Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਹਰਭਜਨ ਸਿੰਘ , ਸਾਬਕਾ ਈ.ਟੀ.ਓ., ਮੌਜੂਦਾ ਮੰਤਰੀ (ਪਾਵਰ ਕਾਰਪੋਰੇਸ਼ਨ ਅਤੇ ਪੀ.ਡਬਲਿਊ. ਡੀ.)ਨੇ 29 ਨਵੰਬਰ, 2022 ਨੂੰ ਇੰਟਰਨੈਸ਼ਨਲ ਫਤਿਹ ਅਕੈਡਮੀ ਦਾ ਦੌਰਾ ਕੀਤਾ।

December 01, 2022 12:11 AM

ਹਰਭਜਨ ਸਿੰਘ , ਸਾਬਕਾ ਈ.ਟੀ.ਓ., ਮੌਜੂਦਾ ਮੰਤਰੀ (ਪਾਵਰ ਕਾਰਪੋਰੇਸ਼ਨ ਅਤੇ ਪੀ.ਡਬਲਿਊ. ਡੀ.)ਨੇ 29 ਨਵੰਬਰ, 2022 ਨੂੰ ਇੰਟਰਨੈਸ਼ਨਲ ਫਤਿਹ ਅਕੈਡਮੀ ਦਾ ਦੌਰਾ ਕੀਤਾ।
ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਖੇਡ ਚੁੱਕੀ ਹਾਕੀ ਟੀਮ ਦੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਜੰਡਿਆਲਾ ਗੁਰੂ ਕੁਲਜੀਤ ਸਿੰਘ
'ਇੰਟਰਨੈਸ਼ਨਲ ਫਤਿਹ ਅਕੈਡਮੀ, ਅੰਤਰਰਾਸ਼ਟਰੀ ਪੱਧਰ ਦਾ ਪ੍ਰਮੁੱਖ ਅਦਾਰਾ, ਦੇਵੀਦਾਸ ਪੁਰਾ ਰੋਡ, ਜੰਡਿਆਲਾ ਗੁਰੂ ਵਿੱਚ ਸਥਿਤ ਹੈ। ਅੱਜ ਇਸ ਅਦਾਰੇ ਦਾ ਸ਼ੁਮਾਰ ਪੰਜਾਬ ਦੇ ਉਘੇ ਸਕੂਲ ਵਜੋਂ ਹੁੰਦਾ ਹੈ। ਇਸ ਅਦਾਰੇ ਵਿੱਚ ਹਰ ਵਿਦਿਆਰਥੀ ਲਈ ਪੜ੍ਹਾਈ ਦੇ ਨਾਲ ਨਾਲ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਣਾ ਲਾਜ਼ਮੀ ਕੀਤਾ ਜਾਂਦਾ ਹੈ। ਇਸੇ ਲਈ ਹੀ ਅਕੈਡਮੀ ਦੇ ਵਿਦਿਆਰਥੀ ਆਏ ਦਿਨ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ। ਵਿਦਿਆਰਥੀਆਂ ਅਤੇ ਕੋਚਾਂ ਦੀ ਸਖਤ ਮਿਹਨਤ ਸਦਕਾ ਅਕੈਡਮੀ ਦੀ ਹਾਕੀ ਟੀਮ ਨੇ ਰਾਸ਼ਟਰੀ ਪੱਧਰ ਦਾ ਹਾਕੀ ਟੂਰਨਾਮੈਂਟ ਜਿੱਤਿਆ ਹੈ ਅਤੇ 9 ਬੱਚੇ ਰਾਸ਼ਟਰੀ ਹਾਕੀ ਟੀਮ ਲਈ ਚੁਣੇ ਗਏ ਹਨ। ਇਹ ਇਕੋ-ਇਕ ਅਜਿਹਾ ਸਕੂਲ ਹੈ ਜਿਸ ਵਿੱਚ ਆਈ.ਸੀ.ਐਸ.ਸੀ., ਆਈ. ਜੀ.ਸੀ. ਐਸ.ਸੀ ਅਤੇ "ਆਈ.ਬੀ. ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਉੱਚ ਮਿਆਰ ਦੀ ਸਿੱਖਿਆ ਪ੍ਰਦਾਨ ਕਰ ਕੇ ਵਿਸ਼ਵ ਵਿੱਚ ਅੱਜ ਦੇ 'ਪ੍ਰਤੀਯੋਗੀ ਖੇਤਰ ਵਿੱਚ ਸ਼ਾਮਲ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਹ ਪ੍ਰਮੁੱਖ ਅਦਾਰਾ ਜੀ.ਟੀ. ਰੋਡ ਤੇ ਸਿਰਫ ਅੱਧੇ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬੱਚਿਆਂ ਦਾ ਸਰਵਪੱਖੀ ਵਿਕਾਸ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ, ਅੰਤਰਰਾਸ਼ਟਰੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ, ਦੇਸ ਦੀ ਝੋਲੀ ਵਿੱਚ ਉੱਚ ਪਧਰ ਦੇ ਖਿਡਾਰੀ ਪਾਉਣਾ ਇਸ ਅਦਾਰੇ ਦਾ ਮੁੱਖ ਉਦੇਸ਼ ਹੈ ਹਾਕੀ, ਤਾਈਕਵਾਡੋ, ਫੈਂਸਿੰਗ, ਬਾਸਕਟਬਾਲ, ਅਥਲੈਟਿਕਸ, ਗੱਤਕਾ ਆਦਿ ਦੀਆਂ ਟੀਮਾਂ ਦੇ ਖਿਡਾਰੀ ਰਾਸ਼ਟਰੀ ਪੱਧਰ ਤਕ ਮੱਲਾਂ ਮਾਰ ਚੁੱਕੇ ਹਨ। ਇੱਥੇ ਸਪੋਰਟਸ ਅਥਾਰਟੀ ਆਫ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਗਤਕੇ ਦਾ ਸੈਂਟਰ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਹੈ।
ਅਕੈਡਮੀ ਦੇ ਚੇਅਰਮੈਨ ਸ: ਜਗਬੀਰ ਸਿੰਘ ਜੀ ਨੇ ਸ. ਹਰਭਜਨ ਸਿੰਘ ਜੀ ਦੀ ਮਿਹਮਾਨ-ਨਵਾਜ਼ੀ ਕਰਦੇ ਹੋਏ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਆਪਣੇ ਅਕੈਡਮੀ ਦੌਰੇ ਦੌਰਾਨ ਅਕੈਡਮੀ ਤੋਂ ਜੀ.ਟੀ.ਰੋਡ ਤੱਕ ਸੜਕ ਨੂੰ 18 ਫੁੱਟ ਚੌੜੀ ਕਰਨ ਦਾ ਨੀਂਹ ਪੱਥਰ ਰੱਖਿਆ ਸਗੋਂ ਉਸ ਨੂੰ ਚੌੜਾ ਕਰਨ ਦਾ ਕੰਮ ਵੀ ਜੰਗੀ ਪੱਧਰ ਤੇ ਸੁਰੂ ਹੋ ਗਿਆ ਹੈ। ਉਨ੍ਹਾਂ ਨੇ ਅੱਗੋਂ ਕਿਹਾ ਕਿ ਅਕੈਡਮੀ ਤੋਂ ਜੀ.ਟੀ. ਰੋਡ ਤੱਕ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸੜਕ ਬਣਦੇ ਹੀ ਸੁਰ ਹੋ ਜਾਵੇਗਾ।

Have something to say? Post your comment

More From Punjab

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

UPDATE FILE--ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ - ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਪੱਟੀ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋਈਆਂ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਦਾ ਦੌਰਾ -- ਸਮੱਸਿਆਵਾਂ ਦੇ ਹੱਲ ਲਈ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ

ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ