸੋ ਉਪਰੋਕਤ ਦੇ ਸੰਦਰਭ ਵਿਚ ਸ੍ਰੋਮਣੀ ਕਮੇਟੀ ਨੂੰ ਡੇਰੇ ਦੀ ਕਿਸੇ ਵੀ ਜਾਇਦਾਦ 'ਤੇ ਕਿਸੇ ਵੀ ਤਰ੍ਹਾਂ ਦਾ ਹੱਕ ਜਤਾਉਣ ਦਾ ਕੋਈ ਹੱਕ ਨਹੀ | ਉਨ੍ਹਾਂ ਕਿਹਾ ਕਿ ਅਦਾਲਤਾਂ ਵਿੱਚੋਂ ਮਾਤ ਖਾ ਜਾਣ ਤੋ ਬਾਅਦ ਸ੍ਰੋਮਣੀ ਕਮੇਟੀ ਨੇ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਨੂੰ ਹੜੱਪਣ ਲਈ ਜੋ ਕੁੱਝ ਵਿਅਕਤੀਆਂ ਨੂੰ ਅੱਗੇ ਲਾ ਕੇ ਨਿਰਮਲ ਭੇਖ ਦਾ ਗੈਰ ਕਨੂੰਨੀ ਢੰਗ ਨਾਲ ਨਵਾਂ ਧੜਾ ਖੜਾ ਕਰਕੇ ਉਹਦੇ ਨਾਲ 37/63 ਦੇ ਸਮਝੌਤਾ ਕੀਤਾ ਹੈ,ਉਹ ਬਿਲਕੁਲ ਹੀ ਗੈਰ ਕਨੂੰਨੀ ਅਤੇ ਫਰਾਡ ਹੈ |

Have something to say? Post your comment

More From Punjab

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

 ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ