Sunday, May 19, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

May 05, 2024 05:45 PM

ਖੰਨਾ : ਖੰਨਾ ਰੇਲਵੇ ਸਟੇਸ਼ਨ 'ਤੇ ਅੱਜ ਉਸ ਵੇਲੇ ਵੱਡਾ ਰੇਲ ਹਾਦਸਾ ਟਲ ਗਿਆ, ਜਦੋ ਪਟਨਾ ਤੋਂ ਜੰਮੂ ਤਵੀ ਜਾ ਰਹੀ 12355 ਅਰਚਨਾ ਐਕਸਪ੍ਰੈਸ ਦਾ ਇੰਜਣ ਖੰਨਾ ਸਟੇਸ਼ਨ ਤੋਂ ਕੁਝ ਦੂਰੀ 'ਤੇ ਡੱਬਿਆਂ ਤੋਂ ਅਲੱਗ ਹੋ ਗਿਆ। ਅਜਿਹਾ ਹੋਣ 'ਤੇ ਯਾਤਰੀ ਘਬਰਾ ਗਏ। ਇੰਜਣ ਖੰਨਾ ਤੋਂ ਕਰੀਬ 10 ਕਿਲੋਮੀਟਰ ਅੱਗੇ ਚਲਾ ਗਿਆ ਜਦੋਂਕਿ ਯਾਤਰੀਆਂ ਨਾਲ ਭਰੇ ਡੱਬੇ ਖੰਨਾ ਤੋਂ ਅੱਗੇ ਸਮਰਾਲਾ ਫਲਾਈਓਵਰ ਨੇੜੇ ਰੇਲਵੇ ਲਾਈਨਾਂ 'ਤੇ ਖੜ੍ਹੇ ਰਹੇ। ਜਦੋਂ ਯਾਤਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਅਲਾਰਮ ਤੁਰੰਤ ਰੇਲਵੇ ਵਿਭਾਗ ਨੂੰ ਸੂਚਿਤ ਕੀਤਾ। ਰੇਲਵੇ ਵਿਭਾਗ ਨੇ ਤੁਰੰਤ ਹਰਕਤ 'ਚ ਆਉਂਦਿਆਂ ਖੰਨਾ ਤੋਂ ਕਰੀਬ 10 ਕਿਲੋਮੀਟਰ ਦੂਰ ਨਿਊ ਖੰਨਾ ਰੇਲਵੇ ਸਟੇਸ਼ਨ ’ਤੇ ਇੰਜਣ ਰੁਕਵਾ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਇੰਜਣ ਨੂੰ ਵਾਪਸ ਲਿਆਂਦਾ ਗਿਆ ਤੇ ਫਿਰ ਇਸ ਨੂੰ ਦੁਬਾਰਾ ਡੱਬਿਆਂ ਨਾਲ ਜੋੜਿਆ ਗਿਆ ਤੇ ਗੱਡੀ ਨੂੰ ਜੰਮੂ ਲਈ ਰਵਾਨਾ ਕੀਤਾ ਗਿਆ। ਹਾਦਸਾ ਸਵੇਰੇ 9.30 ਵਜੇ ਵਾਪਰਿਆ ਜਦੋਂਕਿ ਟਰੇਨ ਨੂੰ 10.10 ਵਜੇ ਰਵਾਨਾ ਕੀਤਾ ਗਿਆ।ਦੱਸਣਯੋਗ ਹੈ ਕਿ ਕਿਸਾਨਾਂ ਦੇ ਅੰਦੋਲਨ ਕਰਕੇ ਰੇਲਵੇ ਟਰੈਕ 'ਤੇ ਰੇਲ ਗੱਡੀਆਂ ਦੀ ਭੀੜ ਨਹੀਂ ਸੀ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਡੱਬਿਆਂ ਅਤੇ ਇੰਜਣ ਵਿਚਕਾਰਲਾ ਕਲੈਂਪ ਟੁੱਟਣ ਕਾਰਨ ਇੰਜਣ ਵੱਖ ਹੋ ਗਿਆ। ਰੇਲਵੇ ਵਿਭਾਗ ਜਾਂਚ 'ਚ ਜੁਟਿਆ ਹੋਇਆ ਹੈ।

Have something to say? Post your comment

More From Punjab

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

ਡੇਰਾ ਬਾਬਾ ਗੰਗਾ ਰਾਮ ਦੇ ਲੰਗਰ ਹਾਲ ’ਚ ਫਟਿਆ ਗੈਸ ਸਿਲੰਡਰ, 7 ਸੇਵਾਦਾਰ ਗੰਭੀਰ ਜ਼ਖ਼ਮੀ

 ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ: ਮੀਤ ਹੇਅਰ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਫ਼ਰੀਦਕੋਟ ਦੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੇ ਪੈਰਿਸ ਉਲਪਿੰਕ ਲਈ ਕੀਤਾ ਕੁਆਲੀਫ਼ਾਈ, ਏਸ਼ੀਅਨ ਖੇਡਾਂ ’ਚ ਚਾਈਨਾ ਵਿਖੇ ਜਿੱਤਿਆ ਸੀ ਦੇਸ਼ ਲਈ ਪਹਿਲਾ ਤਗਮਾ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਤਰਨਤਾਰਨ 'ਚ ਵਿਅਕਤੀ ਨਾਲ 2.90 ਕਰੋੜ ਦੀ ਠੱਗੀ, ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਕਿਸਾਨ ਅੰਦੋਲਨ ਕਾਰਨ ਵਿੱਤੀ ਨੁਕਸਾਨ ਝੱਲ ਰਹੇ ਕਾਰੋਬਾਰੀਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਕਿਹਾ- ਦਸ ਦਿਨਾਂ ’ਚ ਚੁੱਕੋ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ