Saturday, May 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

May 04, 2024 04:13 PM

ਬਰਨਾਲਾ, 4 ਮਈ (ਚਮਕੌਰ ਸਿੰਘ ਗੱਗੀ)-ਕੱਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਬਰਨਾਲਾ ਵਿਖੇ ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ | ਸੂਬਾ ਸਕੱਤਰ ਸਿਗਾਰਾ ਸਿੰਘ ਮਾਨ, ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨ੍ਹਾਂ, ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜਿਲਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ,ਜ਼ਿਲਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੇਂਣੇਵਾਲ ਹਾਜ਼ਰ ਹੋਏ ਮੀਟਿੰਗ ਵਿੱਚ ਕੀਤੇ ਫੈਸਲਿਆਂ ਬਾਰੇ ਅੱਜ ਬਰਨਾਲਾ ਵਿਖੇ ਹੋਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਬਾਰੇ 15 ਦਿਨਾਂ ਵਿੱਚ ਹੱਲ ਕਰਨ ਦੇ ਦਿੱਤੇ ਭਰੋਸੇ ਮਗਰੋਂ ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਦੇ ਘਰਾਂ ਅੱਗੇ ਦਿੱਤੇ ਧਰਨਿਆ ਅਤੇ ਵਿਰੋਧ ਦੇ ਸੱਦੇ ਦੇ ਐਕਸਨ ਨੂੰ 15 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ ਪਰ ਸਰਕਾਰ ਵੱਲੋਂ ਦਿੱਤੇ ਸਮੇਂ ਅਨੁਸਾਰ ਜੇਕਰ ਉਹਨਾਂ ਦੀਆਂ ਮੰਗਾਂ ਦਾ ਪੂਰਨ ਹੱਲ ਨਾ ਕੀਤਾ ਤਾਂ 20 ਮਈ ਤੋਂ ਦੁਬਾਰਾ ਆਮ ਆਦਮੀ ਪਾਰਟੀ ਦੇ ਵਿਰੁੱਧ ਦਿੱਤੇ ਸੱਦੇ ਦੇ ਐਕਸਨ ਨੂੰ ਜਿਉਂ ਦੀ ਤਿਉਂ ਲਾਗੂ ਕੀਤਾ ਜਾਵੇਗਾ | ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਦੇ ਮੈਦਾਨਾਂ ਵਿੱਚ ਆਉਣ ਲਈ ਤਿਆਰ ਰਹਿਣ ਕਿਉਂਕਿ ਸਰਕਾਰਾਂ ਵਾਰੀ ਵਾਰੀ ਵਾਅਦੇ ਕਰਕੇ ਮੁੱਕਰਦੀਆਂ ਰਹਿੰਦੀਆਂ ਹਨ | |ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਪ੍ਰੈਸ ਕਾਨਫਰੰਸ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਬਰਨਾਲਾ ਵਿਖੇ ਕੀਤੀ ਗਈ ਜਿਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਜਥੇਬੰਦੀ ਵੱਲੋਂ 5 ਮਈ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਕੈਬਨਿਟ ਮੰਤਰੀ ਮੀਤ ਹੇਅਰ ਦੀਆਂ ਕੋਠੀਆਂ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੱਲ ਮਿਤੀ 3 ਮਈ ਨੂੰ ਸਰਕਾਰ ਵੱਲੋਂ ਇੱਕ ਅਹਿਮ ਮੀਟਿੰਗ ਸੱਦੀ ਗਈ ਜਿਸ ਵਿੱਚ ਏ ਡੀਜੀਪੀ ਜਸਕਰਨ ਸਿੰਘ,ਡੀਸੀ ਸੰਗਰੂਰ,ਐਸਐਸਪੀ ਸੰਗਰੂਰ,ਡੀਸੀ ਬਠਿੰਡਾ,ਐਸਐਸਪੀ ਬਠਿੰਡਾ ਅਤੇ ਦੋਵੇ ਜਿਲਿਆਂ ਨਾਲ ਸੰਬੰਧਿਤ ਐਸਡੀਐਮ ਅਤੇ ਡੀਐਸਪੀ ਹਾਜ਼ਰ ਹੋਏ ਸਨ ਮੀਟਿੰਗ ਵਿੱਚ ਪੁਆਇੰਟ ਬਾਈ ਪੁਆਇੰਟ ਗੱਲ ਕੀਤੀ ਗਈ ਨੰਬਰ -1.ਬਠਿੰਡਾ ਦੇ ਪਿੰਡ ਲੇਲੇਵਾਲਾ ਵਿੱਚ ਗੈਸ ਪਾਈਪ ਲੈਣ ਦੇ ਮਸਲੇ ਨੂੰ ਸੁਲਝਾਉਣ ਲਈ ਦੋ ਹਫਤਿਆਂ ਦਾ ਵਿਸ਼ਵਾਸ ਦਵਾਇਆ ਗਿਆ -ਨੰਬਰ 2.ਦੋਨੇ ਜਿਲਿਆ ਨਾਲ ਸੰਬੰਧਿਤ ਗੜੇਮਾਰੀ ਦੇ ਮੁਆਵਜੇ ਇੱਕ ਹਫਤੇ ਵਿੱਚ ਵੰਡਣ ਦਾ ਭਰੋਸਾ ਦਿੱਤਾ ਗਿਆ -ਨੰਬਰ 3.ਬਠਿੰਡਾ ਦੇ ਪਿੰਡ ਘੁੱਦਾ ਵਿਖੇ ਲਗਭਗ 50 ਏਕੜ ਫਸਲ ਜੋ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਸੀ ਉਸ ਦਾ ਪੂਰਾ ਮੁਆਵਜਾ ਦੋ ਹਫਤਿਆਂ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ -ਨੰਬਰ 4.ਭਾਰਤ ਮਾਲਾ ਦੇ ਵਿੱਚ ਅਕਵੇਅਰ ਕੀਤੀਆਂ ਜਮੀਨਾਂ ਦੇ ਸਾਰੇ ਕੇਸਾਂ ਨੂੰ ਨਿਵੇੜਨ ਦਾ ਦੋ ਹਫਤਿਆਂ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਗਿਆ -ਨੰਬਰ 5.ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਜਹਾਂਗੀਰ ਦੇ ਜਮੀਨੀ ਵਿਵਾਦ ਨੂੰ ਦੋ ਹਫਤਿਆਂ ਦੇ ਵਿੱਚ ਹੱਲ ਕਰਾਉਣ ਦਾ ਵਾਅਦਾ ਕੀਤਾ ਗਿਆ -ਨੰਬਰ 6.ਜ਼ਿਲਾ ਬਠਿੰਡਾ ਦੇ ਪਿੰਡ ਰਾਏ ਕੇ ਕਲਾਂ ਵਿੱਚ ਭਿਆਨਕ ਬਿਮਾਰੀ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜਾਂ ਦੋ ਹਫਤਿਆਂ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਹੈ , ਨਹਿਰੀ ਪਾਣੀ ਦੀ ਟੇਲਾਂ ਵਾਲੀ ਸਮੱਸਿਆ ਸਬੰਧੀ ਉਹਨਾਂ ਕਿਹਾ ਕਿ ਇਸ ਦਾ ਹੱਲ ਕੀਤਾ ਜਾ ਰਿਹਾ ਹੈ | ਇਸ ਜਿਸ ਤੋਂ ਬਾਅਦ ਸੂਬਾ ਕਮੇਟੀ ਨੇ ਅੱਜ ਸੂਬਾ ਪੱਧਰੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਇਹ ਮਸਲੇ ਦਿੱਤੇ ਸਮੇਂ ਵਿੱਚ ਹੱਲ ਨਾ ਕੀਤੇ ਗਏ ਤਾਂ ਇਹ ਮੋਰਚੇ 20 ਮਈ ਤੋਂ ਮੁੜ ਸ਼ੁਰੂ ਕੀਤੇ ਜਾਣਗੇ ਤੇ ਆਪ ਦੇ ਮੰਤਰੀਆਂ ਨੂੰ ਪਿੰਡਾਂ ਚ ਆਉਣ ਤੇ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਇਸ ਦੀ ਤਿਆਰੀ ਲਈ ਮੁਹਿੰਮ ਪਿੰਡ ਪਿੰਡ ਚਲਾਈ ਜਾਵੇਗੀ |

Have something to say? Post your comment

More From Punjab

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

 ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ