Monday, May 06, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ, ਪਤੀ ਦੇ ਨਜਾਇਜ਼ ਸਬੰਧਾਂ ਤੋਂ ਸੀ ਪਰੇਸ਼ਾਨ

April 24, 2024 11:33 AM

, ਲੁਧਿਆਣਾ : ਔਰਤ ਆਪਣੇ ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ l ਇਸ ਮਾਮਲੇ 'ਚ ਥਾਣਾ ਦੁਗਰੀ ਦੀ ਪੁਲਿਸ ਨੇ ਮ੍ਰਿਤਕਾ ਦਲਬੀਰ ਕੌਰ ਦੇ ਪਿਤਾ ਫਰੀਦਕੋਟ ਸਥਿਤ ਅਜੀਤ ਨਗਰ ਦੇ ਵਾਸੀ ਸ਼ਾਮ ਸਿੰਘ ਦੀ ਸ਼ਿਕਾਇਤ 'ਤੇ ਨਵਤੇਜ ਸਿੰਘ ਉਰਫ ਗੋਲਡੀ, ਚਰਨਜੀਤ ਕੌਰ ਤੇ ਬਾਬਾ ਦੀਪ ਸਿੰਘ ਨਗਰ ਦੀ ਰਹਿਣ ਵਾਲੀ ਪਰਮਜੀਤ ਕੌਰ ਖਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਫਰੀਦਕੋਟ ਦੇ ਰਹਿਣ ਵਾਲੇ ਸ਼ਾਮ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲੋਂ ਉਨ੍ਹਾਂ ਦੀ ਬੇਟੀ ਦਲਬੀਰ ਕੌਰ ਦਾ ਵਿਆਹ ਨਵਤੇਜ ਸਿੰਘ ਨਾਲ ਹੋਇਆ ਸੀlਨਵਤੇਜ ਸਿੰਘ ਹੋਟਲ ਕੀਜ ਦੇ ਲਾਗੇ ਪ੍ਰਾਪਰਟੀ ਦਾ ਕੰਮ ਕਰਦਾ ਹੈ l ਚਰਨਜੀਤ ਕੌਰ ਨਾਂ ਦੀ ਔਰਤ ਨਵਤੇਜ ਸਿੰਘ ਦੇ ਦਫਤਰ 'ਚ ਕੰਮ ਕਰਦੀ ਹੈ l ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੇ ਜਵਾਈ ਨਵਤੇਜ ਸਿੰਘ ਅਤੇ ਚਰਨਜੀਤ ਕੌਰ ਦੇ ਵਿਚਕਾਰ ਨਜਾਇਜ਼ ਸਬੰਧ ਸਨ l ਇਸ ਦੀ ਭਿਣਕ ਜਿਵੇਂ ਹੀ ਉਨ੍ਹਾਂ ਦੀ ਬੇਟੀ ਦਲਬੀਰ ਕੌਰ ਨੂੰ ਲੱਗੀ ਤਾਂ ਉਹ ਪਰੇਸ਼ਾਨ ਰਹਿਣ ਲੱਗ ਪਈ l ਕੁਝ ਦਿਨ ਪਹਿਲੋਂ ਉਨ੍ਹਾਂ ਦੇ ਦੋਹਤੇ ਦਾ ਫੋਨ ਆਇਆ ਕਿ ਉਸ ਦੀ ਮੰਮੀ ਦਲਬੀਰ ਕੌਰ ਬੇਹੋਸ਼ ਹੋ ਗਈ ਹੈ l ਸ਼ਾਮ ਸਿੰਘ ਦਾ ਬੇਟਾ ਹਰਸਿਮਰਤ ਸਿੰਘ ਮੌਕੇ ਤੇ ਪਹੁੰਚਿਆ ਅਤੇ ਉਸ ਨੇ ਆਪਣੀ ਭੈਣ ਨੂੰ ਡੀਐਮਸੀ ਹਸਪਤਾਲ ਦਾਖਲ ਕਰਵਾਇਆ l ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਦਲਬੀਰ ਕੌਰ ਦੀ ਦੇਰ ਰਾਤ ਨੂੰ ਹੀ ਮੌਤ ਹੋ ਗਈ ਸੀ l ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਬੇਟੀ ਨਵਤੇਜ ਸਿੰਘ ਅਤੇ ਚਰਨਜੀਤ ਕੌਰ ਦੇ ਨਜਾਇਜ਼ ਸਬੰਧਾਂ ਤੋਂ ਪਰੇਸ਼ਾਨ ਸੀ lਦਲਬੀਰ ਕੌਰ ਵੱਲੋਂ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਦਾ ਵਿਰੋਧ ਕਰਨ ਤੇ ਉਸ ਸੱਸ ਪਰਮਜੀਤ ਕੌਰ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਸ਼ਾਮ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਪਤੀ ਦੇ ਨਜਾਇਜ਼ ਸੰਬੰਧਾਂ ਅਤੇ ਸੱਸ ਦੀ ਕੁੱਟਮਾਰ ਤੋਂ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ l ਉਧਰੋਂ ਇਸ ਸਾਰੇ ਮਾਮਲੇ ਵਿੱਚ ਜਾਂਚ ਅਧਿਕਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸ਼ਾਮ ਸਿੰਘ ਦੀ ਸ਼ਿਕਾਇਤ ਤੇ ਨਵਤੇਜ ਸਿੰਘ ਉਰਫ ਗੋਲਡੀ, ਪਰਮਜੀਤ ਕੌਰ ਅਤੇ ਚਰਨਜੀਤ ਕੌਰ ਦੇ ਖਿਲਾਫ ਖੁਦਕੁਸ਼ੀ ਦੀ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Have something to say? Post your comment

More From Punjab

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ,  ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ, ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR

ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮਾਰ'ਤਾ...', ਬੇਅਦਬੀ ਮਾਮਲੇ 'ਚ ਛਲਕਿਆ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਦਰਦ

ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮਾਰ'ਤਾ...', ਬੇਅਦਬੀ ਮਾਮਲੇ 'ਚ ਛਲਕਿਆ ਬਖ਼ਸ਼ੀਸ਼ ਸਿੰਘ ਦੇ ਪਿਤਾ ਦਾ ਦਰਦ

ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

ਚੱਲਦੀ ਟ੍ਰੇਨ ਦਾ ਅਚਾਨਕ ਵੱਖ ਹੋਇਆ ਇੰਜਣ, ਯਾਤਰੀਆਂ ਨੂੰ ਪਈ ਹੱਥਾਂ-ਪੈਰਾਂ ਦੀ; ਵਿਭਾਗ ਨੇ 10 ਕਿੱਲੋਮੀਟਰ ਬਾਅਦ ਰੁਕਵਾਇਆ

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

Lok Sabha Election 2024 : ਫਰੀਦਕੋਟ ਦੇ ਚੋਣ ਮੈਦਾਨ 'ਚ ਸਿਤਾਰੇ, AAP ਉਮੀਦਵਾਰ ਅਨਮੋਲ ਲਈ ਪ੍ਰਚਾਰ ਕਰਨ ਪੁੱਜੇ ਪੰਜਾਬੀ ਕਲਾਕਾਰ

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਝੱਟਕਾ ਦੋ ਦਰਜਨ  ਨੌਜਵਾਨ ਸ੍ਰੋ ਅ ਦਲ (ਅ)ਵਿਚ ਸ਼ਾਮਿਲ 

ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਝੱਟਕਾ ਦੋ ਦਰਜਨ  ਨੌਜਵਾਨ ਸ੍ਰੋ ਅ ਦਲ (ਅ)ਵਿਚ ਸ਼ਾਮਿਲ 

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ

ਪੰਜਾਬ ਪੁਲਿਸ ਨੇ ਅਮਨਦੀਪ ਸਿੰਘ ਨੂੰ ਮਾਰ ਕੇ ਐਕਸੀਡੈਂਟ ਬਣਾਇਆ - ਯੂਨਾਈਟਿਡ ਖਾਲਸਾ ਦਲ ਯੂ,ਕੇ

ਪੰਜਾਬ ਪੁਲਿਸ ਨੇ ਅਮਨਦੀਪ ਸਿੰਘ ਨੂੰ ਮਾਰ ਕੇ ਐਕਸੀਡੈਂਟ ਬਣਾਇਆ - ਯੂਨਾਈਟਿਡ ਖਾਲਸਾ ਦਲ ਯੂ,ਕੇ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ